Good News: ਉੱਘੇ ਕਣਕ ਵਿਗਿਆਨੀ ਡਾ. ਰਤਨ ਤਿਵਾਰੀ ਨੇ ICAR-ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR), ਕਰਨਾਲ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਤਿਵਾੜੀ ਕੋਲ ਉਸੇ ਸੰਸਥਾ ਵਿਚ 30 ਸਾਲਾਂ ਤੋਂ ਵੱਧ ਖੋਜ ਦਾ ਤਜਰਬਾ ਹੈ। ਉਹ 1993 ਵਿੱਚ ਇਸ ਇੰਸਟੀਚਿਊਟ ਵਿੱਚ ਸ਼ਾਮਲ ਹੋਏ ਅਤੇ ਇੱਕ ਸੀਨੀਅਰ ਅਤੇ ਪ੍ਰਮੁੱਖ ਵਿਗਿਆਨੀ ਵਜੋਂ ਲਗਾਤਾਰ ਸੇਵਾਵਾਂ ਨਿਭਾਉਂਦੇ ਰਹੇ ਹਨ।
ਡਾ. ਰਤਨ ਤਿਵਾਰੀ ਨੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਕਣਕ ਦੀਆਂ ਕਈ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਸ਼ਾਮਲ ਹੈ। ਕਣਕ ਦੀ ਅਜਿਹੀ ਹੀ ਇੱਕ ਪ੍ਰਸਿੱਧ ਕਿਸਮ ਡੀ.ਬੀ.ਡਬਲਯੂ-88 ਹੈ ਜੋ ਕਿਸਾਨਾਂ ਵਿੱਚ ਆਪਣੀ ਉਤਪਾਦਕਤਾ ਅਤੇ ਹੋਰ ਗੁਣਾਂ ਲਈ ਕਾਫੀ ਮਸ਼ਹੂਰ ਸੀ।
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਡਾ. ਰਤਨ ਤਿਵਾਰੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ (BHU) ਤੋਂ ਜੈਨੇਟਿਕਸ ਅਤੇ ਪਲਾਂਟ ਬ੍ਰੀਡਿੰਗ ਵਿੱਚ ਐਮ.ਐਸ.ਸੀ. ਅਤੇ ਪੀ.ਐਚ.ਡੀ. ਦੇ ਨਾਲ ਖੇਤੀਬਾੜੀ ਵਿੱਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ। ਡਾ. ਰਤਨ ਤਿਵਾਰੀ ਨੇ ਕਰਨਾਲ ਵਿਖੇ IARI ਮੈਗਾ ਯੂਨੀਵਰਸਿਟੀ ਹੱਬ ਦੀ ਸ਼ੁਰੂਆਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਡਾਇਰੈਕਟਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਡਾ. ਤਿਵਾੜੀ ਨੇ ਕਿਹਾ ਕਿ ਉਹ ਸਾਰੇ ਵਿਗਿਆਨੀਆਂ ਅਤੇ ਹੋਰ ਫੈਕਲਟੀ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਵਿੱਚ ਖੋਜ ਅਤੇ ਹੋਰ ਕੰਮਾਂ ਦੀ ਰਫ਼ਤਾਰ ਨੂੰ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਸੰਸਥਾ ਆਪਣੇ ਸਾਰੇ ਹਿੱਸੇਦਾਰਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇਗੀ ਅਤੇ ਕਣਕ ਅਤੇ ਜੌਂ ਦੀ ਖੋਜ ਅਤੇ ਵਿਕਾਸ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਏਗੀ। ਉਨ੍ਹਾਂ ਸਮੂਹ ਵਿਗਿਆਨੀਆਂ ਨੂੰ ਕਿਸਾਨਾਂ ਅਤੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ। ਡਾ. ਰਤਨ ਤਿਵਾਰੀ ਨੇ ਪੰਜਾਬ ਦੇ ਕਿਸਾਨਾਂ ਤੋਂ ਬਹੁਤ ਉਮੀਦ ਜਤਾਈ ਹੈ ਕਿ ਪੰਜਾਬ ਵਿੱਚ ਖੇਤੀ ਦੇ ਸਰਵਪੱਖੀ ਵਿਕਾਸ ਲਈ ਉਹ ਪੂਰਾ ਸਾਥ ਦੇਣਗੇ। ਖਾਸਕਰ ਪੰਜਾਬ ਦੇ ਕੁਝ ਕਣਕ ਦਾ ਬੀਜ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਡਾ. ਰਤਨ ਤਿਵਾਰੀ ਨੇ ਪੂਰਾ ਭਰੋਸਾ ਦਵਾਇਆ ਹੈ ਕਿ ਉਹਨਾਂ ਨੂੰ ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR), ਕਰਨਾਲ ਵੱਲੋਂ ਪੂਰੀ ਖੇਤੀ ਦੀ ਪੂਰੀ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Grand Event: ਡਿਸਟ੍ਰੀਬਿਊਟਰ ਮੀਟ ਅਤੇ ਉਤਪਾਦ ਲਾਂਚ ਪ੍ਰੋਗਰਾਮ, Dhanesha Crop Science Pvt Ltd ਨੇ ਕਿਸਾਨਾਂ ਲਈ ਲਾਂਚ ਕੀਤੇ ਅਤਿ-ਆਧੁਨਿਕ ਉਤਪਾਦ
ਪੂਰੇ ਭਾਰਤ ਵਿੱਚ ਕਣਕ ਦੀ ਖੇਤੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਇਸ ਲਈ ICAR-ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR), ਕਰਨਾਲ ਵੱਲੋਂ ਕਈ ਤਰ੍ਹਾਂ ਦੀਆਂ ਆਧੁਨਿਕ ਖੇਤੀ ਤਕਨੀਕਾਂ ਅਤੇ ਨਵੇਂ ਢੰਗ ਤਰੀਕਿਆਂ ਨਾਲ ਕਣਕ ਅਤੇ ਜੋਂ ਦੇ ਝਾੜ ਨੂੰ ਵਧਾਇਆ ਜਾ ਰਿਹਾ ਹੈ। ਇਸ ਲਈ ਇਸ ਸੰਸਥਾਨ ਦੇ ਨਵੇਂ ਨਿਯੁਕਤ ਨਿਰਦੇਸ਼ਕ ਡਾ. ਰਤਨ ਤਿਵਾਰੀ ਵੱਲੋਂ ਹੋਰ ਵਧੇਰੇ ਖੇਤੀ ਵਿਕਾਸ ਦਾ ਭਰੋਸਾ ਦਵਾਇਆ ਜਾਂਦਾ ਹੈ। ਡਾ. ਰਤਨ ਤਿਵਾਰੀ ਪੂਰੇ ਭਾਰਤ ਦੇ ਕਿਸਾਨਾਂ ਅਤੇ ਕਿਸਾਨੀ ਲਈ ਆਪਣੇ ਆਪ ਨੂੰ ਪੂਰਨ ਸਮਰਪਿਤ ਮੰਨਦੇ ਹਨ। ਭਵਿੱਖ ਵਿੱਚ ਡਾ. ਰਤਨ ਤਿਵਾਰੀ ICAR-ਭਾਰਤੀ ਕਣਕ ਅਤੇ ਜੌਂ ਖੋਜ ਸੰਸਥਾਨ (IIWBR), ਕਰਨਾਲ ਦੇ ਡਾਇਰੈਕਟਰ ਹੋਣ ਦੇ ਨਾਤੇ ਦੇਸ਼ ਦੇ ਕਿਸਾਨਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਕੁਸ਼ਲ ਕਾਰਜਸ਼ੀਲ ਰਹਿਣਗੇ।
Summary in English: Wheat Scientist Dr Ratan Tiwari took over as Director of Wheat and Barley Research Institute