ਪੀਏਯੂ 'ਚ ਖੁਸ਼ੀ ਦੀ ਲਹਿਰ, ਭੋਜਨ ਅਤੇ ਪੋਸ਼ਣ ਵਿਭਾਗ ਦੀ ਭਾਰਤ ਦੀ ਨਿਊਟ੍ਰੀਸ਼ਨ ਸੰਸਥਾ ਦੇ ਲੁਧਿਆਣਾ ਚੈਪਟਰ ਨੂੰ ਸਰਵੋਤਮ ਪ੍ਰਸੰਸਾ ਪੁਰਸਕਾਰ ਹਾਸਲ ਹੋਇਆ।
Latest Punjab News: ਲੁਧਿਆਣਾ ਦੇ ਪੀਏਯੂ (PAU) ਦੇ ਭੋਜਨ ਅਤੇ ਪੋਸ਼ਣ ਵਿਭਾਗ ਦੀ ਭਾਰਤ ਦੀ ਨਿਊਟ੍ਰੀਸ਼ਨ ਸੰਸਥਾ ਦੇ ਲੁਧਿਆਣਾ ਚੈਪਟਰ ਨੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਦਰਅਸਲ, ਭੋਜਨ ਅਤੇ ਪੋਸ਼ਣ ਵਿਭਾਗ ਦੀ ਭਾਰਤ ਦੀ ਨਿਊਟ੍ਰੀਸ਼ਨ ਸੰਸਥਾ ਦੇ ਲੁਧਿਆਣਾ ਚੈਪਟਰ ਨੂੰ ਸਰਵੋਤਮ ਪ੍ਰਸੰਸਾ ਪੁਰਸਕਾਰ ਪ੍ਰਾਪਤ ਹੋਇਆ ਹੈ। ਪੂਰੀ ਖਬਰ ਲਈ ਅੱਗੇ ਪੜ੍ਹੋ...
Best Appreciation Award: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (Punjab Agricultural University, Ludhiana) ਵਿੱਚ ਇਸ ਸਮੇਂ ਜਸ਼ਨ ਦਾ ਮਾਹੌਲ ਹੈ। ਮੌਕਾ ਹੈ ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੀ ਭਾਰਤ ਦੀ ਨਿਊਟ੍ਰੀਸ਼ਨ ਸੰਸਥਾ ਦੇ ਲੁਧਿਆਣਾ ਚੈਪਟਰ ਨੂੰ ਸਰਵੋਤਮ ਪ੍ਰਸੰਸਾ ਪੁਰਸਕਾਰ ਹਾਸਲ ਹੋਣਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਕਿਰਨ ਬੈਂਸ, ਪ੍ਰੋਫੈਸਰ ਅਤੇ ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ ਅਤੇ ਭਾਰਤ ਦੀ ਨਿਊਟ੍ਰੀਸ਼ਨ ਸੰਸਥਾ (ਐੱਨ ਐੱਸ ਆਈ) ਦੇ ਕਾਰਜਕਾਰੀ ਮੈਂਬਰ ਅਤੇ ਲੁਧਿਆਣਾ ਚੈਪਟਰ ਦੇ ਕਨਵੀਨਰ ਨੇ ਦੱਸਿਆ ਕਿ ਇਹ ਪੁਰਸਕਾਰ ਆਮ ਲੋਕਾਂ ਵਿਚ ਪੌਸ਼ਟਿਕਤਾ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਾਲ ਭਰ ਕੀਤੇ ਕਾਰਜਾਂ ਵਜੋਂ ਐੱਨ ਐੱਸ ਆਈ ਦੀ ਆਈ ਸੀ ਐਮ ਆਰ ਨਿਊਟ੍ਰੀਸ਼ਨ ਦੀ ਰਾਸ਼ਟਰੀ ਸੰਸਥਾ, ਹੈਦਰਾਬਾਦ ਵਿਖੇ 22-23 ਦਸੰਬਰ 2022 ਨੂੰ ਹੋਈ 54ਵੀਂ ਸਾਲਾਨਾ ਕਾਨਫਰੰਸ ਮੌਕੇ ਹਾਸਲ ਹੋਇਆ।
ਇਹ ਵੀ ਪੜ੍ਹੋ: ਖੋਜ ਕੇਂਦਰ ਅਬੋਹਰ ਬਣਿਆ ਮਿਸਾਲ, ਵਿਸ਼ੇਸ਼ ਸਿਫਾਰਿਸ ਫ਼ਲਦਾਰ ਕਿਸਮ ਕਿੰਨੂ ਨਾਲ ਆਈ ਖੇਤੀ ਆਮਦਨ 'ਚ ਕ੍ਰਾਂਤੀ
ਇਸ ਮੌਕੇ ਉਨ੍ਹਾਂ ਦੱਸਿਆ ਕਿ ਕੋਵਿਡ ਉਪਰੰਤ ਹੋਈ ਇਸ ਕਾਨਫਰੰਸ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਅਤੇ ਵਿਗਿਆਨੀਆਂ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੇ ਸੁਪ੍ਰਸਿੱਧ ਪੋਸ਼ਣ ਵਿਗਿਆਨੀਆਂ ਦੇ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਵਿਭਾਗ ਦੀ ਐੱਮ ਐੱਸ ਸੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੂੰ ਉਸਦੇ ਖੋਜ ਪੇਪਰ ‘ਚੋਣਵੇ ਫਲਾਂ ਦੇ ਛਿਲਕਿਆਂ ਦੀ ਪ੍ਰੋਬਾਇਓਟਿਕ ਸਮਰੱਥਾ ਦਾ ਮੁਲਾਂਕਣ’ ਉੱਤੇ ਯੰਗ ਸਾਇੰਟਿਸਟ ਐਵਾਰਡ ਅਤੇ ਮਿਜ਼ ਮਨੀਸ਼ਾ ਪਾਟਿਲ ਨੂੰ ਉਸਦੇ ਖੋਜ ਪੇਪਰ ‘ਬਰੋਕਲੀ ਮਾਈਕ੍ਰੋਗਰੀਨ ਦੀ ਤੁੜਾਈ ਉਪਰੰਤ ਕੀਤੀ ਸੁਧਾਈ ਦਾ ਉਸਦੀ ਪੌਸ਼ਟਿਕਤਾ ਅਤੇ ਵਰਤੋਂ ਯੋਗ ਮਿਆਦ ਉੱਤੇ ਅਸਰ’ ਹਿਤ ‘ਸਰਵੋਤਮ ਪ੍ਰਸਤੁਤੀਕਰਨ’ ਪੁਰਸਕਾਰ ਹਾਸਲ ਹੋਇਆ।
ਇਹ ਵੀ ਪੜ੍ਹੋ : ਪੀਏਯੂ ਦਾ ਟੀਐੱਨਸੀ ਇੰਡੀਆ ਨਾਲ ਸਮਝੌਤਾ, ਵਾਤਾਵਰਨ ਪੱਖੀ ਖੇਤੀ ਦੇ ਵਿਕਾਸ ਸੰਬੰਧੀ ਬਣੀ ਸਹਿਮਤੀ
ਇਸ ਮੌਕੇ ਡਾ. ਸੰਦੀਪ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡੀਨ, ਕਮਿਉਨਟੀ ਸਾਇੰਸ ਕਾਲਜ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।
Summary in English: This department of PAU increased pride, Awarded Best Appreciation Award