Wheat Sowing: ਝੋਨੇ ਤੋਂ ਬਾਅਦ, ਕਣਕ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਅਨਾਜ ਦੀ ਫਸਲ ਹੈ ਅਤੇ ਕਣਕ ਨੂੰ ਹਾੜੀ ਸੀਜ਼ਨ ਦੀ ਮੁੱਖ ਫਸਲ ਵੱਜੋਂ ਜਾਣਿਆ ਜਾਂਦਾ ਹੈ। ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ, ਇਸ ਲਈ ਪੰਜਾਬ ਦੇ ਕਿਸਾਨਾਂ ਨੇ ਕਣਕ ਦੀ ਅਗੇਤੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਕਣਕ ਬੀਜਣ ਦੀ ਕਾਹਲ ਕਰਨ ਵਾਲੇ ਇਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ, ਆਓ ਜਾਣਦੇ ਹਾਂ ਮੁੱਖ ਖੇਤੀਬਾੜੀ ਅਫ਼ਸਰ ਦਾ ਕੀ ਕਹਿਣਾ ਹੈ?
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਹੋਣ ਕਾਰਨ ਬਹੁਤੇ ਸਾਰੇ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਹੀ ਅੱਗ ਲਾ ਦਿੰਦੇ ਹਨ। ਜਿਸ ਕਾਰਨ ਅਸੀਂ ਜਾਣੇ-ਅਣਜਾਣੇ ਵਿੱਚ ਬਹੁਤ ਸਾਰੀਆਂ ਗੈਰ-ਮਨੁੱਖੀ ਅਤੇ ਵਾਤਾਵਰਣ ਵਿਰੋਧੀ ਤਬਦੀਲ਼ੀਆਂ ਨੂੰ ਸੱਦਾ ਦੇ ਦਿੰਦੇ ਹਾਂ। ਪਰਾਲੀ ਨੂੰ ਸਾੜਣ ਕਰਕੇ ਕਈ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ, ਜਿਸਦੇ ਚਲਦਿਆਂ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਵੀ ਬਹੁਤ ਧੱਕਾ ਲਗਦਾ ਹੈ। ਖ਼ਾਸ ਕਰਕੇ ਜੈਵਿਕ ਕਾਰਬਨ ਦਾ ਖਤਮ ਹੋਣਾ ਧਰਤੀ ਨੂੰ ਬੰਜ਼ਰ ਬਣਾ ਸਕਦਾ ਹੈ। ਜੈਵਿਕ ਮਾਦੇ ਦੇ ਸੜਨ ਨਾਲ ਬਹੁਤ ਸਾਰੇ ਸੂਖ਼ਮ ਜੀਵ, ਜਿਹਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ, ਉਹ ਵੀ ਸੜ ਕੇ ਸੁਆਹ ਹੋ ਜਾਂਦੇ ਹਨ।
ਜਿਵੇਂ-ਜਿਵੇਂ ਕਣਕ ਦੀ ਬਿਜਾਈ ਦਾ ਸਮਾਂ ਨੇੜੇ ਆ ਰਿਹਾ ਹੈ, ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੇ ਵਿਚਕਾਰ ਪਰਾਲੀ ਨੂੰ ਨਾ ਸਾੜਨ ਲਈ ਤਿਆਰ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਖੇਤੀਬਾੜੀ ਅਧਿਕਾਰੀ ਕਿਸਾਨਾਂ ਨੂੰ ਕਣਕ ਦੀ ਬਿਜਾਈ ਵਿੱਚ ਜਲਦਬਾਜ਼ੀ ਨਾ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਇਸ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ ਦੀ ਵਾਰ-ਵਾਰ ਅਪੀਲ ਕਰ ਰਹੇ ਹਨ। ਅਜਿਹੇ 'ਚ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਕੀ ਅਪੀਲ ਕੀਤੀ ਹੈ, ਆਓ ਜਾਣਦੇ ਹਾਂ...
ਇਹ ਵੀ ਪੜ੍ਹੋ : ਕਣਕ ਦੀ ਬਿਜਾਈ ਤੋਂ ਪਹਿਲਾਂ ਕਰੋ ਬੀਜ ਦਾ ਇਲਾਜ ਤੇ ਇਸ ਖਾਦ ਦੀ ਵਰਤੋਂ, ਮਿਲੇਗਾ ਵਧੇਰੇ ਉਤਪਾਦਨ ਨਾਲ ਚੰਗਾ ਮੁਨਾਫ਼ਾ
ਮੁੱਖ ਖੇਤੀਬਾੜੀ ਅਫ਼ਸਰ ਦੀ ਕਿਸਾਨਾਂ ਨੂੰ ਅਪੀਲ:
● ਕਣਕ ਦੀ ਬਿਜਾਈ ਦਾ ਢੁੱਕਵਾਂ ਸਮਾਂ 25 ਅਕਤੂਬਰ ਤੋਂ ਬਾਅਦ, ਅਜੇ ਕਾਹਲ ਨਾ ਕਰੋ
● 20 ਅਕਤੂਬਰ ਤੋਂ ਮਿਲੇਗਾ ਸਬਸਿਡੀ ਵਾਲਾ 14000 ਕੁਇੰਟਲ ਬੀਜ
● ਪਰਾਲੀ ਦੀ ਸਾਂਭ ਸੰਭਾਲ ਅੱਗ ਲਗਾਏ ਬਿਨਾਂ ਕਰੋ
● ਤਾਪਮਾਨ ਅਨੁਕੂਲ ਹੋਣ ‘ਤੇ ਹੀ ਕਰਿਉ ਕਣਕ ਦੀ ਬਿਜਾਈ
Summary in English: Wheat sowing will start from October 25, subsidized seeds will be available from October 20