ਹਰ ਇਨਸਾਨ ਚਾਹੁੰਦਾ ਹੈ ਕਿ ਆਪਣੀਆਂ ਲੋੜਾਂ ਦੀ ਪੂਰਤੀ ਲਈ ਅਸੀਂ ਕਿਸੇ ਤੇ ਨਿਰਭਰ ਨਾ ਹੋਈਏ।ਉਹ ਚਾਹੇ ਸਮਾਜਿਕ ਲੋੜਾਂ ਹੋਣ ਜਾਂ ਫਿਰ ਆਰਥਿਕ । ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਕੋਈ ਨੌਕਰੀ ਨਹੀਂ ਕਰਦਾ ਜਾਂ ਉਸਨੂੰ ਮਿੱਲਦੀ ਨਹੀਤਾਂ ਉਸ ਦਾ ਹੱਲ੍ਹ ਇਹ ਹੈ ਕਿ ਅਸੀਂ ਆਪਣੇ ਤਰੌ ਤੇ ਕੋਈ ਕੰਮ ਕਰ ਲਈਏ।
ਜੋ ਇਨਸਾਨ ਆਪਣੇ ਤੌਰ ਤੇ ਕੋਈ ਕੰਮ ਕਰਦੇ ਹਨ ਤੇ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਦੇ ਹਨ ,ਉਸਨੂੰ ਅਸੀਂ ਕਿੱਤਾਕਾਰ ਕਹਿੰਦੇ ਹਾਂ।ਆਮ ਤਰੌ ਤੇ ਦੇਖਿਆ ਜਾਦਾਂ ਹੈ, ਕਿ ਇਹ ਕੰੰਮ ਜਿਆਦਾਤਰ ਆਦਮੀ ਹੁੰਦੇ ਹਨ ਅਰੌਤਾਂ ਨਹੀਂ। ਪਰ ਅੱਜ-ਕੱਲ੍ਹ ਇਸ ਕੰਮ ਲਈ ਕਾਂਫੀ ਅਰੌਤਾਂ ਆਗੇ ਆ ਰਹੀਆਂ ਹਨ। ਪਰ ਕਿਤੇ ਨਾ ਕਿਤੇ ਹਲੇ ਵੀ ਉਹ ਪੂਰਨ ਤੌਰ ਤੇ ਅੱਗੇ ਨਹੀਂ ਆਉਦੀਆਂ ਕਿੳਕਿ ਹਾਲੇ ਵੀ ਸਾਡੇ ਸਮਾਜ ਨੂੰ ਲੱਗਦਾ ਹੈ ਕਿ ਅਰੌਤਾਂ ਦੀ ਮੁਖ ਜਿੰਮੇਵਾਰੀ ਘਰ ਸੰਭਾਲਣਾ ਹੀ ਹੈ। ।ਪਰ ਸਮੇਂ ਦੇ ਨਾਲ ਨਾਲ ਇਸ ਸੋਚ ‘ਚ ਹੁਣ ਕਾਫੀ ਬਦਲਾਵ ਆ ਰਹਿਆ ਹੈ।ਮਿਨੀਸਟਰੀ ਔਫ ਮਾਈਕਰੌ ਸਮਾਲ ਅਤੇ ਮਿਡੀਅਮ ਇੰਟਰਪਰਾਈਜ਼ (2019) ਦੇ ਦਿੱਤੇ ਗਏ ਆਕੜੀਆਂ ਮੁਤਾਬਕ ਪੰਜਾਬ ਵਿੱਚ ਕੁਲ 30190 ਔਰਤਾਂ ਦਾ ਆਪਣਾ ਕਿੱਤਾ ਹੈ। ਜੇਕਰ ਘਰੇਲੂ ਕਿੱਤਿਆਂ ਦੀ ਗੱਲ ਕਰੀਏ ਤਾਂ ਕਾਫੀ ਕਿੱਤੇ ਜਿਵੇਂ ਕਿ ਅਚਾਰ,ਚਟਣੀਆਂ,ਮੁਰਬਾ,ਜੈਮ ਬਣਾਉਣਾ,ਕੇਕ ਬਣਾਉਣਾ(ਬੇਕਰੀ ਦਾ ਸਮਾਨ),ਬੂਨਾਈ ਕਰਨਾ,ਕਪੜੀਆਂ ਤੇ ਪੇਂਟ ਕਰਨਾ,ਸਲਾਈ,ਘਰ ਵਿੱਚ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਤਿਆਰ ਕਰਨਾ ਜਾਂ ਹੋਰ ਕੋਈ ਵੀ ਕੰਮ ਜਿਸ ਨੂੰ ਕਰਨ ਦਾ ਸੌਕ ਹੈ ਤੇ ਤੁਹਾਨੂੰ ਕਰਨਾ ਪੰਸਦ ਹੈ ਤੁਸੀ ੳੇੁਸਨੂੰ ਆਮਦਨ ਵਧਾਉ ਕਿੱਤੇ ਵਜੋਂ ਅਪਣਾ ਸਕਦੇ ਹੋ ।ਜਿਵੇਂ-ਜਿਵੇਂ ਕਿੱਤੇ ‘ਚ ਵਾਧਾ ਹੁੰਦਾ ਹੈ ਤੇ ਲੋਕ ਉਸਨੂੰ ਪੰਸਦ ਕਰਨ ਲਗਦੇ ਹਨ ਤਾਂ ਉਹ ਇੱਕ ਬਰੈਂਡ/ਲੋਗੋ/ਕੰਪਨੀ ਬਣ ਜਾਦਾ ਹੈ ਜਿਵੇਂ“ਕਰੇਮੀਕਾ” ਇੱਕ ਕੰਪਨੀ ਹੈ,ਜੋ ਭੋਜਨ ਉਤਪਾਦ(ਫੂਡ ਪਰੋਡਾਕਸ) ਬਣਾਉਦੇ ਹਨ ਤੇ ਇਸ ਦਾ ਨਾਮ ਬਹੁਤ ਹੈ,ਅਤੇ ਕਾਫੀ ਲੋਕ ਇਸ ਬਰੈਂਡ ਤੋਂ ਬਣੇ ਉਤਪਾਦਾਂ ਨੂੰ ਖਰੀਦ ਦੇ ਹਨ। ਇਸ ‘ਚ ਜੈਮ,ਸੌਸੀਅਜ,ਬਿੁਸਕੁਟ ਤੇ ਹੋਰ ਕਾਫੀ ਕੁੱਝ ਹੈ ਇਸ ਦੀ ਮਾਲਕ ਵੀ ਇੱਕ ਔਰਤ ਹੈ ਜਿਸ ਨੇ ਘਰੇਲੂ ਪੱਧਰ ਤੇ ਇਸ ਕਿੱਤੇ ਦੀ ਸ਼ੂਰਵਾਤ ਕੀਤੀ ਤੇ ਅੱਜ ਇਹ ਪੂਰੀ ਦੁਨਿਆ ‘ਚ ਜਾਣਿਆ ਜਾਦਾ ਹੈ।ਇਸ ਸਾਲ “ਕਰੇਮੀਕਾ”ਦੀ ਮਾਲਕਣ ਸ੍ਰੀਮਤੀ ਰਜਨੀ ਬੈਕਟਰ ਨੂੰ ਭਾਰਤ ਸਰਕਾਰ ਵੱਲੌ ਪਦਮ ਸ੍ਰੀ ਅਵਾਰਡ ਨਾਲ ਵੀ ਸਨਮਾਨਿਤ ਕਿਤਾ ਗਿਆ।
ਆਪਣੇ ਅੰਦਰ ਦੇ ਗੁਣ ਜਾਂ ਸੌਕ ਨੂੰ ਪਹਿਛਾਣੋ:
ਅਕਸਰ ਅਸੀਂ ਦੇਖਦੇ ਹਾਂ ਕਿ ਘਰ ਵਿੱਚ ਅਰੌਤਾਂ ਨੂੰ ਹਰ ਚੀਜ਼ ਦੀ ਜਾਣਕਾਰੀ ਹੁੰਦੀ ਹੈ ।ਔਰਤਾਂ ਨਵੇਂ ਤਰੀਕੇ ਦੇ ਪੱਕਵਾਨ ਬਣਾਉਦੀਆਂ ਹਨ। ਜਿਵੇਂ ਆਲੌਵੇਰਾਂ ਦੀ ਸਬਜ਼ੀ, ਅਚਾਰ ਪਾਉਣਾ,ਚੱਟਣੀਆਂ ਤਿਆਰ ਕਰਨਾ ਆਦਿ ਕਈ ਔਰਤਾਂ ਨੂੰ ਸੌਕ ਹੁੰਦਾ ਹੈ ਨਵੀਆਂ ਚੀਜ਼ਾਂ ਬਣਾਉਣ ਦਾ ਉਹਨਾਂ ਨੂੰ ਉਸ ਚੀਜ਼ ਦੇ ਫਹੀਦੇ ਵੀ ਪਤਾ ਹੁੰਦੇ ਹਨ ਤੇ ਉਹ ਬਣਾਉਦੀਆਂ ਵੀ ਬਿਲਕੁਲ ਵਧਿਆਂ ਹਨ ।ਪੇਸ਼ੇਵਰ ਦੀ ਤਰ੍ਹਾ,ਪਰ ਉਹ ਆਪਣਾ ਇਹ ਗੁਣ ਨਹੀਂ ਪਹਿਚਾਣ ਪਾਉਦੀਆਂ ਜਾਂ ਉਹਨਾਂ ਨੂੰ ਕੋਈ ਦੱਸਦਾ ਹੀ ਨਹੀਂ ।ਉਹ ਗੁਣ ਘਰ ‘ਚ ਹੀ ਰਹਿ ਜਾਦਾ ਹੈ।ਉਹਨਾਂ ਨੂੰ ਪੱਤਾ ਹੀ ਨਹੀਂ ਕਿ ਇਹ ਗੁਣ ਨਾਲ ਉਹ ਇੱਕ ਸਫਲ ਕਿੱਤਾਕਾਰ ਬਣ ਸਕਦੀਆਂ ਹਨ।ਇਸ ਤੋਂ ਬਿਨ੍ਹਾ ਕਈਆਂ ਨੂੰ ਘਰ ‘ਚ ਸਜਾਵਟੀ ਸਮਾਨ ਬਣਾਉਣ ਦਾ ਸੌਕ ਹੁੰਦਾ, ਹਰ ਇੱਕ ਦੇ ਆਪਣੇ ਸੌਕ ਹੁੰਦੇ ਹਨ।ਲੋੜ ਹੈ ਉਹਨਾਂ ਨੂੰ ਪਹਿਛਾਣ ਕੇ ਉਬਾਰਨ ਦੀ। ਆਪਣੇ ਤੌਰ ਤੇ ਵੀ ਔਰਤਾਂ ਨੂੰ ਇਹਨਾਂ ਗੁਣਾਂ ਨੂੰ ਪਹਿਛਾਣਣਾ ਚਾਹੀਦਾ ਹੈ ਅਤੇ ਨਾਲ ਹੀ ਘਰਦਿਆਂ ਨੂੰ ਵੀ ਉਹਨਾਂ ਨੂੰ ਆਗੇ ਵੱਧਣ ਲਈ ਪ੍ਰੇਰਣਾ ਦੇਣੀ ਚਾਹੀਦਾ ਹੈ।ਕਈ ਵਾਰ ਸਾਡੇ ਵਿੱਚ ਗੁਣ ਤਾਂ ਹੁੰਦਾ ਹੈ ਪਰ ਅਸੀਂ ਨਹੀਂ ਪਹਿਚਾਣ ਪਾਉਂਦੇ ,ਪਰ ਦੂਸਰੇ ਨੂੰ ਪੱਤਾ ਲੱਗ ਜਾਦਾਂ ਹੈ ਕਿ ਸਾਡੇ ‘ਚ ਇਹ ਗੁਣ ਹੈ ਤਾਂ ਉਹਨੂੰ ਦੱਸਣਾ ਚਾਹਿਦਾ ਕਿ ਤੁਹਾਡੇ ‘ਚ ਇਹ ਗੁਣ ਹੈ ਇਸ ਨੂੰ ਉਬਾਰਨ ਦੀ ਲੋੜ ਹੈ।ਬਾਕੀ ਅਸੀ ਸਮਾਜ ਦੀ ਸੋਚ ਨੂੰ ਵੀ ਜਾਣਦੇ ਹਾਂ ਘਰਦੇ ਜਾਂ ਕੁਝ ਲੋਕ ਉਹਨਾਂ ਨੂੰ ਅੱਗੇ ਵੱਧਣ ਨਹੀਂ ਦਿੰਦੇ ਪਰ ਜੇਕਰ ਤੁਹਾਡੇ ‘ਚ ਗੁਣ ਹੈ ਤਾਂ ਉਸ ਨੂੰ ਉਬਾਰਨ ‘ਚ ਦੇਰੀ ਨਾ ਕਰੋ । ਜਦੋ ਤੁਸੀ ਕਾਮਯਾਬ ਹੋ ਜਾਦੇ ਹੋ ਤਾਂ ਉਹੀ ਲੋਕ ਤੁਹਾਡੇ ਨਾਲ ਖੜੇ ਹੋ ਜਾਦੇ ਹਨ ।
ਕਿੱਤਾਕਾਰ ਬਣਨ ਦੀ ਸਿਖਲਾਈ ਤੇ ਪੇ੍ਰਰਣਾ ਕਿਥੋਂ ਲਈ ਜਾਵੇ:
ਇੱਕ ਸਫਲ ਕਿੱਤਾਕਾਰ ਬਣਨ ਲਈ ਸਿਖਲਾਈ ਲੈਣਾ ਬਹੁਤ ਜਰਰੂੀ ਹੈ।ਕਾਫੀ ਸੰਸਥਾਵਾਂ ਕਿੱਤਾਕਾਰੀ ਤੇ ਸਖਲਾਈ ਦੇਣ ਦਾ ਕੰਮ ਕਰਦੀਆਂ ਹਨ।ਉਹਨਾਂ ਵਿੱਚੋਂ ਪੰਜਾਬ ਐਗ੍ਰੀਕਲਚਰ ਯੂਨੀਵਰਸਟੀ ਦਾ ਬਹੁਤ ਵੱਡਾ ਯੋਗਦਾਨ ਹੈ।ਇਹ ਔਰਤਾਂ ਨੂੰ ਪ੍ਰੇਰਤ ਕਰਦੇ ਹਨ ਆਪਣਾ ਕਿੱਤਾ ਖੋਲਣ ਲਈ।ਪੰਜਾਬ ਦੇ ਤਕਰੀਬਨ ਹਰ ਜਿਲ੍ਹੇ ਵਿੱਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜਿੱਥੇ ਔਰਤਾਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਸਿਖਲਾਈ ਦਿੱਤੀ ਜਾਦੀ ਹੈ।ਔਰਤਾਂ ਆਪਣੇ ਨੇੜੇ ਲੱਗਦੇ ਕ੍ਰਿਸ਼ੀ ਵਿਗਿਆਨ ਕੇਂਦਰ ‘ਚ ਸਿਖਲਾਈ ਲੈ ਸਕਦੀਆਂ ਹਨ।ਜੇ ਪੰਜਾਬ ਐਗ੍ਰੀਕਲਚਰ ਯੂਨੀਵਰਸਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਮਹਿਨੇ ਔੌਰਤਾਂ ਲਈ ਅੱਲਗ-ਅੱਲਗ ਸਿਖਲਾਈ ਪੋ੍ਰਗਰਾਮ ਹੁੰਦੇ ਹਨ ।ਇਸ ਸਿਖਲਾਈ ਨੂੰ ਲੈਣ ਦੀ ਕੋਈ ਫੀਸ ਵੀ ਨਹੀਂ ਹੈ।ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਸਿਖਲਾਈ ਲੈਕੇ ਅੱਜ ਦੇ ਸਮੇਂ ‘ਚ ਬਹੁਤ ਸਾਰੀਆਂ ਔਰਤਾਂ ਆਪਣਾ ਕਾਮਯਾਬ ਕਿੱਤਾ ਚੱਲਾ ਰਹੀਆਂ ਹਨ।ਸਿਖਲਾਈ ਦੇ ਨਾਲ-ਨਾਲ ਪੰਜਾਬ ਐਗਰੀਕਲਚਰ ਯੂਨੀਵਰਸਟੀ ਵੱਖ-ਵੱਖ ਕਿੱਤਿਆਂ ਦੀ ਪ੍ਰਦਰਸ਼ਨੀ ਕਰਨ ਦਾ ਮੌਕਾਂ ਵੀ ਦਿੰਦੀ ਹੈ,ਸਾਲ ‘ਚ ਦੋ ਵਾਰ ਕਿਸਾਨ ਮੇਲਾ ਲੱਗਦਾ ਹੈ ਜਿਸ ‘ਚ ਔਰਤਾਂ ਕਿੱਤਾਕਾਰ ਆਉਦੀਆਂ ਹਨ ਤੇ ਆਪਣਾ ਸਮਾਨ ਵੇਚ ਦੀਆਂ ਹਨ ਤੇ ਕਾਫੀ ਲਾਭ ਪ੍ਰਾਪਤ ਕਰਦੀਆਂ ਹਨ।ਇਸ ਤੋ ਇਲਵਾ ਪੰਜਾਬ ਦੇ ਹੋਰ ਕਈ ਜ਼ਿਲਿ੍ਹਆਂ ‘ਚ ਕਿਸਾਨ ਮੇਲੇ ਲੱਗਦੇ ਹਨ
ਜਿਵੇਂ:ਬਠਿੰਡਾ,ਪਟਿਆਲਾ,ਗੁਰਦਾਸਪੁਰ,ਫਰੀਦਕੋਟ,ਅਮ੍ਰਿੰਤਸਰ ਆਦਿ।ਇਸ ਤੋਂ ਇਲਾਵਾ ਇਹਨਾਂ ਕਿੱਤਿਆਂ ਦੀ ਸਿਖਲਾਈ ਪੀ.ਏ.ਯੂ. ਵਿਖੇ ਸਥਿਤ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਥੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਖੇਤੀਬਾੜੀ ਅਤੇ ਇੰਡਸਟਰੀ ਸੰਬੰਧੀ ਵੱਖ-ਵੱਖ ਕਿੱਤਿਆਂ ਦੀ ਸਿੱਖਲਾਈ ਦਿਤੀ ਜਾਂਦੀ ਹੈ।
ਇੱੱਕ ਇਕਲੀ ਔਰਤ ਕਿੱਤਾ ਚੱਲਾ ਸੱਕਦੀ ਹੈ…?
ਜਦੋਂ ਵੀ ਆਪਾ ਆਪਣਾ ਕਿੱਤਾ ਖੋਲਣ ਦੀ ਗੱਲ ਕਰਦੇ ਹਾਂ ਤਾ ਇਹ ਨਹੀਂ ਕੀ ਉਸ ‘ਚ ਇੱਕੋੋ ਬੰਦਾ ਹੀ ਸਾਰਾ ਕੁਝ ਕਰਦਾ ਹੈ ਇਸ ‘ਚ ਕਾਫੀ ਲੋਕ ਆਉਦੇ ਹਨ ਕਿਉਕਿ ਇੱਕ ਇਨਸਾਨ ਸਾਰਾ ਕੁਝ ਨਹੀਂ ਕਰ ਸਕਦਾ। ਸ਼ੂਰੂਆਤ ਵਿੱਚ ਚਾਹੇ ਬਹੁਤ ਘੱਟ ਵਿਅਕਤੀ ਹੋਣ ਜਿਵੇਂ-ਜਿਵੇਂ ਕਿੱਤਾ ਵਾਧੇ ਵੱਲ ਜਾਦਾ ਹੈ ਤਾਂ ਇਹਨਾਂ ਦੀ ਮਾਤਰਾ ਵੱਧ ਵੀ ਜਾਦੀ ਹੈ।ਇੱਕ ਕਾਮਯਾਬ ਕਿੱਤਾਕਾਰ ਬਹੁਤ ਜਾਣਿਆਂ ਨੂੰ ਰੁਜ਼ਗਾਰ ਦਿੰਦਾ ਹੈ।ਜੇ ਆਪਾ ਗੱਲ ਕਰੀਏ ਕਿ ਇੱਕ ਔਰਤ ਨੇ ਕਿੱਤਾਂ ਖੋਲਣ ਦਾ ਮੰਨ ਬਣਾਇਆਂ ਹੈ ਤਾਂ ਉਸ ਲ ਮਦਦ ਕਰਨ ਵੀ ਕਾਫੀ ਜਾਣੇ ਸ਼ਾਮਲ ਹੁੰਦੇ ਹਨ ਉਸ ‘ਚ ਉਸਦੇ ਘਰਦੇ ਵੀ ਹੋ ਸਕਦੇ ਹਨ ਜਾਂ ਫਿਰ ਮਿੱਤਰ ਜਾਂ ਕੋਈ ਹੋਰ ਜਿਵੇਂ ਕੋਈ ਉਸ ਨੂੰ ਸਮਾਨ ਲਿਆ ਕੇ ਦਿੰਦਾ ਹੈ,ਕੋਈ ਨਾਲ ਸਮਾਨ ਵੇਚਣ ‘ਚ ਮਦਦ ਕਰਦਾ,ਕੋਈ ਪੈਸ ਦੀ ਮਦਦ ਕਰਦਾ ਤੇ ਕਈ ਹੋਰ ਚੀਜ਼ਾਂ ‘ਚ ਮਦਦ ਲੈਣੀ ਪੈਦੀ ਹੈ।ਇਸ ਤੋਂ ਬਿਨ੍ਹਾ ਗਰੁਪ ‘ਚ ਵੀ ਕੰਮ ਕੀਤਾ ਜਾ ਸਕਦਾ ਹੈ ਜਿਵੇਂ ਪਿੰਡ ਦੀਆਂ ਚਾਰ ਪੰਜ ਔਰਤਾਂ ਮਿਲ ਕੇ ਕਿੱਤਾ ਚਲਾ ਰਹੀਆਂ ਹੋਣ।ਇਸ ਦਾ ਬਹੁਤ ਫਹਿਦਾ ਹੈ ਜਿਵੇਂ ਕਹਾਵਤ ਹੈ ਇੱਕ ਤੇ ਇੱਕ ਗਿਆਰਾ ਹੁੰਦੇ ਹਨ ਕਿ ਜੇ ਇੱਕ ਵਿਅਕਤੀ ਨਾਲ ਹੋਰ ਵੀ ਵਿਅਕਤੀ ਆ ਜਾਣ ਤਾਂ ਕੰੰਮ ਬਹੁਤ ਸੌਖਾ ਹੋ ਜਾਦਾ ਹੈ।ਜੁਟ ‘ਚ ਮਿਲਕੇ ਕੰਮ ਕਰਨ ਨੂੰ ਇੱਕ ਨਾਮ ਦਿੱਤਾ ਗਿਆ ਹੈ ਜਿਸ ਨੂੰ ਸੈਲਫ ਹਲਪ ਗਰੁਪ ਕਿਹਾ ਜਾਦਾ ਹੈ ।ਇਸ ‘ਚ ਪੰਜ ਜਾਂ ਦੱਸ ਔਰਤਾਂ ਮਿਲ ਕੇ ਬੈਕ ‘ਚ ਪੈਸ ਇੱਕਠੇ ਕਰਦੀਆਂ ਹਨ ਜੇ ਕਿਸੇ ਵੀ ਮਂੈਬਰ ਨੂੰ ਪੈਸੇ ਦੀ ਲੋੜ ਹੈ ਤਾਂ ਉਹਨਾਂ ਪੈਸਿਆਂ ਚੋ ਲੈ ਸਕਦਾ ਹੈ ਇਸ ਨਾਲ ਲੋਨ ਲੈਣਾ ਵੀ ਸੌਖਾ ਹੋ ਜਾਦਾ ਹੈ।ਸਰਕਾਰ ਵੱਲੋਂ ਵੀ ਇਹਨਾਂ ਗਰੁਪਾਂ ਦੀ ਮਦਦ ਕੀਤੀ ਜਾਦੀ ਹੈ।ਕਿੱਤਾ ਸ਼ੁਰੂ ਕਰਨ ਲਈ ਪੈਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਜੋ ਕਿ ਇਸ ਗਰੁਪ ਰਾਂਹੀ ਪੂਰੀ ਹੋ ਜਾਦੀ ਹੈ ਬਾਕੀ ਕੰਮ ਵੀ ਵਡਿਆਂ ਜਾਦਾ ਹੈ ਤੇ ਇੱਕ ਜਾਣੇ ਤੇ ਬੋਝ ਨੀ ਪੈਦਾ।ਜਿਵੇਂ ਅਰੌਤਾਂ ਮਿਲ ਕੇ ਜੈਮ,ਚਟਨੀ,ਅਚਾਰ ਬਣਾ ਸਕਦੀਆਂ ਹਨ ਤੇ ਕਿੱਤਾਕਾਰ ਬਣ ਸਕਦੀਆਂ ਹਨ।ਕਿਸਾਨ ਮੇਲੇ ‘ਚ ਬਹੁਤ ਵੱਡੀ ਗਣਤੀ ‘ਚ ਸੈਲਫ ਹੈਲਪ ਗਰੁਪ ਆਉਦੇ ਹਨ ਜੋ ਘਰ ਦੀਆਂ ਵਿਹੋਣੀਆਂ ਵੱਲੋ ਚਾਲਏ ਜਾਦੇ ਹਨ ਤੇ ਕਿੰਨੇ-ਕਿੰਨੇ ਸਾਲਾਂ ਤੋ ਉਹ ਇਹ ਗਰੁਪ ‘ਚ ਕੰਮ ਕਰਦੇ ਹਨ ਤੇ ਕਾਮਯਾਬ ਹਨ ਅਤੇ ਆਪਣਿਆਂ ਲੋੜਾਂ ਪੂਰੀਆਂ ਕਰਦੀਆਂ ਹਨ।ਇਹ ਵੀ ਇੱਕ ਤਰੀਕਾ ਹੈ ਜਿਸ ਨਾਲ ਇੱਕ ਕਾਮਯਾਬ ਕਿੱਤਾਕਾਰ ਬਣਿਆ ਜਾ ਸੱਕਦਾ ਹੈ।
ਔਰਤਾਂ ਕਿਹੜੇ-ਕਿਹੜੇ ਕਿੱਤੇ ਖੋਲ ਸਕਦੀਆਂ ਹਨ:
1.ਬੇਕਰੀ ਦਾ ਸਮਾਨ ਬਣਾਉਣਾ ਜਿਵੇਂ ਬਿਸਕੁਟ,ਕੇਕ,ਬਰੈਡ ਤੇ ਹੋਰ ਕਾਫੀ ਕੁਝ ਆ ਜਾਦਾ ਹੈ ਜਿਵੇ-ਜਿਵੇ ਸਖਾਲਈ ਜਾ ਆਪੇ ਬਣਾ ਕੇ ਕੋਈ ਵੀ ਸਮਾਨ ਤਿਆਰ ਕੀਤਾ ਜਾਂ ਸਕਦਾ ਹੈ ਜਿਵੇਂ ਰਾਗੀ ਦੇ ਬਿਸਕੁਟ ਜਾਂ ਬਰਫੀ ਆਦਿ।
2.ਅੱਲਗ-ਅੱਲਗ ਜੈਮ,ਚਟਨੀਆਂ,ਅਚਾਰ,ਮੁਰਬਾ ਤਿਆਰ ਕਰਨਾ।
3.ਅਕਸਰ ਬੁਨਾਈ ਕਰਨੀ ਤਾਂ ਅਰੌਤਾਂ ਨੂੰ ਆੳੇੁਦੀ ਹੀ ਹੈ ਉਹ ਸਮਾਨ ਬਣਾ ਕੇ ਵੇਚ ਸਕਦੇ ਹਨ ਸਵੈਟਰ,ਬੁਣਾਈ ਕੀਤਾ ਪਰਸ,ਬਂੈਗ,ਸੌਲ ਆਦਿ।
4.ਪੇਂਟਿੰਗ ਕਰਨਾ ਕਈਆਂ ਦਾ ਸੌਕ ਹੁੰਦਾ ਹੈ ਤੇ ਸਿਖਲਾਈ ਲੈਕੇ ਵੀ ਸਿੱਖੀ ਜਾ ਸਕਦੀ ਹੈ।ਉਸ ਦੇ ਸੂਟ,ਚੂਨਿਆਂ ਤੇ ਹੋਰ ਕਈ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।
5.ਬੁਣਨ ਦੇ ਨਾਲ-ਨਾਲ ਕਢਾਈ ਵੀ ਕਾਫੀ ਔਰਤਾਂ ਨੂੰ ਆਉਦੀ ਹੈ ਖਾਸ ਕਰਕੇ ਪਿੰਡ ਦੀਆਂ ਔਰਤਾਂ ਨੂੰ ਤਾਂ ਉਹ ਆਪਣੀ ਇਸ ਕੱਲਾ ਨੂੰ ਆਪਣਾ ਕਿੱਤਾ ਬਣਾ ਸਕਦੇ ਹਨ।ਜਿਵੇਂ:ਫੂਲਕਾਰੀ ਬਣਾਉਣਾ,ਸੂਟ,ਕਢਾਈ ਕਿਤੇ ਬੈਗ ਆਦਿ।
6.ਹੋਰ ਕਿੱਤੇ ਜਿਵੇ:ਬੂਟੀਕ,ਪਾਲਰ,ਫੋਟੋਗਰਾਫੀ,ਸਮਾਜਿਕ ਕੰਮਾਂ ਲਈ ਐਨਜੀਉ ਚਲਾਉਣਾ ਜਾਂ ਹੋਰ ਕੋਈ ਵੀ ਵੱਖਰਾ ਕੰਮ ਜਿਸ ਨੂੰ ਕਰਨ ਦਾ ਤੁਹਾਡਾ ਸੌਕ ਹੋਵੇ।
ਕਿੱਤਾਕਾਰ ਬਣਨ੍ਹ ਦੇ ਫਹਿਦੇ:
ਕਿੱਤਾਕਾਰ ਬਣਨਾ ਸੌਖਾ ਤਾਂ ਨਹੀਂ ਪਰ ਇਸ ਦੇ ਫਹਿਦੇ ਬਹੁਤ ਹਨ। ਜਿਵੇਂ ਅਸੀਂ ਦੇਖਦੇ ਹਾਂ ਕਿ ਪਿੰਡਾਂ ਵਿੱਚ ਸਿਰਫ ਆਦਮੀ ਹੀ ਕੰਮ ਕਰਦੇ ਹਨ ਅਤੇ ਔਰਤਾਂ ਘਰ ਦਾ ਕੰਮ ਕਰਦੀਆਂ ਹਨ।ਜੇਕਰ ਔਰਤ ਵੀ ਕੋਈ ਆਮਦਨ ਵਧਾਊ ਕਿੱਤਾ ਕਰੇ ਤੇ ਆਦਮੀ ਵੀ ਤਾਂ ਮਿਲ ਕੇ ਘਰ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਇਸ ਨਾਲ ਜੋ ਔਰਤਾਂ ਅੰਦਰ ਸ਼ੌਕ ਤੇ ਗੁਣ ਹੁੰਦੇ ਹਨ ੳਹਨਾਂ ਨੂੰ ਵੀ ਉਬਾਰਨ ਦਾ ਅਤੇ ਬਾਹਰ ਲੋਕਾਂ ਤੱਕ ਲੈਕੇ ਜਾਣ ਦਾ ਮੌਕਾਂ ਮਿੱਲਦਾ ਹੈ। ਪਿੰਡਾਂ ਦੀਆਂ ਔਰਤਾਂ ‘ਚ ਗੁਣ ਤਾਂ ਬਹੁਤ ਹੁੰਦੇ ਪਰ ਉਹ ਘਰ ਤੱਕ ਹੀ ਸੀਮਤ ਰਹਿ ਜਾਦੇ ਹਨ ਤਾਂ ਉਸ ਨੂੰ ਉਬਾਰਨ ਦਾ ਮੌਕਾ ਨਹੀ ਮਿਲਦਾ ਹੈ।ਕਿੱਤਾਕਾਰ ਬਣ ਕੇ ਆਪ ਤਾਂ ਤੁਸੀ ਕਮਾਉਦੇ ਹੀ ਹੋ ਪਰ ਕਈਆਂ ਹੋਰਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ।ਉਹਨਾਂ ਨੂੰ ਵੀ ਇੱਕ ਕਿੱਤਾਕਾਰ ਵੱਲੋ ਆਮਦਨ ਮਿਲਦੀ ਹੈ ਇੱਕ ਕਾਮਯਾਬ ਕਿੱਤਾਕਾਰ ਬਹੁਤ ਜਾਣਿਆਂ ਨੂੰ ਰੁਜ਼ਗਾਰ ਦਿੰਦਾ ਹੈ।
ਪ੍ਰੀਤੀ ਸ਼ਰਮਾ,,ਸੁਖਦੀਪ ਕੌਰ ਅਤੇ ਇੱਕਜੋਤ ਕੌਰ
ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ
Summary in English: How does a woman become a successful professional?