ਭਾਰਤੀ ਖੁਰਾਕ ਨਿਗਮ ਵਲੋਂ ਪੰਜਾਬ ਵਿਚੋਂ ਲਿੱਤੇ ਗਏ ਕਣਕ ਦੇ ਨਮੂਨੇ ਦਾਣੇ ਸੁੰਗੜਨ ਕਰਕੇ ਫੇਲ੍ਹ ਹੋਣ ਲਗੇ ਹਨ। ਜਿਸ ਦੇ ਡਰ ਤੋਂ ਪੰਜਾਬ ਵਿਚ ਕਣਕ ਦੀ ਖਰੀਦ ਤੇ ਰੁਕਾਵਟ ਆਉਣ ਲੱਗੀ ਹੈ। ਭਾਰਤੀ ਖੁਰਾਕ ਨਿਗਮ ਨੇ ਪਹਿਲਾਂ ਹੀ ਸੁੰਗੜੇ ਦਾਣਿਆਂ ਵਾਲ਼ੀ ਫ਼ਸਲ ਦੀ ਸਿੱਧੀ ਡਿਲਿਵਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਅਨਾਜ ਭਵਨ ਵਿਚ ਮੁਲਾਕਾਤ ਕਰਕੇ ਕਣਕ ਦੀ ਖਰੀਦ ਨੂੰ ਬਾਈਕਾਟ ਕਰ ਦਿੱਤਾ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਅੱਜ ਕਣਕ ਦੀ ਖਰੀਦ ਪ੍ਰਭਾਵਿਤ ਵੀ ਹੋਈ ਹੈ।
ਪ੍ਰਾਪਤ ਜਾਣਕਰੀ ਅਨੁਸਾਰ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਮੁਲਾਕਾਤ ਕਿੱਤੀ ਹੈ ਜਿਸ ਵਿਚ ਆਗੂਆਂ ਨੇ ਐਲਾਨ ਕਿੱਤਾ ਹੈ ਕਿ ਓਨਾ ਸਮਾਂ ਫ਼ਸਲ ਦੀ ਖਰੀਦ ਨਹੀਂ ਕਿੱਤੀ ਜਾਵੇਗੀ ਜਿੰਨਾ ਸਮਾਂ ਕੇਂਦਰ ਸਰਕਾਰ ਵਲੋਂ ਖਰੀਦ ਨਿੱਤੀ ਵਿਚ ਸੋਧ ਨਹੀਂ ਕਿੱਤੀ ਜਾਂਦੀ। ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ 8 ਅਪ੍ਰੈਲ ਨੂੰ ਹੀ ਇਸ ਮਾਮਲੇ ਨੂੰ ਲੈਕੇ ਸਰਕਾਰ ਨੂੰ ਅਲਟੀਮੇਟ ਦੇ ਦਿੱਤਾ ਸੀ। ਪਰ ਕਿਥੋਂ ਦੀ ਵੀ ਕੋਈ ਜਵਾਬ ਨਹੀਂ ਮਿਲਿਆ। ਖਰੀਦ ਏਜੰਸੀਆਂ ਵਲੋਂ ਕੁਝ ਦਿਨ ਪਹਿਲਾਂ ਕਣਕ ਦੀ ਗੁਣਵੱਤਾ ਤੇ ਉਂਗਲ ਧਰੀ ਗਈ ਸੀ, ਜਿਸ ਪਿੱਛੋਂ ਭਾਰਤੀ ਖੁਰਾਕ ਨਿਗਮ ਮੰਡੀਆਂ ਵਿਚੋਂ ਕਣਕ ਦੇ ਨਮੂਨੇ ਲੈਣੇ ਸ਼ੁਰੂ ਕਰ ਦਿੱਤੇ ਸਨ।
ਅੱਜ ਇਨ੍ਹਾਂ ਨਮੂਨਿਆਂ ਦੇ ਨਤੀਜੇ ਸਾਮਣੇ ਆਏ ਹਨ ਜਿੰਨਾ ਅਨੁਸਾਰ ਕਣਕ ਦੇ ਦਾਣੇ 8 ਤੋਂ 20 % ਤਕ ਸੁੰਗੜੇ ਹਨ ਜਦਕਿ ਨਿਸ਼ਚਿਤ ਮਾਪਦੰਡਾਂ ਅਨੁਸਾਰ ਇਹ ਦਰ 6% ਹੈ। ਜਿਥੇ ਦਾਣੇ ਸੁੰਗੜਨ ਕਰਕੇ ਪੈਦਾਵਾਰ ਘਟੇਗਾ ਅਤੇ ਕਿਸਾਨਾਂ ਨੂੰ ਸੱਟ ਵਜੇਗੀ , ਉੱਥੇ ਖਰੀਦ ਏਜੰਸੀਆਂ ਦੇ ਮੁਲਾਜ਼ਮ ਮਾਪਦੰਡ ਤੋਂ ਹੇਠਾਂ ਫ਼ਸਲ ਖਰੀਦਣ ਨੂੰ ਤਿਆਰ ਨਹੀਂ ਹੈ। ਭਾਰਤੀ ਖੁਰਾਕ ਨਿਗਮ ਸੰਗਰੂਰ ਦੇ ਜ਼ਿਲ੍ਹੇ ਮੈਨੇਜਰ ਵਿਵੇਕ ਚੌਰਸੀਆ ਨੇ ਕਿਹਾ ਹੈ ਕਿ ਕਣਕ ਦੀ ਸੈਂਪਲਿੰਗ ਦਾ ਕੰਮ ਚਲ ਰਿਹਾ ਹੈ ਅਤੇ ਕੁਝ ਥਾਵਾਂ ਤੇ ਨਮੂਨੇ ਫੇਲ੍ਹ ਹੋਏ ਹਨ| ਪੰਜਾਬ ਵਿਚ ਹੁਣ ਤਕ ਕਰੀਬ 12 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋਈ ਹੈ।
ਇਹ ਵੀ ਪੜ੍ਹੋ: 3000 ਰੁਪਏ ਤੱਕ ਪੁੱਜ ਸਕਦੈ ਕਣਕ ਦਾ ਭਾਵ! ਜਾਣੋ ਇਸ ਦੀ ਵਜ੍ਹਾ!
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਭਾਰਤੀ ਖੁਰਾਕ ਨਿਗਮ ਕੋਲ ਜੋ ਮੰਡੀਆਂ ਹਨ , ਉੱਥੇ ਕਣਕ ਦੀ ਖਰੀਦ ਦਾ ਕੰਮ ਸੁਸਤ ਚਲ ਰਿਹਾ ਹੈ। ਇਹਦਾਂ ਹੀ ਜੇ ਖਰੀਦ ਏਜੰਸੀਆਂ ਦਾ ਬਾਈਕਾਟ ਜਾਰੀ ਰਿਹਾ ਤਾਂ ਪੰਜਾਬ ਦੀਆਂ ਮੰਡੀਆਂ ਵਿਚ ਫ਼ਸਲਾਂ ਦਾ ਢੇਰ ਲੱਗ ਸਕਦਾ ਹੈ, ਤੇ ਸਰਕਾਰ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਸਰਕਾਰ ਦੀ ਇਹ ਪਹਿਲੀ ਫ਼ਸਲੀ ਖਰੀਦ ਹੈ ਜਿਸ ਵਿਚ ਕੋਈ ਰੁਕਾਵਟ ਖੜੀ ਹੁੰਦੀ ਹੈ ਤਾਂ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਦਾ ਮੌਕਾ ਮਿਲੇਗਾ ਅਤੇ ਕਿਸਾਨ ਧਿਰਾਂ ਵੀ ਗੁੱਸੇ ਵਿਚ ਆ ਗਈਆਂ ਹਨ।
Summary in English: Wheat procurement hampered in Punjab! Know the reason