ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਬਜੀ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਦੇ ਸਹਿਯੋਗ ਨਾਲ ਸਬਜੀਆਂ ਦੀ ਪਨੀਰੀ ਉਗਾਉਣ ਸੰਬੰਧੀ ਵਿਸ਼ੇ ਤੇ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ।
ਇਸ ਸਿਖਲਾਈ ਕੋਰਸ ਵਿੱਚ 18 ਸਿਖਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਅਤੇ ਅੱਪਰ ਨਿਰਦੇਸ਼ਕ ਸੰਚਾਰ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦੋ ਦਿਨਾਂ ਦੀ ਟ੍ਰੇਨਿੰਗ ਵਿੱਚ ਵੱਖ-ਵੱਖ ਸਬਜੀਆਂ ਦੀ ਪਨੀਰੀ ਤਿਆਰ ਕਰਨ ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਕੋਰਸ ਦੇ ਕੋ-ਕੋਆਰਡੀਨੇਟਰ ਡਾ ਪ੍ਰੇਰਨਾ ਕਪਿਲਾ ਨੇ ਦੱਸ਼ਿਆ ਕਿ ਸਬਜੀਆਂਦੀ ਕਾਸ਼ਤ ਦਾ ਖੇਤੀ ਵਿੱਚ ਮਹੱਤਵਪੂਰਨ ਯੋਗਦਾਨ ਹੈ। ਉਹਨਾਂ ਦੱਸਿਆ ਕਿ ਘੱਟ ਜਗ੍ਹਾ ਵਿੱਚ ਵੀ ਕਿਸਾਨ ਵੀਰ ਸਬਜੀਆਂ ਦੀ ਪਨੀਰੀ ਉਗਾਉਣ ਦਾ ਕਿੱਤਾ ਸ਼ੁਰੂ ਕਰ ਸਕਦੇ ਹਨ। ਕੋਰਸ ਦੇ ਤਕਨੀਕੀ ਮਾਹਿਰ ਡਾ ਰੂਮਾ ਦੇਵੀ ਨੇ ਸਬਜੀਆਂਦੀ ਨਰਸਰੀ ਦੇ ਸਕੋਪ ਅਤੇ ਮਹੱਤਵ ਉੱਪਰ ਚਾਨਣਾ ਪਾਇਆ। ਉਹਨਾਂ ਨੇ ਗੋਭੀ ਜਾਤੀ ਦੀਆਂ ਸਬਜੀਆਂ ਦੀ ਪਨੀਰੀ ਉਘਾਉਣ ਬਾਰੇ ਪ੍ਰੈਕਟੀਕਲ ਤਰੀਕੇ ਨਾਲ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਪਰਾਲੀ ਨਾਲ ਚੱਲਣ ਵਾਲੇ Biogas Plant Technology ਨੂੰ ਹੁਲਾਰਾ
ਇਸ ਤੋਂ ਇਲਾਵਾ ਡਾ. ਦਿਲਪ੍ਰੀਤ ਸਿੰਘ ਨੇ ਹਾਈ-ਟੈਕ ਵੈਜੀਟੇਬਲ ਨਰਸਰੀ ਪੈਦਾਵਾਰ ਬਾਰੇ, ਡਾ ਰਜਿੰਦਰ ਢੱਲ ਨੇ ਨਰਸਰੀ ਲਈ ਮੀਡੀਅਮ ਅਤੇ ਕੱਦੂ ਜਾਤੀ ਦੀ ਸਬਜੀਆਂ ਦੀ ਨਰਸਰੀ ਬਾਰੇ, ਡਾ ਸੁਰੇਸ਼ ਜਿੰਦਲ ਨੇ ਨੈੱਟ ਹਾਊਸ ਅਤੇ ਓਪਨ ਵਿੱਚ ਟਮਾਟਰ ਅਤੇ ਬੈਂਗਣ ਦੀ ਨਰਸਰੀ ਬਾਰੇ, ਡਾ ਜਿਫਿਨਬੀਰ ਸਿੰਘ ਨੇ ਪਿਆਜ ਦੀ ਨਰਸਰੀ ਬਾਰੇ, ਡਾ ਹਰਸਿਮਰਨਜੀਤ ਕੌਰ ਮਾਵੀ ਨੇ ਪਨੀਰੀ ਉਗਾਉਣ ਦੀ ਲਾਗਤ ਤੇ ਮੁਨਾਫੇ ਬਾਰੇ, ਡਾ ਹਰਪ੍ਰੀਤ ਸਿੰਘ ਭੁੱਲਰ ਨੇ ਸਬਜੀਆਂ ਦੇ ਕੀੜੇ-ਮਕੌੜਿਆਂ ਬਾਰੇ, ਡਾ ਰੂਪੀਤ ਕੌਰ ਗਿੱਲ਼ ਨੇ ਸਬਜੀਆਂ ਦੀ ਬਿਮਾਰੀਆਂ ਬਾਰੇ, ਡਾ ਸਈੱਦ ਪਟੇਲ ਨੇ ਘਰੇਲੂ ਬਗੀਚੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਸਿਖਿਆਰਥੀਆਂ ਨੂੰ ਸਬਜੀ ਵਿਭਾਗ ਦੇ ਖੋਜ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ।
ਇਹ ਵੀ ਪੜ੍ਹੋ : ਸਰਦੀਆਂ ਵਿੱਚ ਕਰੋ Mushroom Cultivation
ਅੰਤ ਵਿੱਚ ਸ਼੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Training course on growing vegetable crops