Weather Forecast: ਉੱਤਰ ਭਾਰਤ ਦੇ ਕੁਝ ਸੂਬਿਆਂ ਵਿੱਚ ਬਾਰ-ਬਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਾੜੀ ਇਲਾਕਿਆਂ 'ਚ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਪੈ ਰਿਹਾ ਹੈ। ਪਹਾੜਾਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਪੰਜਾਬ, ਹਰਿਆਣਾ, ਦਿੱਲੀ-ਐੱਨਸੀਆਰ ਸਮੇਤ ਕਈ ਹੋਰ ਕਈ ਇਲਾਕਿਆਂ 'ਚ ਠੰਡ ਦਾ ਅਹਿਸਾਸ ਕਰਵਾ ਰਹੀਆਂ ਹਨ, ਜਿਸਦੇ ਚਲਦਿਆਂ ਤਾਪਮਾਨ ਮੁੜ ਹੇਠਾਂ ਨੂੰ ਜਾ ਰਿਹਾ ਹੈ।
ਪੰਜਾਬ ਦਾ ਮੌਸਮ (Punjab Weather)
ਪੰਜਾਬ 'ਚ ਲਗਾਤਾਰ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਠੰਡੀਆਂ ਹਵਾਵਾਂ ਚੱਲਣ ਕਾਰਨ ਰਾਤਾਂ ਵੀ ਠੰਡੀਆਂ ਹੋਣ ਲੱਗ ਪਈਆਂ ਹਨ। ਇਸ ਤੋਂ ਪਹਿਲਾਂ ਲਗਾਤਾਰ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ ਅਤੇ ਦਿਨ ਵੇਲੇ ਵੀ ਗਰਮੀ ਮਹਿਸੂਸ ਹੋ ਰਹੀ ਸੀ। ਮੌਸਮ ਵਿਭਾਗ ਮੁਤਾਬਕ 17 ਫਰਵਰੀ ਨੂੰ ਮੌਸਮ ਇੱਕ ਵਾਰ ਫਿਰ ਕਰਵਟ ਲੈ ਸਕਦਾ ਹੈ।ਮਿਲੀ ਜਾਣਕਟਰੀ ਮੁਤਾਬਕ 14 ਤੋਂ 17 ਫਰਵਰੀ ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਦੋਂਕਿ ਮੌਸਮ ਖੁਸ਼ਕ ਬਣਿਆ ਰਵੇਗਾ।
ਇਹ ਵੀ ਪੜ੍ਹੋ : Punjab ਤੋਂ Delhi ਤੱਕ COLD WAVE, ਪਾਰਾ ਡਿੱਗਣ ਨਾਲ ਵਧੀਆਂ ਮੁਸ਼ਕਲਾਂ
ਹਰਿਆਣਾ ਦਾ ਮੌਸਮ (Haryana Weather)
ਠੰਡ ਦਾ ਮੌਸਮ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ, ਪਰ ਇਸ ਦੇ ਬਾਵਜੂਦ ਮੈਦਾਨੀ ਇਲਾਕਿਆਂ 'ਚ ਹਲਕੀ ਸਰਦੀ ਮਹਿਸੂਸ ਕੀਤੀ ਜਾ ਰਹੀ ਹੈ। ਗੱਲ ਹਰਿਆਣੇ ਦੀ ਕਰੀਏ ਤਾਂ ਇੱਥੇ ਕਈ ਇਲਾਕਿਆਂ ਵਿੱਚ ਠੰਡ ਦਾ ਕਹਿਰ ਜਾਰੀ ਹੈ। ਇਸ ਦਾ ਇੱਕ ਵੱਡਾ ਕਾਰਨ ਵੈਸਟਰਨ ਡਿਸਟਰਬੈਂਸ ਦੇ ਅੰਸ਼ਕ ਪ੍ਰਭਾਵ ਕਾਰਨ ਚੱਲ ਰਹੀਆਂ ਹਵਾਵਾਂ ਹਨ। ਹਰਿਆਣਾ ਵਿਚ ਦਿਨ ਨਾਲੋਂ ਰਾਤ ਅਜੇ ਵੀ ਠੰਡੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਤਾਪਮਾਨ ਵਧਣ ਦੇ ਨਾਲ-ਨਾਲ 17 ਫਰਵਰੀ ਤੱਕ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ ਦਾ ਮੌਸਮ (Delhi-NCR Weather)
ਦਿੱਲੀ 'ਚ ਅੱਜ ਵੀ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹੇਗਾ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਇੱਥੇ ਘੱਟੋ-ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਕੀਤਾ ਜਾ ਸਕਦਾ ਹੈ। ਦਿੱਲੀ 'ਚ 15 ਤੋਂ 17 ਫਰਵਰੀ ਤੱਕ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਤਾਪਮਾਨ 'ਚ ਵੀ ਵਾਧਾ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Latest Bulletin: ਇਸ ਵਾਰ ਪੰਜਾਬ 'ਚ ਪਵੇਗੀ ਜ਼ਬਰਦਸਤ ਗਰਮੀ, ਜਾਣੋ ਮੌਸਮ ਦੀਆਂ ਨਵੀਆਂ Updates
ਯੂਪੀ ਦਾ ਮੌਸਮ (UP Weather)
ਉੱਤਰ ਪ੍ਰਦੇਸ਼ 'ਚ ਵੀ ਬਰਫੀਲੀਆਂ ਹਵਾਵਾਂ ਨਾਲ ਲੋਕ ਪਰੇਸ਼ਾਨ ਹੋ ਰਹੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ਦੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕੁਝ ਦਿਨ ਹੋਰ ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਹਿਣ ਦਾ ਖ਼ਦਸ਼ਾ ਜਤਾਇਆ ਹੈ। ਨਾਲ ਹੀ ਬਰਫੀਲੀਆਂ ਹਵਾਵਾਂ ਕਾਰਨ ਪਾਰਾ ਹੋਰ ਡਿੱਗਣ ਦੀ ਸੰਭਾਵਨਾ ਜਤਾਈ ਹੈ।
ਉਤਰਾਖੰਡ ਦਾ ਮੌਸਮ (Uttarakhand Weather)
ਠੰਡੀਆਂ ਹਵਾਵਾਂ ਕਾਰਨ ਉਤਰਾਖੰਡ ਦਾ ਮੌਸਮ ਵੀ ਬਦਲ ਗਿਆ ਹੈ, ਇੱਥੇ ਤਾਪਮਾਨ ਡਿੱਗਣ ਕਾਰਨ ਲੋਕਾਂ ਨੂੰ ਠੰਡ ਦੀ ਮਾਰ ਮੁੜ ਤੋਂ ਝੱਲਣੀ ਪੈ ਰਹੀ ਹੈ। ਹਾਲਾਂਕਿ, ਤੇਜ਼ ਧੁੱਪ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਮਿਲ ਰਹੀ ਹੈ। ਪਰ ਮੌਸਮ ਵਿਭਾਗ ਨੇ 17 ਫਰਵਰੀ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਨਾਲ ਹੀ ਤਾਪਮਾਨ ਵਧਣ ਦਾ ਖ਼ਦਸ਼ਾ ਜਤਾਇਆ ਹੈ।
Summary in English: Big UPDATE from IMD on Valentine's Day, know the weather from Punjab to Delhi