Weather Forecast: ਦੇਸ਼ ਦੇ ਕੁਝ ਸੂਬਿਆਂ ਵਿੱਚ Heat Wave ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲੀਅਨ ਖੇਤਰਾਂ 'ਚ ਅੱਜ ਯਾਨੀ 03 ਅਪ੍ਰੈਲ ਤੋਂ ਮੀਂਹ ਅਤੇ ਬਰਫਬਾਰੀ ਦਾ ਨਵਾਂ ਦੌਰ ਜਾਰੀ ਰਹੇਗਾ। ਜਦੋਂਕਿ, ਪਹਾੜਾਂ ਵਿੱਚ 05 ਅਪ੍ਰੈਲ ਤੱਕ ਮੀਂਹ ਅਤੇ ਬਰਫ਼ਬਾਰੀ ਜਾਰੀ ਰਹੇਗੀ।
ਇਸ ਤੋਂ ਇਲਾਵਾ ਪੂਰਬੀ ਅਤੇ ਪ੍ਰਾਇਦੀਪ ਦੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਤਬਾਹੀ ਮਚਾਵੇਗੀ। ਆਈਐਮਡੀ ਮੁਤਾਬਕ ਗਰਮੀ ਦਾ ਇਹ ਕਹਿਰ 6 ਅਪ੍ਰੈਲ ਤੱਕ ਜਾਰੀ ਰਹੇਗਾ।
ਦਿੱਲੀ ਦਾ ਮੌਸਮ
ਦਿੱਲੀ 'ਚ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਰਾਜਧਾਨੀ 'ਚ 3 ਤੋਂ 5 ਅਪ੍ਰੈਲ ਦਰਮਿਆਨ ਹਲਕੀ ਬਾਰਿਸ਼ ਹੋ ਸਕਦੀ ਹੈ। ਆਈਐਮਡੀ ਦੇ ਅਨੁਸਾਰ, ਇਸ ਹਫ਼ਤੇ ਦੌਰਾਨ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 18 ਤੋਂ 21 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਉੱਤਰ ਪ੍ਰਦੇਸ਼ ਦਾ ਮੌਸਮ
IMD ਮੁਤਾਬਕ ਅੱਜ ਯਾਨੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਘੱਟੋ-ਘੱਟ ਤਾਪਮਾਨ 20 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਲਖਨਊ ਵਿੱਚ ਅੱਜ ਆਸਮਾਨ ਸਾਫ਼ ਰਹੇਗਾ। ਗਾਜ਼ੀਆਬਾਦ ਦੀ ਗੱਲ ਕਰੀਏ ਤਾਂ ਇੱਥੇ ਘੱਟੋ-ਘੱਟ ਤਾਪਮਾਨ 19 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹੇਗਾ। ਗਾਜ਼ੀਆਬਾਦ ਵਿੱਚ ਸਵੇਰੇ ਮੌਸਮ ਸਾਫ਼ ਰਹੇਗਾ ਅਤੇ ਦੁਪਹਿਰ ਜਾਂ ਸ਼ਾਮ ਤੱਕ ਅੰਸ਼ਕ ਤੌਰ 'ਤੇ ਬੱਦਲਵਾਈ ਹੋ ਸਕਦੀ ਹੈ। ਗਾਜ਼ੀਆਬਾਦ ਵਿੱਚ 04 ਅਪ੍ਰੈਲ ਨੂੰ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : Weather Today: ਸਾਵਧਾਨ! ਇਨ੍ਹਾਂ ਸੂਬਿਆਂ ਵਿੱਚ ਪੂਰਾ ਹਫ਼ਤਾ ਪਵੇਗਾ ਮੀਂਹ, ਬਿਜਲੀ ਡਿੱਗਣ ਦੇ ਵੀ ਆਸਾਰ, IMD ਵੱਲੋਂ ਅਲਰਟ
ਹੀਟਵੇਵ ਅਲਰਟ
ਮੌਸਮ ਵਿਭਾਗ ਦੇ ਅਨੁਸਾਰ, 03 ਤੋਂ 06 ਅਪ੍ਰੈਲ ਦੇ ਵਿਚਕਾਰ ਕਰਨਾਟਕ ਅਤੇ ਓਡੀਸ਼ਾ ਦੇ ਅੰਦਰੂਨੀ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ। ਇਸ ਦੇ ਨਾਲ ਹੀ ਗੰਗਾ ਬੰਗਾਲ, ਝਾਰਖੰਡ, ਰਾਇਲਸੀਮਾ, ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 04 ਤੋਂ 06 ਅਪ੍ਰੈਲ ਦਰਮਿਆਨ ਲੂ ਜਾਰੀ ਰਹੇਗੀ। ਓਡੀਸ਼ਾ 'ਚ 03 ਤੋਂ 06 ਅਪ੍ਰੈਲ ਦਰਮਿਆਨ ਰਾਤ ਨੂੰ ਗਰਮੀ ਵਧੇਗੀ।
ਮੀਂਹ ਅਤੇ ਬਰਫ਼ਬਾਰੀ
ਮੌਸਮ ਵਿਭਾਗ ਮੁਤਾਬਕ ਅੱਜ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਮੀਂਹ ਅਤੇ ਬਰਫਬਾਰੀ ਦੇਖੀ ਜਾ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਮੌਸਮ ਦਾ ਇਹ ਸਿਲਸਿਲਾ 05 ਅਪ੍ਰੈਲ ਤੱਕ ਜਾਰੀ ਰਹਿ ਸਕਦਾ ਹੈ।
Summary in English: Weather Today: Big change in the weather, rain-snowfall on the mountains, heat wave in the plain, what is the weather?