ਪੰਜਾਬ ਮੰਤਰੀਮੰਡਲ ਨੇ ਉੱਤਰ ਜ਼ੋਨ ਦੇ ਨੈਸ਼ਨਲ ਇੰਸਟੀਚਿਉਟ ਆਫ਼ ਵਾਇਰੋਲੋਜੀ ਦੀ ਸਥਾਪਨਾ ਕਰਨ ਲਈ ਮੋਹਾਲੀ ਵਿੱਚ ਪੰਜ ਏਕੜ ਪੰਚਾਇਤੀ ਜ਼ਮੀਨ ਇੰਡੀਅਨ ਕਾਉਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੂੰ ਤਬਦੀਲ ਕਰਨ ਦੇ ਉਦੇਸ਼ ਤੋਂ ਪੰਜਾਬ ਵਿਲੇਜ ਕਾਮਨ ਲੈਂਡਜ਼ ( ਰੈਗੂਲੇਸ਼ਨ ) ਰੂਲਜ 1964 ਵਿਚ, ਇਕ ਵਾਰ ਦੀ ਢੀਲ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਇੰਸਟੀਚਿਉਟ ਕੇਂਦਰ ਸਰਕਾਰ ਦੁਆਰਾ ਪੰਜਾਬ ਸਰਕਾਰ ਦੇ ਪ੍ਰਸਤਾਵ 'ਤੇ ਮੰਜੂਰ ਕੀਤਾ ਗਿਆ ਹੈ। ਮੰਤਰੀਮੰਡਲ ਨੇ ਐਸਏਐਸ ਨਗਰ (ਮੁਹਾਲੀ) ਜ਼ਿਲ੍ਹੇ ਦੇ ਬਲਾਕ ਖਰੜ ਦੇ ਇੱਕ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਜ਼ਮੀਨ ਸਾਰੀਆਂ ਲੋੜੀਂਦੀਆਂ ਰਸਮਾਂ ਪੂਰੀਆਂ ਕਰਨ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਅਧਿਕਾਰਤ ਕਰ ਦਿੱਤਾ ਹੈ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੰਸਥਾ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ। ਮਹੱਤਵਪੂਰਨ ਹੈ ਕਿ ਪੰਚਾਇਤੀ ਜ਼ਮੀਨ ਕੇਂਦਰ ਸਰਕਾਰ ਨੂੰ ਤੋਹਫੇ ਵਿੱਚ ਦੇਣ ਲਈ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ, 1964 ਵਿੱਚ ਕੋਈ ਪ੍ਰਬੰਧ ਨਹੀਂ ਹੈ, ਪਰ ਜਨਰਲ ਕਲਾਜ਼ ਐਕਟ, 1897 ਦੇ ਸੈਕਸ਼ਨ 21 ਨਿਯਮਾਂ ਨੂੰ ਸ਼ਾਮਲ ਕਰਨ ਦੀ ਸਕਤੀ ਅਤੇ ਨਿਯਮਾਂ ਵਿੱਚ ਢੀਲ ਜਾ ਸੋਧ ਕਰਨ ਦੀ ਸ਼ਕਤੀ ਦਿੰਦੀ ਹੈ।
ਮੰਤਰੀ ਮੰਡਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਸੰਸਥਾ ਪੰਜਾਬ ਦੇ ਲੋਕਾਂ ਦੇ ਫਾਇਦੇ ਲਈ ਹੋਵੇਗੀ। ਇਹ ਸੰਸਥਾ ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਨ ਹੋਵੇਗੀ।
ਇਹ ਵੀ ਪੜ੍ਹੋ :- PAU ਨੇ ਟਮਾਟਰ ਅਤੇ ਬੈਂਗਣ ਦੀਆਂ ਦੋ ਕਿਸਮਾਂ ਕੀਤੀਆਂ ਵਿਕਸਿਤ
Summary in English: Virology Institute to be set up on five acres of land in Mohali