Weather Forecast: ਉੱਤਰ ਭਾਰਤ ਦੇ ਸੂਬਿਆਂ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ 'ਚ ਦਿਨ ਵੇਲੇ ਚੰਗੀ ਧੁੱਪ ਪੈਣ ਨਾਲ ਲੋਕਾਂ ਨੂੰ ਗਰਮੀ ਸ਼ੁਰੂ ਹੋਣ ਦਾ ਇਹਸਾਸ ਹੋ ਰਿਹਾ ਹੈ, ਪਰ ਰਾਤ ਨੂੰ ਤਾਪਮਾਨ 'ਚ ਗਿਰਾਵਟ ਕਾਰਨ ਲੋਕਾਂ ਨੂੰ ਠੰਡ ਵੀ ਮਹਿਸੂਸ ਹੋ ਰਹੀ ਹੈ। ਆਓ ਜਾਣਦੇ ਹਾਂ ਮੌਸਮ ਵਿਭਾਗ ਮੁਤਾਬਕ ਤੁਹਾਡੇ ਸ਼ਹਿਰ ਦਾ ਮੌਸਮ...
ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਵਾਧਾ ਦਰਜ ਕਮਿਟਾ ਜਾ ਰਿਹਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਕ ਵਾਰ ਫਿਰ ਹਲਕੀ ਠੰਡ ਨੇ ਵਾਪਸੀ ਕਰ ਦਿੱਤੀ ਹੈ। ਸਵੇਰੇ ਧੁੰਦ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਵਿਜ਼ੀਬਿਲਟੀ ਵਿੱਚ ਕਮੀ ਆਈ ਹੈ।
ਕੱਲ੍ਹ ਵਾਂਗ ਅੱਜ ਵੀ ਦਿੱਲੀ-ਨੋਇਡਾ ਸਮੇਤ ਐੱਨਸੀਆਰ ਦੇ ਕਈ ਇਲਾਕਿਆਂ 'ਚ ਸਵੇਰੇ ਧੁੰਦ ਦੇਖਣ ਨੂੰ ਮਿਲੀ ਅਤੇ ਤਾਪਮਾਨ 'ਚ ਨਮੀ ਦਰਜ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਫਰਵਰੀ ਮਹੀਨੇ ਦੇ ਮੱਧ 'ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ : Delhi-NCR 'ਚ ਸੰਘਣੀ ਧੁੰਦ, ਜਾਣੋ Punjab-Haryana-Rajasthan ਦਾ ਮੌਸਮ
ਮੰਗਲਵਾਰ ਨੂੰ ਸਵੇਰੇ ਸੂਰਜ ਨਿਕਲਦੇ ਹੀ ਐੱਨਸੀਆਰ 'ਚ ਲੋਕਾਂ ਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ, ਜਿਸਦੇ ਚਲਦਿਆਂ ਤਾਪਮਾਨ 33 ਡਿਗਰੀ ਤੱਕ ਪਹੁੰਚ ਗਿਆ ਸੀ। ਹਾਲਾਂਕਿ, ਬੁੱਧਵਾਰ ਤੋਂ ਸ਼ਹਿਰ 'ਚ ਫਿਰ ਤੋਂ ਠੰਡ ਦਾ ਕਹਿਰ ਸ਼ੁਰੂ ਹੋ ਗਿਆ। ਅੱਜ ਯਾਨੀ 23 ਫਰਵਰੀ ਨੂੰ ਵੀ ਮੌਸਮ ਅਜਿਹਾ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹੈਰਾਨੀ ਦੀ ਗੱਲ ਹੈ ਕਿ ਮੌਸਮ ਵਿਭਾਗ ਵੱਲੋਂ ਇਸ ਸਬੰਧੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਦਿੱਲੀ-ਐੱਨਸੀਆਰ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਸਥਾਨਾਂ 'ਤੇ ਵੀ ਸੰਘਣੀ ਧੁੰਦ ਦੇਖੀ ਗਈ, ਜਦੋਂ ਕਿ ਬਿਹਾਰ ਅਤੇ ਉੜੀਸਾ ਵਿੱਚ ਹਲਕੀ ਧੁੰਦ ਹੋਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਠੰਡ 'ਤੇ Break, ਜਾਣੋ ਗਰਮੀ ਦੀ ਨਵੀਂ Update, ਫਰਵਰੀ 'ਚ 35 Degree ਦਾ Torture
ਏਜੰਸੀ ਸਕਾਈਮੇਟ ਵੇਦਰ ਦੇ ਮੁਤਾਬਕ 25 ਫਰਵਰੀ ਤੋਂ ਪੱਛਮੀ ਹਿਮਾਲਿਆ 'ਤੇ ਪੱਛਮੀ ਗੜਬੜੀ ਦੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਹਿਮਾਲਿਆ ਦੇ ਉੱਪਰ ਪੱਛਮੀ ਗੜਬੜ ਨੂੰ ਇੱਕ ਟਰਫ ਰੇਖਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਪ੍ਰੇਰਿਤ ਚੱਕਰਵਾਤੀ ਸਰਕੂਲੇਸ਼ਨ ਹਰਿਆਣਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਬਣਿਆ ਹੋਇਆ ਹੈ।
ਅਰੁਣਾਚਲ ਪ੍ਰਦੇਸ਼, ਸਿੱਕਮ ਵਿੱਚ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ। ਜਦੋਂਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਦੇਸ਼ ਦੇ ਉੱਤਰ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹੇਗਾ।
Summary in English: Sometimes hot sometimes cold, what kind of weather is it, know WEATHER UPDATE