Weather Forecast: ਅੱਤ ਦੀ ਗਰਮੀ ਵਿਚਾਲੇ ਬੁੱਧਵਾਰ ਦੇਰ ਰਾਤ ਉੱਤਰ ਭਾਰਤ ਦਾ ਮੌਸਮ ਅਚਾਨਕ ਬਦਲ ਗਿਆ। ਪਹਿਲਾਂ ਤੇਜ਼ ਹਵਾਵਾਂ ਚੱਲੀਆਂ, ਫਿਰ ਮੀਂਹ ਦੇ ਨਜ਼ਾਰੇ ਦੇਖਣ ਨੂੰ ਮਿਲੇ। ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਕਈ ਜ਼ਿਲਿਆਂ 'ਚ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ, ਪਰ ਕਾਫੀ ਖੱਜਲ-ਖੁਆਰੀ ਦਾ ਵੀ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਤੇਜ਼ ਹਨ੍ਹੇਰੀ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਦੀ ਬਿਜਲੀ ਗੁੱਲ ਹੋ ਗਈ ਹੈ। ਆਓ ਜਾਣਦੇ ਹਾਂ ਆਉਂਦੇ ਦਿਨਾਂ ਦੀ Weather Report...
ਦਿੱਲੀ ਦਾ ਮੌਸਮ
ਪਿਛਲੇ ਕੁਝ ਦਿਨਾਂ ਤੋਂ ਗਰਮੀ ਦਾ ਤਾਪ ਸਹਾਰ ਰਹੇ ਦਿੱਲੀ ਵਾਸੀਆਂ ਨੇ ਦੇਰ ਰਾਤ ਸੁਖ ਦਾ ਸਾਹ ਲਿਆ। ਦਰਅਸਲ, ਰਾਤ 12 ਵਜੇ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ ਅਤੇ ਲੋਕਾਂ ਨੇ ਮੀਂਹ ਦਾ ਆਨੰਦ ਮਾਣਿਆ। ਮੌਸਮ 'ਚ ਬਦਲਾਅ ਆਉਣ ਨਾਲ ਤਾਪਮਾਨ ਵਿੱਚ ਵੀ ਨਰਮੀ ਦਰਜ ਕੀਤੀ ਗਈ।
ਦੱਸ ਦੇਈਏ ਕਿ ਦੇਰ ਰਾਤ ਮੀਂਹ ਪੈਣ ਤੋਂ ਬਾਅਦ ਹੁਣ ਤੱਕ ਦਿੱਲੀ ਅਤੇ ਨਾਲ ਲੱਗਦੇ ਇਲਾਕਿਆਂ 'ਚ ਠੰਡੀਆਂ ਹਵਾਵਾਂ ਦਾ ਦੌਰ ਜਾਰੀ ਹੈ। ਫਿਲਹਾਲ, ਮੌਸਮ ਵਿਭਾਗ ਨੇ ਅੱਜ ਯਾਨੀ 18 ਮਈ ਨੂੰ ਵੀ ਕਈ ਥਾਵਾਂ 'ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ : Weather Today: ਪੱਛਮੀ ਗੜਬੜੀ ਸਰਗਰਮ, ਅਗਲੇ 2 ਦਿਨਾਂ 'ਚ ਧੂੜ ਭਰੀ ਹਨੇਰੀ ਨਾਲ ਮੀਂਹ
ਪੰਜਾਬ ਦਾ ਮੌਸਮ: Met Centre Chandigarh
● ਬਠਿੰਡਾ, ਮਾਨਸਾ, ਨਾਭਾ ਵਿੱਚ ਹਨ੍ਹੇਰੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
● ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਯਾਨੀ 18 ਮਈ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ।
● ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 19 ਮਈ ਤੋਂ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ।
● ਅਗਲੇ ਤਿੰਨ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।
● ਮੌਸਮ ਵਿਭਾਗ ਨੇ ਪੰਜਾਬ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।
ਹਰਿਆਣਾ ਦਾ ਮੌਸਮ: Met Centre Chandigarh
● ਮੌਸਮ ਵਿਭਾਗ ਨੇ 18 ਮਈ ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।
● ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 19 ਮਈ ਤੋਂ ਹਰਿਆਣਾ ਵਿੱਚ ਮੌਸਮ ਖੁਸ਼ਕ ਹੋਣ ਦੀ ਗੱਲ ਕਹੀ ਹੈ।
● ਅਗਲੇ ਤਿੰਨ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ
● ਇਸ ਤੋਂ ਬਾਅਦ ਸੂਬੇ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ : Weather Today: 44 ਡਿਗਰੀ ਦਾ ਟਾਰਚਰ, ਇਸ ਦਿਨ ਤੋਂ ਮੀਂਹ ਪੈਣ ਦੇ ਆਸਾਰ
ਦੇਸ਼ ਭਰ ਵਿੱਚ ਮੌਸਮ ਪ੍ਰਣਾਲੀ: Skymet Weather
● ਪੱਛਮੀ ਗੜਬੜੀ ਨੂੰ ਉੱਤਰੀ ਪਾਕਿਸਤਾਨ ਅਤੇ ਨਾਲ ਲੱਗਦੇ ਜੰਮੂ-ਕਸ਼ਮੀਰ 'ਤੇ ਚੱਕਰਵਾਤੀ ਚੱਕਰ ਵਜੋਂ ਦੇਖਿਆ ਜਾ ਰਿਹਾ ਹੈ।
● ਇੱਕ ਟ੍ਰੈਫ ਉੱਤਰ-ਪੂਰਬੀ ਬਿਹਾਰ ਤੋਂ ਝਾਰਖੰਡ ਦੇ ਰਸਤੇ ਛੱਤੀਸਗੜ੍ਹ ਤੱਕ ਫੈਲਿਆ ਹੋਇਆ ਹੈ।
ਅਗਲੇ 24 ਘੰਟਿਆਂ ਦੌਰਾਨ ਮੌਸਮ ਦੀ ਗਤੀਵਿਧੀ: Skymet Weather
● ਉੱਤਰ-ਪੂਰਬੀ ਭਾਰਤ ਦੇ ਕੁਝ ਥਾਵਾਂ 'ਤੇ ਭਾਰੀ ਬਾਰਸ਼, ਜਦੋਂਕਿ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਮੇਘਾਲਿਆ, ਤ੍ਰਿਪੁਰਾ ਅਤੇ ਸਿੱਕਮ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
● ਕੇਰਲ, ਅੰਦਰੂਨੀ ਤਾਮਿਲਨਾਡੂ, ਉੱਤਰ-ਪੂਰਬੀ ਬਿਹਾਰ ਅਤੇ ਗਿਲਗਿਤ-ਬਾਲਿਸਤਾਨ, ਮੁਜ਼ੱਫਰਾਬਾਦ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
● ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਓਡੀਸ਼ਾ ਅਤੇ ਡਾਕ ਆਂਧਰਾ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
● ਪੰਜਾਬ, ਹਰਿਆਣਾ ਦੇ ਕੁਝ ਹਿੱਸਿਆਂ, ਉੱਤਰ-ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਹਲਕੀ ਬਾਰਿਸ਼ ਨਾਲ ਸਬੰਧਤ ਧੂੜ ਭਰੀ ਹਨੇਰੀ ਦੀ ਸੰਭਾਵਨਾ ਹੈ।
● ਤੱਟਵਰਤੀ ਉੜੀਸਾ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ ਹੀਟ ਵੇਵ ਦੇ ਹਾਲਾਤ ਬਣ ਸਕਦੇ ਹਨ।
ਸਰੋਤ: ਇਹ ਜਾਣਕਾਰੀ Met Centre Chandigarh ਅਤੇ Skymet Weather ਤੋਂ ਲਈ ਗਈ ਹੈ।
Summary in English: Cold winds from Punjab to Delhi, blackout in these places due to storm