GADVASU: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੀ ਇੱਕ ਵਿਗਿਆਨੀ ਨੂੰ ਕੌਮੀ ਕਾਨਫਰੰਸ ਦੌਰਾਨ ਸਨਮਾਨਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਵਿਗਿਆਨੀ ਨੂੰ ਪ੍ਰੋ. ਸੁਰੇਸ਼ ਹੋਨਪਾਗੋਲ-ਰਾਸ਼ਟਰੀ ਯੁਵਾ ਵਿਗਿਆਨੀ ਸਨਮਾਨ ਨਾਲ ਨਿਵਾਜਿਆ ਗਿਆ ਹੈ।
Veterinary University: ਗਡਵਾਸੂ ਯਾਨੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਖੁਸ਼ੀ ਦਾ ਮਾਹੌਲ ਹੈ। ਦਰਅਸਲ, ਗਡਵਾਸੂ ਦੀ ਵਿਗਿਆਨੀ ਡਾ. ਗੁਰਜੋਤ ਕੌਰ ਮਾਵੀ ਨੂੰ ਕੁੱਤਿਆਂ ਦੇ ਵੀਰਜ ਦੀ ਗੁਣਵੱਤਾ ਸੰਬੰਧੀ ਵਿਗਿਆਨਕ ਪਹਿਲੂ ’ਤੇ ਖੋਜ ਸੰਬੰਧੀ ਪੋਸਟਰ ਬਨਾਉਣ ਹਿਤ ਪ੍ਰੋ. ਸੁਰੇਸ਼ ਹੋਨਪਾਗੋਲ-ਰਾਸ਼ਟਰੀ ਯੁਵਾ ਵਿਗਿਆਨੀ ਸਨਮਾਨ ਨਾਲ ਨਿਵਾਜਿਆ ਗਿਆ।
ਇਹ ਸਨਮਾਨ ਉਨ੍ਹਾਂ ਨੂੰ ਪ੍ਰੋ. ਸਤੀਸ਼ ਕੁਮਾਰ ਗਰਗ, ਉਪ-ਕੁਲਪਤੀ, ਰਾਜਸਥਾਨ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਪ੍ਰਦਾਨ ਕੀਤਾ। ਇਹ ਸਨਮਾਨ ਕੁੱਤਿਆਂ ਸੰਬੰਧੀ ਖੋਜ ਦੀ ਭਾਰਤੀ ਸੋਸਾਇਟੀ ਦੀ 18ਵੀਂ ਸਾਲਾਨਾ ਕਨਵੈਨਸ਼ਨ ਦੌਰਾਨ ਦਿੱਤਾ ਗਿਆ।ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸ, ਨਵਾਨੀਆ, ਉਦੈਪੁਰ ਵਿਖੇ ਹੋਈ ਇਸ ਕਨਵੈਨਸ਼ਨ ਦਾ ਵਿਸ਼ਾ ਸੀ ‘ਛੋਟੇ ਜਾਨਵਰਾਂ ਦੀ ਭਲਾਈ ਹਿਤ ਨਵੇਂ ਸੰਕਲਪ ਅਤੇ ਪਹੁੰਚ’।
ਕਾਨਫਰੰਸ 'ਚ ਸਾਰੇ ਮੁਲਕ ਤੋਂ ਵਿਭਿੰਨ ਮੋਹਰੀ ਸੰਸਥਾਵਾਂ ਦੇ 250 ਤੋਂ ਵਧੇਰੇ ਵਿਗਿਆਨੀ ਸ਼ਾਮਿਲ ਹੋਏ। ਇਸ ਦੌਰਾਨ ਵੱਖੋ-ਵੱਖਰੇ 10 ਤਕਨੀਕੀ ਸੈਸ਼ਨ ਕਰਵਾਏ ਗਏ, ਜਿਨ੍ਹਾਂ 'ਚ ਜਾਨਵਰਾਂ ਦੀਆਂ ਦਵਾਈਆਂ, ਜਾਨਵਰਾਂ ਦੇ ਅਪਰੇਸ਼ਨ, ਜਾਨਵਰ ਦਾ ਪ੍ਰਜਣਨ ਆਦਿ ਪ੍ਰਮੁੱਖ ਸਨ। ਤੁਹਾਨੂੰ ਦੱਸ ਦੇਈਏ ਕਿ ਡਾ. ਗੁਰਜੋਤ ਨੂੰ ਇਹ ਸਨਮਾਨ ਕੁੱਤਿਆਂ ਦੇ ਪ੍ਰਜਣਨ ਸੰਬੰਧੀ ਸੈਸ਼ਨ 'ਚ ਪੋਸਟਰ ਪੇਸ਼ਕਾਰੀ ਲਈ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਆਰਥਿਕ ਵਿਕਾਸ ਲਈ ਖੇਤੀ ਯੋਗਦਾਨ ਨੂੰ ਵਧਾਉਣਾ ਕਿਉਂ ਜ਼ਰੂਰੀ?
ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਉਨ੍ਹਾਂ ਨੂੰ ਇਸ ਖੋਜ ਲਈ ਅਤੇ ਰਾਸ਼ਟਰੀ ਪੱਧਰ ’ਤੇ ਪਛਾਣ ਬਨਾਉਣ ਲਈ ਵਧਾਈ ਦਿੱਤੀ। ਨਾਲ ਹੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵੀ ਡਾ. ਮਾਵੀ ਦੀ ਪ੍ਰਸੰਸਾ ਕੀਤੀ ਅਤੇ ਮੁਬਾਰਕਬਾਦ ਦਿੱਤੀ।
Summary in English: The scientist of Veterinary University got honor in the national conference