ਕੋਰੋਨਾ ਵਰਗੀ ਮਹਾਮਾਰੀ ਬਿਮਾਰੀ ਆਣ ਨਾਲ ਸਬ ਤੋਂ ਵੱਧ ਨੁਕਸਾਨ ਸਾਡੇ ਦੇਸ਼ ਦੇ ਕਿਸਾਨਾਂ ਨੂੰ ਹੀ ਹੋਇਆ ਹੈ | ਜਿਸ ਕਾਰਨ ਓਹਨਾ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ | ਇਸ ਵੇਲੇ ਭਾਰਤ ਵਿੱਚ ਦੇਸ਼ ਵਿਆਪੀ ਬੰਦ ਹੈ, ਜਿਸ ਵਿੱਚ ਦੇਸ਼ ਦੇ ਕਿਸਾਨ ਸਭ ਤੋਂ ਵੱਧ ਦੁੱਖ ਝੱਲ ਰਹੇ ਹਨ। ਇਸ ਵੇਲੇ ਮਾਰਕੀਟ ‘ਚ ਥੋਕ ਵਿਕਰੇਤਾ ਬਹੁਤ ਘੱਟ ਕੀਮਤ ‘ਤੇ ਕਿਸਾਨਾਂ ਤੋਂ ਸਬਜ਼ੀਆਂ ਅਤੇ ਫਲ ਖਰੀਦ ਰਿਹਾ ਹੈ। ਜਿਸ ‘ਚ ਕਿਸਾਨਾਂ ਦੀ ਲਾਗਤ ਨਹੀਂ ਆ ਰਹੀ। ਜਿਸ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੁੰਦੀ ਜਾ ਰਹੀ ਹੈ।
ਕਿਸਾਨਾਂ ਨੂੰ ਜਿਆਦਾ ਪ੍ਰੇਸ਼ਾਨੀ ਨਾ ਆਵੇ ਇਸ ਕਰਕੇ ਕੇਂਦਰ ਸਰਕਾਰ ਦੇਸ਼ ਵਿੱਚ ਤਾਲਾਬੰਦੀ ਦੇ ਦੌਰਾਨ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਤਿਆਰ ਕਰ ਰਹੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਕਿਸਾਨਾਂ ਦੇ 1 ਲੱਖ ਕਰੋੜ ਰੁਪਏ ਦੇ ਕੁਲ ਕਰਜ਼ੇ ਮੁਆਫ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਸਰਕਾਰ ਇਹ ਲਾਭ 4 ਪੜਾਵਾਂ ਵਿੱਚ ਦੇਣ ਦੇ ਪ੍ਰਸਤਾਵ ‘ਤੇ ਵੀ ਵਿਚਾਰ ਵਟਾਂਦਰੇ ਕਰ ਰਹੀ ਹੈ। ਕੇਂਦਰ ਸਰਕਾਰ ਪਹਿਲੇ ਪੜਾਅ ‘ਚ ਤਕਰੀਬਨ 25 ਹਜ਼ਾਰ ਕਰੋੜ ਦੇ ਕਰਜ਼ੇ ਮੁਆਫ਼ ਕਰਨ ਬਾਰੇ ਸੋਚ ਰਹੀ ਹੈ।
ਸਰਕਾਰ ਦੇ ਰਾਹਤ ਪੈਕੇਜ ਤਹਿਤ ਪ੍ਰਧਾਨ ਮੰਤਰੀ ਕਿਸਾਨ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕੀਤਾ ਜਾਵੇਗਾ। ਸਰਕਾਰ ਨੇ ਦੇਸ਼ ਲਈ ਕੁੱਲ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਆਰਥਿਕ ਪੈਕੇਜ ‘ਚ ਕਿਸਾਨਾਂ, ਗਰੀਬ ਮਜ਼ਦੂਰਾਂ ਅਤੇ ਛੋਟੇ ਉੱਦਮੀਆਂ ਲਈ ਵੱਡੇ ਹਿੱਸੇ ਦੀ ਘੋਸ਼ਣਾ ਕੀਤੀ ਹੈ। ਆਰਥਿਕ ਪੈਕੇਜ ਦੇ ਇਸ ਹਿੱਸੇ ਤੋਂ ਕਿਸਾਨੀ ਕਰਜ਼ੇ ਮੁਆਫ ਕੀਤੇ ਜਾਣਗੇ।
Summary in English: Under this scheme of Modi government, farmers will get debt waiver of Rs one lakh crore