ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿੱਚ ਕਈ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਤੋਂ ਪੂਰੇ ਰਾਜ ਵਿਚ ਨਾਈਟ ਕਰਫਿਯੂ (Night curfew) ਲਗਾ ਦਿੱਤਾ ਹੈ। 30 ਅਪ੍ਰੈਲ ਤੱਕ ਰਾਜਨੀਤਿਕ ਸਭਾ ਅਤੇ ਸਮਾਰੋਹ ਕਰਨ 'ਤੇ ਪਾਬੰਦੀ ਰਹੇਗੀ।
ਸਰਕਾਰ ਨੇ ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ 30 ਅਪ੍ਰੈਲ ਤੱਕ ਸਕੂਲ ਅਤੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਹਨ। ਇਸਦੇ ਨਾਲ ਹੀ ਮਾਲਾਂ ਅਤੇ ਦੁਕਾਨਾਂ ਵਿੱਚ ਵੀ ਲੋਕਾਂ ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ। ਵੱਖ-ਵੱਖ ਸਮਾਜਿਕ ਸਮਾਗਮਾਂ ਲਈ ਵਿਆਹਾਂ ਅਤੇ ਰਸਮ ਦਸਤਾਰ ਬੰਦੀ ਸਮੇਤ ਲੋਕ ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਖਿਲਾਫ ਐਫਆਈਆਰ ਦਰਜ ਕਰਨ ਲਈ ਕਿਹਾ ਹੈ।
ਵਿਆਹ, ਅੰਤਮ ਸਸਕਾਰ ਦੇ ਸਮੇਂ ਇਨਡੋਰ 50 ਅਤੇ ਆਉਟਡੋਰ 100 ਤੋਂ ਵੱਧ ਲੋਕ ਨਹੀਂ ਹੋ ਸਕਦੇ ਇਕੱਠੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਅੱਜ ਕੋਵਿਡ ਦੀ ਸਮੀਖਿਆ ਬੈਠਕ ਦੌਰਾਨ ਕੀਤਾ। ਮੁੱਖ ਮੰਤਰੀ ਨੇ ਮੀਟਿੰਗ ਵਿੱਚ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਦਾ ਜਾਇਜ਼ਾ ਲੀਤਾ। ਇਸ ਤੋਂ ਬਾਅਦ ਰਾਜ ਵਿੱਚ ਸਥਿਤੀ ਨੂੰ ਨਿਯੰਤਰਿਤ ਕਰਨ ਲਈ ਅਤੇ ਕਦਮ ਉਠਾਉਣ ਦਾ ਫੈਸਲਾ ਕੀਤਾ ਗਿਆ ਸੀ। ਦੱਸ ਦੇਈਏ ਕਿ ਰਾਜ ਵਿੱਚ ਔਸਤਨ ਮਰੀਜ਼ 2500 ਰੋਜ਼ਾਨਾ ਆ ਰਹੇ ਹਨ।
ਰਾਜ ਵਿੱਚ ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਸਾਰੇ ਵਿਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ 30 ਅਪ੍ਰੈਲ ਤੱਕ ਪੰਜਾਬ ਵਿਚ ਰਾਜਨੀਤਿਕ ਸਭਾ ਅਤੇ ਸਮਾਰੋਹ ‘ਤੇ ਹੰਗਾਮਾ ਰਹੇਗਾ। ਇਸ ਦੇ ਨਾਲ, ਹੀ ਵਿਆਹ ਅਤੇ ਰਸਮ, ਦਸਤਾਰ ਆਦਿ ਦੇ ਸਮਾਰੋਹ ਵਿਚ ਲੋਕਾਂ ਦੀ ਗਿਣਤੀ ਸੀਮਤ ਕੀਤੀ ਜਾ ਰਹੀ ਹੈ। ਹੁਣ ਸਿਰਫ 50 ਲੋਕ ਸਥਾਨ ਦੇ ਅੰਦਰ ਇਕੱਠੇ ਹੋ ਸਕਦੇ ਹਨ ਅਤੇ 100 ਲੋਕ ਬਾਹਰ। ਹੁਣ ਪੂਰੇ ਰਾਜ ਵਿਚ ਵੀਰਵਾਰ ਸਵੇਰੇ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਨਾਈਟ ਕਰਫਿਯੂ ਰਹੇਗਾ। ਹੁਣ ਤੱਕ ਰਾਜ ਦੇ 12 ਜ਼ਿਲ੍ਹਿਆਂ ਵਿਚ ਰਾਤ ਦਾ ਕਰਫਿਯੂ ਸੀ। ਵਿਦਿਅਕ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਰਾਜ ਦੇ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ।
ਸੀਐਮ ਕੈਪਟਨ ਅਮਰਿੰਦਰ ਨੇ ਹੁਣ ਮਾਲ ਵਿੱਚ ਵੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੋਪਿੰਗ ਮਾਲ ਦੁਕਾਨਾਂ ਵਿਚ ਇਕੋ ਹੀ ਸਮੇਂ ਵਿਚ 10 ਲੋਕ ਅੰਦਰ ਜਾ ਸਕਣਗੇ। ਪਹਿਲਾਂ ਕਿਸੀ ਵੀ ਸਮੇਂ ਵਿਚ 100 ਤੋਂ ਵੱਧ ਲੋਕ ਮਾਲ ਵਿਚ ਦਾਖਲ ਨਹੀਂ ਹੋ ਸਕਦੇ ਸਨ. ਹੁਣ, 20 ਦੁਕਾਨਾਂ ਵਾਲੇ ਮਾਲ ਵਿਚ, ਇਕੋ ਹੀ ਸਮੇਂ ਵਿਚ 200 ਲੋਕ ਦਾਖਲ ਹੋ ਸਕਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿੱਚ ਜਿਸ ਤਰਾਂ ਤੇਜ਼ੀ ਨਾਲ ਕੇਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਇਸ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਹੋਰ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਤੋੜਣ ਵਾਲੇ ਲੋਕਾਂ ਵਿਰੁੱਧ ਮਹਾਂਮਾਰੀ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ।
ਨਿਯਮਾਂ ਨੂੰ ਤੋੜਨ ਵਾਲੀ ਪਾਰਟੀ 'ਤੇ ਕੀਤੀ ਜਾਵੇਗੀ ਐਫਆਈਆਰ
ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੇ ਆਦੇਸ਼ ਦਿੱਤਾ ਕਿ ਜੇ ਕੋਈ ਵੀ ਰਾਜਨੀਤਿਕ ਪਾਰਟੀ ਪ੍ਰੋਟੋਕੋਲ ਤੋੜਦੀ ਹੈ ਤਾਂ ਉਸ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ। ਮੁੱਖ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਲਪੇਟਦਿਆਂ ਹੋਏ ਕਿਹਾ ਕਿ ਜੇ ਉਹ ਇਸ ਨਾਜ਼ੁਕ ਸਮੇਂ ਦੌਰਾਨ ਰਾਜਨੀਤਿਕ ਰੈਲੀਆਂ ਜਾਂ ਗਤੀਵਿਧੀਆਂ ਕਰਨਗੇ ਤਾਂ ਆਮ ਲੋਕਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਬੰਦੀ ਦੇ ਆਦੇਸ਼ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਲਾਗ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਉਨ੍ਹਾਂ ਨੂੰਰਾਜਨੀਤਿਕ ਰੈਲੀਆਂ ਤੇ ਰੋਕ ਲਗਾਉਣੀ ਪਈ, ਕਿਉਂਕਿ ਅਪੀਲ ਕਰਨ ਦੇ ਬਾਵਜੂਦ, ਨੇਤਾ ਬਿਨਾਂ ਕਿਸੇ ਸੁਰੱਖਿਆ ਉਪਾਵਾਂ ਦੇ ਰੈਲੀਆਂ ਕਰ ਰਹੇ ਹਨ। ਇਨ੍ਹਾਂ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਾਮਲ ਹਨ। ਉਹਨਾਂ ਨੂੰ ਅਜਿਹਾ ਕਰਨਾ ਸ਼ੋਭਾ ਨੀ ਦਿੰਦਾ। ਜੇ ਸੀਨੀਅਰ ਨੇਤਾ ਇਸ ਤਰ੍ਹਾਂ ਵਿਵਹਾਰ ਕਰਦੇ ਹਨ, ਤਾਂ ਲੋਕਾਂ ਤੋਂ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਗੰਭੀਰ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਇਹ ਆਦੇਸ਼ ਵੀ ਹਨ ਜਰੂਰੀ
-
ਸਮਾਜਿਕ, ਸਭਿਆਚਾਰਕ ਅਤੇ ਖੇਡਾਂ ਨਾਲ ਸੰਬੰਧਤ ਕਾਨਫਰੰਸਾਂ ਤੇ ਪਾਬੰਦੀਆਂ
-
ਸਰਕਾਰੀ ਦਫਤਰਾਂ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਦੀ ਮਨਾਹੀ। ਆਨਲਾਈਨ ਅਤੇ ਵਰਚੁਅਲ ਤੌਰ ਤੇ ਕੀਤਾ ਜਾਵੇਗਾ ਨਿਪਟਾਰਾ
-
ਸਰਕਾਰੀ ਦਫਤਰਾਂ ਵਿਚ ਕਰਮਚਾਰੀਆਂ ਲਈ ਮਾਸਕ ਪਾਉਣਾ ਜਰੂਰੀ
-
ਸਿਨੇਮਾ ਅਤੇ ਮਲਟੀਪਲੈਕਸ ਸਿਰਫ 50 ਪ੍ਰਤੀਸ਼ਤ ਸਮਰੱਥਾ ਤੇ ਹੀ ਚੱਲ ਸਕਣਗੇ
ਇਹ ਵੀ ਪੜ੍ਹੋ :- 1 ਕਰੋੜ ਮੁਫਤ ਵੰਡੇ ਜਾਣਗੇ ਨਵੇਂ ਐਲਪੀਜੀ ਕੁਨੈਕਸ਼ਨ, ਜਾਣੋ ਕਿਵੇਂ ਲੈਣਾ ਹੈ ਸਕੀਮ ਦਾ ਲਾਭ
Summary in English: Today onward night curfew imposed in Punjab, political rallies ban, restriction in malls and shops