Success Story: ਜ਼ਿਆਦਾਤਰ ਕਿਸਾਨ ਸਿਰਫ਼ ਉਤਪਾਦਕ ਬਣ ਕੇ ਰਹਿ ਗਏ ਹਨ ਅਤੇ ਉਹ ਆਪਣੀ ਉਪਜ ਵਿਚੋਲੇ (ਆੜ੍ਹਤੀ) ਨੂੰ ਘੱਟ ਰੇਟਾਂ 'ਤੇ ਵੇਚ ਕੇ ਅਤੇ ਉਪਜਾਂ ਤੋਂ ਤਿਆਰ ਕੀਤੇ ਉਤਪਾਦ ਆਪਣੀਆਂ ਘਰੇਲੂ ਲੋੜ੍ਹਾਂ ਦੀ ਪੂਰਤੀ ਵਾਸਤੇ ਵੱਧ ਕੀਮਤ 'ਤੇ ਖਰੀਦਦੇ ਹਨ। ਇਨ੍ਹਾਂ ਕਾਰਨਾਂ ਕਰਕੇ ਕਿਸਾਨੀ ਆਰਥਿਕਤਾ ਨਿਘਾਰ ਵੱਲ ਜਾ ਰਹੀ ਹੈ ਅਤੇ ਪੇਂਡੂ ਆਬਾਦੀ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵੱਲ ਵਧ ਰਹੀ ਹੈ। ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕਿਸਾਨ ਆਪਣੇ ਪਿੰਡਾਂ ਵਿੱਚ ਹੀ ਐਗਰੋ ਉਦਯੋਗਿਕ ਕੰਪਲੈਕਸ ਸਥਾਪਿਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਅਤੇ ਪਿੰਡਾਂ ਵਿੱਚ ਹੀ ਰੁਜਗਾਰ ਪੈਦਾ ਕੀਤਾ ਜਾ ਸਕੇ। ਖੇਤੀ ਜਿਣਸਾਂ ਦੇ ਕਾਰਖਾਨੇ ਖੇਤਰ ਦੇ ਅਧਾਰਿਤ ਉਪਜ ਮੁਤਾਬਕ ਹੀ ਲਗਾਏ ਜਾਣ।
ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਦੀ ਮਹੱਤਤਾ ਨੂੰ ਦੇਖਦੇ ਹੋਏ, ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਹੱਲੂਵਾਲ ਦਾ ਵਸਨੀਕ, ਸ. ਸਰਵਣ ਸਿੰਘ, ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਵਧੀਆ ਢੰਗ ਨਾਲ ਕਰ ਰਹੇ ਹਨ।
ਐਗਰੋ ਉਦਯੋਗਿਕ ਕੰਪਲੈਕਸ ਰਾਹੀਂ ਪ੍ਰੋਸੈਸਿੰਗ
ਤੁਹਾਨੂੰ ਦੱਸ ਦੇਈਏ ਕਿ ਸਰਵਣ ਸਿੰਘ ਐਗਰੋ ਉਦਯੋਗਿਕ ਕੰਪਲੈਕਸ ਲਗਾ ਕੇ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਕੇ ਵਧੀਆ ਕਮਾਈ ਕਰ ਰਹੇ ਹਨ। ਇਹਨਾਂ ਦਾ ਐਗਰੋ ਉਦਯੋਗਿਕ ਕੰਪਲੈਕਸ ਮਾਹਿਲਪੁਰ-ਗੜ੍ਹਸ਼ੰਕਰ ਮੇਨ ਰੋਡ 'ਤੇ ਸਥਿਤ ਹੈ ਅਤੇ ਨੇੜੇ ਦੇ ਪਿੰਡਾਂ ਦੇ ਕਿਸਾਨ ਵੀਰ ਆਪਣੀ ਉਪਜ ਦੀ ਪ੍ਰੋਸੈਸਿੰਗ ਇਨ੍ਹਾਂ ਦੇ ਐਗਰੋ ਉਦਯੋਗਿਕ ਕੰਪਲੈਕਸ ਤੋਂ ਕਰਵਾਉਂਦੇ ਹਨ। ਕਿਸੇ ਵੀ ਐਗਰੋ ਉਦਯੋਗਿਕ ਕੰਪਲੈਕਸ ਲਗਾਉਣ ਲਈ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਵੇਂ ਕਿ ਕੱਚੇ ਮਾਲ ਦੀ ਉਪਲੱਬਧਤ, ਪ੍ਰੋਸੈਸਿੰਗ ਵਿੱਚ ਵਰਤੋਂ ਆਉਣ ਵਾਲੀ ਤਕਨੀਕ, ਉਤਪਾਦਨ ਦੀ ਮਾਤਰਾ, ਮਸ਼ੀਨਰੀ ਦੀ ਉਤਪਾਦਨ ਦੀ ਮਾਤਰਾ ਅਨੁਸਾਰ ਪਛਾਣ ਅਤੇ ਮੰਡੀਕਰਨ ਦੀ ਸਹੂਲਤ, ਆਦਿ।
ਚੱਕੀਆਂ, ਮਿਲਿੰਗ ਅਤੇ ਕੋਹਲੂ ਮਸ਼ੀਨਾਂ
ਸਰਵਣ ਸਿੰਘ ਕੋਲ ਚੱਕੀਆਂ (2-ਆਟਾ ਚੱਕੀਆਂ, 1 ਦਲੀਏ ਵਾਲੀ ਚੱਕੀ ਅਤੇ 1 ਮੱਕੀ ਦਾ ਆਟਾ ਵਾਲੀ ਚੱਕੀ), ਚਾਵਲ ਮਿਲਿੰਗ ਮਸ਼ੀਨ ਅਤੇ 2 ਕੋਹਲੂ ਮਸ਼ੀਨਾਂ ਹਨ। ਝੋਨੇ ਵਿੱਚ 22% ਛਿੱਲ, 6 % ਛਾਣ ਅਤੇ 72% ਚੌਲ ਪਾਏ ਜਾਂਦੇ ਹਨ। ਸ. ਸਰਵਣ ਸਿੰਘ ਦਾ ਮੰਨਣਾ ਹੈ ਕਿ ਖਾਣ ਲਈ ਗੁਣਵੱਤਾ ਵਾਲੇ ਚਾਵਲ ਪੈਦਾ ਕਰਨੇ ਚਾਹੀਦੇ ਹਨ, ਜੋ ਕਿ ਗਾਹਕ ਨੂੰ ਪਸੰਦ ਹੋਣ ਅਤੇ ਮਿਲਿੰਗ ਚਾਵਲ, ਗੈਰ-ਅਨਾਜ ਸਮੱਗਰੀ ਤੋਂ ਮੁਕਤ ਹੋਣ। ਆਟਾ ਚੱਕੀ ਵਿੱਚ ਪੱਥਰ ਦੀਆਂ ਦੋ ਡਿਸਕਾਂ ਹੁੰਦੀਆਂ ਹਨ, ਇੱਕ ਸਥਿਰ ਅਤੇ ਦੂਸਰੀ ਘੁੰਮਦੀ ਹੈ।
ਸ. ਸਰਵਣ ਸਿੰਘ ਦਾ ਮੰਨਣਾ ਹੈ ਕਿ ਜੋ ਕਣਕ ਚੰਗੀ ਤਰ੍ਹਾਂ ਸੁੱਕੀ ਨਹੀਂ ਹੈ ਅਤੇ ਉਸ ਵਿੱਚ ਬੇਲੋੜੀ ਗੰਦਗੀ ਹੈ, ਉਸ ਤੋਂ ਵਧੀਆ ਆਟਾ ਨਹੀਂ ਬਣਦਾ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਤੇਲ ਬੀਜਾਂ ਵਿੱਚ ਜਿਆਦਾ ਨਮੀਂ ਹੁੰਦੀ ਹੈ, ਉਸ ਵਿੱਚੋਂ ਤੇਲ ਦੀ ਮਾਤਰਾ ਘੱਟ ਨਿਕਲਦੀ ਹੈ।
ਇਹ ਵੀ ਪੜ੍ਹੋ: Mushroom Farmer ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ, ਆਓ ਜਾਣਦੇ ਹਾਂ ਕਿਸਾਨ ਦੀ Success ਦਾ ਰਾਜ਼
ਸਰਵਣ ਸਿੰਘ ਦੇ ਨਿੱਜੀ ਵਿਚਾਰ
● ਸਾਰੀਆਂ ਪ੍ਰੋਸੈਸਿੰਗ ਮਸ਼ੀਨਾਂ ਇੱਕ ਹੀ ਸਮੇਂ ਨਹੀਂ ਚਲਾਈਆ ਜਾਂਦੀਆ ਹਨ ਅਤੇ ਇਸ ਲਈ ਇੱਕ ਹੀ ਮੋਟਰ ਤੋਂ ਲੋੜ੍ਹ ਮੁਤਾਬਿਕ ਮਸ਼ੀਨਾਂ ਚਲਾਈਆਂ ਜਾਣ।
● ਐਗਰੋ ਉਦਯੋਗਿਕ ਕੰਪਲੈਕਸ ਲਗਾਉਣ ਲਈ ਪਾਣੀ, ਰਹਿੰਦ-ਖੂੰਹਦ ਦੀ ਨਕਾਸੀ ਦਾ ਸੁਚੱਜਾ ਪ੍ਰਬੰਧ ਹੋਣਾ ਚਾਹੀਦਾ ਹੈ।
● ਖੇਤਰ ਦੇ ਅਧਾਰਿਤ ਉਪਜ ਮੁਤਾਬਕ ਹੀ ਕਾਰਖਾਨੇ ਵਿੱਚ ਮਸ਼ੀਨਰੀ ਲਗਾਉਣੀ ਚਾਹੀਦੀ ਹੈ ਤਾਂ ਜੋ ਕੱਚਾ ਮਾਲ ਘੱਟ ਮੁੱਲ ਤੇ ਵਧੀਆ ਕੁਆਲਿਟੀ ਵਿੱਚ ਆਸਾਨੀ ਨਾਲ ਮਿਲ ਜਾਵੇ।
● ਪਿੰਡਾਂ ਦੇ ਨੌਜਵਾਨ, ਪਿੰਡਾਂ ਵਿੱਚ ਹੀ ਖੇਤੀ ਆਧਾਰਿਤ ਕਾਰਖਾਨੇ ਸਥਾਪਿਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
● ਐਗਰੋ ਉਦਯੋਗਿਕ ਕੰਪਲੈਕਸ ਲਗਾਉਣ ਨਾਲ ਪੇਂਡੂ ਪੱਧਰ ਤੇ ਰੋਜਗਾਰ ਦੇ ਮੌਕੇ ਮਿਲਦੇ ਹਨ।
● ਐਗਰੋ ਉਦਯੋਗਿਕ ਕੰਪਲੈਕਸ ਲਗਾਉਣ ਬਾਬਤ ਜਗ੍ਹਾ ਦੀ ਚੋਣ ਬਹੁਤ ਅਹਿਮ ਹੈ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Progressive farmer Sarwan Singh presented success story by processing agricultural commodities.