Weather Forecast: ਸਮੁੱਚਾ ਉੱਤਰ ਭਾਰਤ "ਲੂ" ਦੀ ਲਪੇਟ ਵਿੱਚ ਹੈ। ਵਧਦੇ ਤਾਪਮਾਨ ਦੇ ਚਲਦਿਆਂ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਅਜਿਹੇ 'ਚ IMD ਨੇ ਮੌਸਮ 'ਚ ਵੱਡੀ ਤਬਦੀਲੀ ਆਉਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਤੋਂ ਅਗਲੇ ਦੋ ਦਿਨਾਂ ਤੱਕ ਪੂਰਬੀ ਭਾਰਤ ਵਿੱਚ ਹੀਟਵੇਵ (Heat Wave) ਦਾ ਕਹਿਰ ਜਾਰੀ ਰਹੇਗਾ। ਜਦੋਂਕਿ, ਦੂਜੇ ਪਾਸੇ ਉੱਤਰ ਪੱਛਮੀ ਭਾਰਤ ਲਈ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਮੇਟੈਕ ਅੱਜ ਯਾਨੀ 20 ਅਤੇ ਕੱਲ੍ਹ 21 ਅਪ੍ਰੈਲ ਨੂੰ ਉੱਤਰ ਪੱਛਮੀ ਭਾਰਤ ਦੇ ਕਈ ਸੂਬਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ।
ਦਿੱਲੀ-ਐਨਸੀਆਰ ਦਾ ਮੌਸਮ (Delhi-NCR Weather)
ਪਿਛਲੇ ਇੱਕ ਹਫ਼ਤੇ ਤੋਂ ਦਿੱਲੀ-ਐਨਸੀਆਰ (Delhi-NCR) ਦੇ ਲੋਕ ਅੱਤ ਦੀ ਗਰਮੀ ਦੀ ਤਪਿਸ਼ ਝੱਲ ਰਹੇ ਹਨ। ਦਿਨ ਖੁਲ੍ਹਦਿਆਂ ਹੀ ਤੇਜ਼ ਧੁੱਪ ਲੋਕਾਂ ਨੂੰ ਤੜਫਾਉਣ ਦਾ ਕੰਮ ਕਰ ਰਹੀ ਹੈ, ਹਾਲ ਇਨ੍ਹਾਂ ਬੁਰਾ ਹੈ ਕਿ ਰਾਜਧਾਨੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਯਾਨੀ 20 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 21 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਜਾ ਸਕਦਾ ਹੈ।
ਇਸ ਦੇ ਇਲਾਵਾ ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਮੌਸਮ ਵਿਭਾਗ ਮੁਤਾਬਕ 21 ਅਪ੍ਰੈਲ ਨੂੰ ਵੀ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : PUNJAB 'ਚ 18 ਤੋਂ 21 ਅਪ੍ਰੈਲ ਤੱਕ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ, IMD ਵੱਲੋਂ ALERT
ਪੰਜਾਬ-ਹਰਿਆਣਾ ਦਾ ਮੌਸਮ (Punjab-Haryana Weather)
ਦੇਸ਼ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਸੂਬਿਆਂ 'ਚ ਬਾਰਿਸ਼ ਹੋ ਰਹੀ ਹੈ ਤਾਂ ਕਈ ਸੂਬੇ ਗਰਮੀ ਦੀ ਲਪੇਟ ਵਿੱਚ ਹਨ। ਦੂਜੇ ਪਾਸੇ ਬੁੱਧਵਾਰ ਤੋਂ ਇੱਕ ਵਾਰ ਫਿਰ ਹਰਿਆਣਾ ਅਤੇ ਪੰਜਾਬ ਦੇ ਮੌਸਮ ਵਿੱਚ ਅਚਾਨਕ ਬਦਲਾਅ ਆਇਆ। ਦੋਵੇਂ ਸੂਬਿਆਂ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਮੀਂਹ ਅਤੇ ਗੜ੍ਹੇਮਾਰੀ ਦੇ ਨਜ਼ਾਰੇ ਦੇਖਣ ਨੂੰ ਮਿਲੇ, ਜਿਸਦੇ ਚਲਦਿਆਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ।
ਮੌਸਮ ਵਿਭਾਗ ਦੀ ਮੰਨੀਏ ਤਾਂ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰ ਅਤੇ ਉੱਤਰ ਪੱਛਮੀ ਭਾਰਤ ਦੇ ਕਈ ਖੇਤਰਾਂ ਦੇ ਮੌਸਮ ਵਿੱਚ ਤਬਦੀਲੀ ਆਈ ਹੈ। IMD ਨੇ ਅਗਲੇ ਤਿੰਨ ਦਿਨਾਂ ਬਾਅਦ ਗਰਮੀ ਫਿਰ ਵਧਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : Weather Today: 6 ਸੂਬਿਆਂ 'ਚ "ਲੂ" ਦਾ ਅਲਰਟ, 25 ਅਪ੍ਰੈਲ ਤੋਂ ਬਾਅਦ ਮੌਸਮ 'ਚ ਬਦਲਾਅ
ਮੌਸਮ ਦੀ ਭਵਿੱਖਬਾਣੀ:
● ਉੱਤਰਾਖੰਡ ਦੇ ਜ਼ਿਆਦਾਤਰ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।
● ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ 'ਚ ਅਗਲੇ 2-3 ਦਿਨਾਂ ਮੀਂਹ ਅਤੇ ਬਰਫਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਹੈ।
● 21 ਅਤੇ 22 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ 'ਚ ਤੂਫਾਨ ਆਉਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
● ਬਿਹਾਰ ਦੇ ਕੁਝ ਜ਼ਿਲ੍ਹਿਆਂ ਵਿੱਚ ਫਿਲਾਹਾਲ "ਲੂ" ਜਾਰੀ ਰਹੇਗੀ। 22 ਅਪ੍ਰੈਲ ਤੋਂ ਹੀਟ ਵੇਵ ਘੱਟ ਹੋਣੀ ਸ਼ੁਰੂ ਹੋ ਜਾਵੇਗੀ।
Summary in English: Good News between Heatwave! Rain is expected in these states