1. Home
  2. ਸਫਲਤਾ ਦੀਆ ਕਹਾਣੀਆਂ

Success Story: ਮਾਂ ਤੋਂ ਮਦਰਹੁੱਡ ਬ੍ਰੈਂਡ ਤੱਕ ਦੇ ਸਫਰ ਦੀ ਕਹਾਣੀ "Sunita Ahuja" ਦੀ ਜ਼ੁਬਾਨੀ

ਇੱਕ ਮਾਂ ਤੋਂ Motherhood Brand ਦਾ ਸਫਰ Sunita Ahuja ਨੇ ਕਿਵੇਂ ਤਹਿ ਕੀਤਾ, ਆਓ ਜਾਣਦੇ ਹਾਂ ਉਨ੍ਹਾਂ ਦੇ ਦਿਲਚਸਪ ਸਫਰ ਦੀ ਕਹਾਣੀ।

Gurpreet Kaur Virk
Gurpreet Kaur Virk
ਘਰੇਲੂ ਔਰਤਾਂ ਲਈ ਚਾਨਣ ਮੁਨਾਰਾ ਬਣੀ "ਸੁਨੀਤਾ ਅਹੂਜਾ"

ਘਰੇਲੂ ਔਰਤਾਂ ਲਈ ਚਾਨਣ ਮੁਨਾਰਾ ਬਣੀ "ਸੁਨੀਤਾ ਅਹੂਜਾ"

Successful Women: ਇੱਕ ਸਮਾਂ ਹੁੰਦਾ ਸੀ ਜਦੋਂ ਔਰਤਾਂ ਸਿਰਫ਼ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਿਤ ਰਹਿੰਦੀਆਂ ਸਨ। ਉਨ੍ਹਾਂ ਦੀ ਜ਼ਿੰਦਗੀ ਘਰ ਦੇ ਕੰਮਾਂਕਾਰਾਂ `ਚ ਹੀ ਵਤੀਤ ਹੁੰਦੀ ਸੀ। ਪਰ ਹੁਣ ਉਹ ਸਮਾਂ ਬਦਲ ਗਿਆ ਹੈ, ਹੁਣ ਔਰਤਾਂ ਨਾ ਸਿਰਫ ਆਪਣੇ ਘਰੋਂ ਬਾਹਰ ਨਿਕਲ ਰਹੀਆਂ ਹਨ, ਸਗੋਂ ਅਜਿਹੀਆਂ ਉਪਲਬਧੀਆਂ ਵੀ ਹਾਸਲ ਕਰ ਰਹੀਆਂ ਹਨ ਜਿਨ੍ਹਾਂ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਅੱਜ ਦੀਆਂ ਔਰਤਾਂ ਨਾ ਸਿਰਫ਼ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਹਨ, ਸਗੋਂ ਉਨ੍ਹਾਂ ਨੂੰ ਪਛਾੜ ਕੇ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕਰ ਰਹੀਆਂ ਹਨ।

ਅਜਿਹੀ ਹੀ ਇੱਕ ਕਹਾਣੀ ਸੋਨੀਪਤ, ਹਰਿਆਣਾ ਦੀ ਰਹਿਣ ਵਾਲੀ ਘਰੇਲੂ ਮਹਿਲਾ ਸੁਨੀਤਾ ਅਹੂਜਾ ਦੀ ਹੈ। ਸੁਨੀਤਾ ਆਹੂਜਾ ਨੇ ਸਾਲ 2017 'ਚ ਆਪਣੇ ਘਰੋਂ ਹੀ ਇਡਲੀ ਤੇ ਢੋਕਲੇ ਦਾ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਸੀ, ਜੋ ਅੱਜ ਮਦਰਹੁੱਡ ਨਾਂ ਦੇ ਵੱਡੇ ਬ੍ਰੈਂਡ ਵਿੱਚ ਤਬਦੀਲ ਹੋ ਗਿਆ ਹੈ। 25,000 ਰੁਪਏ ਨਾਲ ਸ਼ੁਰੂ ਹੋਏ ਕਾਰੋਬਾਰ ਦਾ ਹੁਣ ਲੱਖਾਂ 'ਚ ਟਰਨਓਵਰ ਹੈ।

ਦਰਅਸਲ, ਸੁਨੀਤਾ ਅਹੂਜਾ ਸ਼ੁਰੂ ਤੋਂ ਹੀ ਬੱਚਿਆਂ ਦੇ ਖਾਣ-ਪੀਣ ਦੀ ਸ਼ੈਲੀ ਨੂੰ ਲੈ ਕੇ ਚਿੰਤਾ 'ਚ ਰਹਿੰਦੇ ਸਨ। ਬਾਜ਼ਾਰ `ਚ ਮਿਲਣ ਵਾਲੇ ਪੀਜ਼ਾ, ਬਰਗਰ, ਸੈਂਡਵਿਚ ਆਦਿ ਤੋਂ ਉਨ੍ਹਾਂ ਦੇ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਪਿਆ ਸੀ। ਸੁਨੀਤਾ ਦੀ ਇਹ ਚਿੰਤਾ ਹੀ ਉਨ੍ਹਾਂ ਦੇ ਸੁਨਹਿਰੇ ਭਵਿੱਖ ਦਾ ਕਾਰਨ ਬਣੀ ਤੇ ਦੇਖਦਿਆਂ ਹੀ ਦੇਖਦਿਆਂ ਸੁਨੀਤਾ ਨੇ ਮਦਰਹੁੱਡ ਨਾਂ ਦੇ ਬ੍ਰੈਂਡ ਦਾ ਵਧੀਆ ਕਾਰੋਬਾਰ ਸਥਾਪਿਤ ਕਰ ਲਿਆ।

 

ਅਕਸਰ ਪਰਿਵਾਰ ਵਾਲਿਆਂ ਦੇ ਸਹਿਯੋਗ ਤੋਂ ਬਿਨ੍ਹਾਂ ਅਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਪਰ ਅਜਿਹੀ ਸਥਿਤੀ ਦਾ ਸੁਨੀਤਾ ਨੂੰ ਸਾਹਮਣਾ ਨਹੀਂ ਕਰਨਾ ਪਿਆ। ਸੁਨੀਤਾ ਦੇ ਇਸ ਸਫਰ 'ਚ ਉਨ੍ਹਾਂ ਦੇ ਪਤੀ ਨੇ ਵੱਡਾ ਯੋਗਦਾਨ ਦਿੱਤਾ। ਪੇਸ਼ੇ ਤੋਂ ਇੱਕ ਫਾਰਮਾਸਿਸਟ ਹੋਣ ਦੇ ਨਾਤੇ ਸੁਨੀਤਾ ਦੇ ਪਤੀ ਨੇ ਉਨ੍ਹਾਂ ਨੂੰ ਖਾਣ-ਪੀਣ ਦੀ ਜੀਵਨ ਸ਼ੈਲੀ ਨਾਲ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ। ਜਿਸ ਤੋਂ ਬਾਅਦ ਸੁਨੀਤਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਘਰੋਂ ਸ਼ੁਰੂ ਹੋਇਆ ਢੋਕਲੇ ਤੇ ਇਡਲੀ ਬਣਾਉਣ ਦਾ ਸਫਰ ਹੌਲੀ-ਹੌਲੀ ਕਾਲਜ ਦੀ ਕੰਟੀਨ ਤੱਕ ਪਹੁੰਚਿਆ। ਜਿੱਥੇ ਸੁਨੀਤਾ ਨੇ ਫਾਸਟਫ਼ੂਡ ਦੀ ਥਾਂ ਹੋਮਮੇਡ ਸਨੈਕਸ ਸ਼ੁਰੂ ਕੀਤੇ, ਫਿਰ ਕੋਲਡ ਡਰਿੰਕ ਨੂੰ ਹਟਾ ਕੇ ਉਨ੍ਹਾਂ ਨੇ ਮਿੰਟ ਸਿਰਪ, ਲੈਮਨ ਸਿਰਪ ਤੇ ਬੀਟਰੂਟ ਸ਼ਰਬਤ ਲੋਕਾਂ ਸਾਹਮਣੇ ਡਰਿੰਕ ਵੱਜੋਂ ਪੇਸ਼ ਕੀਤੇ। ਇੱਥੇ ਵੀ ਸੁਨੀਤਾ ਦਾ ਸਫਰ ਨਹੀਂ ਥੰਮਿਆ, ਇਸ ਤੋਂ ਬਾਅਦ ਸੁਨੀਤਾ ਨੇ ਜੈਮ, ਜੈਲੀ ਤੇ ਅਚਾਰ ਆਦਿ ਸਭ ਰਵਾਇਤੀ ਤਰੀਕੇ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋਆਧੁਨਿਕ ਤਰੀਕੇ ਅਪਨਾਉਣ ਵਾਲੀ ਬੀਬੀ ਨੂੰ ਮਿਲੀ ਵੱਡੀ ਸਫਲਤਾ, 8 ਏਕੜ ਦੇ ਖੇਤ `ਤੋਂ ਕਮਾਏ ਲੱਖਾਂ ਰੁਪਏ

ਘਰੇਲੂ ਔਰਤਾਂ ਲਈ ਚਾਨਣ ਮੁਨਾਰਾ ਬਣੀ "ਸੁਨੀਤਾ ਅਹੂਜਾ"

ਘਰੇਲੂ ਔਰਤਾਂ ਲਈ ਚਾਨਣ ਮੁਨਾਰਾ ਬਣੀ "ਸੁਨੀਤਾ ਅਹੂਜਾ"

ਕੋਵਿਡ ਮਹਾਂਮਾਰੀ ਦੌਰਾਨ ਲੋਕ ਆਯੁਰਵੇਦ ਵੱਲ ਵੱਧ ਰਹੇ ਸਨ, ਇਹੀ ਸਮਾਂ ਸੀ ਜਦੋਂ ਸੁਨੀਤਾ ਦੇ ਕੰਮ ਨੂੰ ਲੋਕਾਂ ਨੇ ਪਸੰਦ ਕੀਤਾ। ਸੁਨੀਤਾ ਅਹੂਜਾ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਦੇ ਪੁੱਤਰ ਨੂੰ ਸੁਪਨਾ ਆਇਆ ਕਿ ਉਸਦੀ ਮਾਂ ਨੇ ਮਦਰਹੁੱਡ ਨਾਂ ਦਾ ਬ੍ਰੈਂਡ ਲੌਂਚ ਕੀਤਾ ਹੈ। ਫਿਰ ਕਿ ਸੀ, ਉਨ੍ਹਾਂ ਨੇ ਆਪਣੇ ਪੁੱਤਰ ਦੇ ਉਸ ਸੁਪਨੇ ਨੂੰ ਸੱਚ ਕਰ ਦਿਖਾਇਆ ਅਤੇ ਇਸ ਕੰਮ 'ਚ ਸੁਨੀਤਾ ਦੇ ਪਤੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਤੇ ਮਦਰਹੁੱਡ ਦੀ ਸ਼ੁਰੂਆਤ ਕਰ ਦਿੱਤੀ।

ਮਦਰਹੁੱਡ ਰਾਹੀਂ ਸੁਨੀਤਾ ਨੂੰ ਆਤਮਿਕ ਸੰਤੁਸ਼ਟੀ ਵੀ ਮਿਲੀ ਤੇ ਇੱਕ ਨਵੀਂ ਪਛਾਣ ਵੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਨਾਂ ਸਿਰਫ਼ ਸਿਹਤਮੰਦ ਭੋਜਨ ਵੇਚ ਕੇ ਕਮਾਈ ਕੀਤੀ, ਸਗੋਂ ਔਰਤਾਂ ਨੂੰ ਰੁਜ਼ਗਾਰ ਵੀ ਦਿੱਤਾ। ਉਨ੍ਹਾਂ ਨੇ ਲੋੜਵੰਦ ਤੇ ਸਮਾਨ ਸੋਚ ਵਾਲੀਆਂ ਔਰਤਾਂ ਨੂੰ ਆਪਣੇ ਨਾਲ ਜੋੜਿਆ, ਜਿਨ੍ਹਾਂ ਨੂੰ ਖਾਣਾ ਬਣਾਉਣ ਦਾ ਸ਼ੋਂਕ ਸੀ। ਹੁਣ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਸੁਨੀਤਾ ਨਾਲ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬੀ ਮਹਿਲਾ ਕਮਲਜੀਤ ਕੌਰ ਦੀ ਸੰਘਰਸ਼ ਭਰੀ ਕਹਾਣੀ, 50 ਦੀ ਉਮਰ 'ਚ ਖੱਟਿਆ ਨਾਮਣਾ

ਸੁਨੀਤਾ ਔਨਲਾਈਨ ਮਾਧਿਅਮ ਰਾਹੀਂ ਵੀ ਮਦਰਹੁੱਡ ਦੇ ਉਤਪਾਦ ਪੂਰੇ ਦੇਸ਼ `ਚ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸੇ ਤਰ੍ਹਾਂ 6 ਸਾਲਾਂ `ਚ, ਮਦਰਹੁੱਡ ਨੇ ਦੇਸ਼ `ਚ ਇੱਕ ਛੋਟੇ ਪੱਧਰ ਦੇ ਉਦਯੋਗ ਵਜੋਂ ਆਪਣੀ ਪਛਾਣ ਬਣਾ ਲਈ ਹੈ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ, ਬਸ ਲੋੜ ਹੁੰਦੀ ਹੈ ਤੇ ਹਿੰਮਤ ਤੇ ਨੇਕ ਨੀਅਤ ਦੀ।

ਜੇਕਰ ਤੁਸੀਂ ਵੀ ਸੁਨੀਤਾ ਅਹੂਜਾ ਦੇ ਹੱਥ ਤੋਂ ਬਣੇ ਇਨ੍ਹਾਂ ਸੇਹਤਮੰਦ ਪਕਵਾਨਾਂ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਇਸ Instagram ID homemade_by_motherhood ਤੋਂ ਅੱਜ ਹੀ ਔਨਲਾਈਨ ਆਰਡਰ ਕਰੋ ਤੇ ਨਾਲ ਹੀ ਫੌਲੋ ਕਰੋ, ਲਾਇਕ ਕਰੋ ਤੇ ਸ਼ੇਅਰ ਕਰੋ।

ਸਰੋਤ: ਕ੍ਰਿਸ਼ੀ ਜਾਗਰਣ ਵੱਲੋਂ ਸੁਨੀਤਾ ਆਹੂਜਾ ਨਾਲ ਖ਼ਾਸ ਗੱਲਬਾਤ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Success Story: Sunita Ahuja became an example for housewives

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters