ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵਿਖੇ ਅੱਜ ਇਕ ਜੂਨ ਨੂੰ ’ਵਿਸ਼ਵ ਦੁੱਧ ਦਿਵਸ’ ਮਨਾਇਆ ਗਿਆ।ਇਸ ਦਿਵਸ ਦਾ ਵਿਸ਼ਾ ਸੀ ’ਡੇਅਰੀ ਖੇਤਰ ਵਿਚ ਟਿਕਾਊਪਨ-ਵਾਤਾਵਰਣ, ਪੌਸ਼ਟਿਕਤਾ ਅਤੇ ਸਮਾਜੀ-ਆਰਥਿਕਤਾ’।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਜਦਕਿ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਬਤੌਰ ਪਤਵੰਤੇ ਮਹਿਮਾਨ ਵਜੋਂ ਪਧਾਰੇ।ਡਾ. ਇੰਦਰਜੀਤ ਸਿੰਘ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਉਪਭੋਗੀਆਂ ਵਿਚ ਦੁੱਧ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਸੰਬੰਧੀ ਜਾਗਰੂਕਤਾ ਲਿਆਉਣ ਵਾਸਤੇ ਇਹ ਯਤਨ ਕੀਤਾ ਹੈ।ਉਨ੍ਹਾਂ ਵਿਸ਼ਵ ਦੁੱਧ ਦਿਵਸ ਦੀ ਮਹੱਤਤਾ ਦੱਸਦਿਆਂ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਦੁੱਧ ਦੇ ਮਹੱਤਵ ਨੂੰ ਵੀ ਪ੍ਰਗਟਾਇਆ।
ਹੈ।ਉਨ੍ਹਾਂ ਵਿਸ਼ਵ ਦੁੱਧ ਦਿਵਸ ਦੀ ਮਹੱਤਤਾ ਦੱਸਦਿਆਂ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਦੁੱਧ ਦੇ ਮਹੱਤਵ ਨੂੰ ਵੀ ਪ੍ਰਗਟਾਇਆ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਰਤ ਦੇ ਸਾਰੇ ਸੂਬਿਆਂ ਤੋਂ ਵੱਧ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਹੈ ਜੋ ਕਿ 1181 ਗ੍ਰਾਮ ਪ੍ਰਤੀ ਦਿਨ ਬਣਦੀ ਹੈ।ਉਨ੍ਹਾਂ ਨੇ ਦੁੱਧ ਦੇ ਖੇਤਰ ਵਿਚ ਕੋਵਿਡ ਮਹਾਂਮਾਰੀ ਦੌਰਾਨ ਸਹਿਕਾਰੀ ਸਭਾਵਾਂ ਦੀ ਭੂਮਿਕਾ ਦੀ ਵੀ ਪ੍ਰਸੰਸਾ ਕੀਤੀ।
ਡਾ. ਰਮਨੀਕ, ਡੀਨ, ਕਾਲਜ ਆਫ ਡੇਅਰੀ ਸਾਇੰਸ ਕਾਲਜ ਨੇ ਜਾਣਕਾਰੀ ਦਿੱਤੀ ਕਿ ਇਸ ਵਿਸ਼ੇਸ਼ ਦਿਵਸ ਦੇ ਸੰਦਰਭ ਵਿਚ ਵਿਦਿਆਰਥੀਆਂ ਦੇ ਈ-ਪੋਸਟਰ, ਲੇਖ ਲਿਖਣ ਅਤੇ ਈ-ਕਵਿਜ਼ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਵਿਚ ਵਿਸ਼ੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।ਇਨ੍ਹਾਂ ਮੁਕਾਬਲਿਆਂ ਵਿਚ ਮਨੂ ਸ਼ੁਕਲਾ, ਸ਼੍ਰੇਯਾ ਤਲੱਨ ਅਤੇ ਅਨੁਰਾਗਦੀਪ ਕੌਰ ਨੇ ਇਨਾਮ ਜਿੱਤੇ।ਉਪਭੋਗੀਆਂ ਦੀ ਸਹੂਲਤ ਵਾਸਤੇ ਇਕ ਦੁੱਧ ਵਿਚ ਮਿਲਾਵਟ ਦੀ ਜਾਂਚ ਸੰਬੰਧੀ ਮੁਫ਼ਤ ਕੈਂਪ ਵੀ ਲਗਾਇਆ ਗਿਆ ਸੀ।ਇਸ ਵਿਚ 100 ਦੇ ਕਰੀਬ ਦੁੱਧ ਨਮੂਨੇ ਆਏ ਸਨ।ਜਿਨ੍ਹਾਂ ਤੋਂ ਇਹ ਪਤਾ ਲੱਗਾ ਕਿ 83 ਪ੍ਰਤੀਸ਼ਤ ਲੋਕ ਦੋਧੀਆਂ ਜਾਂ ਡੇਅਰੀ ਤੋਂ ਦੁੱਧ ਲੈ ਰਹੇ ਹਨ।ਇਨ੍ਹਾਂ ਨਮੂਨਿਆਂ ਦੇ ਅਧਿਐਨ ਤੋਂ ਇਹ ਸਾਹਮਣੇ ਆਇਆ ਕਿ 14 ਪ੍ਰਤੀਸ਼ਤ ਨਮੂਨਿਆਂ ਵਿਚ ਪਾਣੀ ਦੀ ਮਿਲਾਵਟ ਸੀ।
ਇਸ ਮੌਕੇ ’ਤੇ ਕਾਲਜ ਵੱਲੋਂ ਤਿਆਰ ਕੀਤੀਆਂ ਗਈਆਂ 10 ਵੀਡੀਓ ਫ਼ਿਲਮਾਂ ਅਤੇ ਘੱਟ ਚਿਕਨਾਈ ਅਤੇ ਵਧੇਰੇ ਪ੍ਰੋਟੀਨ ਵਾਲਾ ਉਤਪਾਦ ’ਬਲੂਬੇਰੀ ਯੋਗਰਟ’ ਵੀ ਉਪ-ਕੁਲਪਤੀ ਅਤੇ ਮਹਿਮਾਨਾਂ ਵਲੋਂ ਲੋਕ ਅਰਪਣ ਕੀਤੇ ਗਏ।
ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਇਸ ਵਿਸ਼ੇਸ਼ ਮੌਕੇ ’ਤੇ ਯੂਨੀਵਰਸਿਟੀ ਦੇ ਰਸਾਲੇ ’ਵਿਗਿਆਨਕ ਪਸ਼ੂ ਪਾਲਣ’ ਦਾ ਇਸ ਮਹੀਨੇ ਦਾ ਅੰਕ ਪੂਰਨ ਤੌਰ ’ਤੇ ਡੇਅਰੀ ਕਾਲਜ ਦੀਆਂ ਪ੍ਰਕਾਸ਼ਨਾਵਾਂ ਨੂੰ ਸਮਰਪਿਤ ਕੀਤਾ ਗਿਆ।ਯੂਨੀਵਰਸਿਟੀ ਦੇ ਡੀਨ, ਨਿਰਦੇਸ਼ਕ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਫਲਾਈਨ ਅਤੇ ਆਨਲਾਈਨ ਵਿਧੀ ਰਾਹੀਂ ਇਸ ਸਮਾਰੋਹ ਵਿਚ ਸ਼ਮੂਲੀਅਤ ਕੀਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: World Milk Day celebrated at Veterinary University