ਰਾਸ਼ਨ ਕਾਰਡ ਰਾਜ ਸਰਕਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹ ਦੇਸ਼ ਵਿੱਚ ਪਛਾਣ ਅਤੇ ਰਾਸ਼ਟਰੀਅਤਾ ਦਾ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਕਾਰਡ ਰਾਹੀਂ, ਸਰਕਾਰ ਦੇਸ਼ ਦੇ ਲੋਕਾਂ ਨੂੰ ਮੁਫਤ ਜਾਂ ਘੱਟ ਕੀਮਤਾਂ 'ਤੇ ਰਾਸ਼ਨ ਮੁਹੱਈਆ ਕਰਵਾਉਂਦੀ ਹੈ।
ਦੱਸ ਦਈਏ ਕਿ ਇਹ ਪਰਿਵਾਰਾਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਦੇ ਅਧਾਰ ਉਤੇ ਗਰੀਬੀ ਰੇਖਾ ਤੋਂ ਉੱਪਰ (ਏਪੀਐਲ) ਅਤੇ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਵਿੱਚ ਵੰਡਣ ਵਿੱਚ ਸਹਾਇਤਾ ਕਰਦਾ ਹੈ। ਜੇ ਤੁਸੀਂ ਆਪਣੇ ਰਾਸ਼ਨ ਕਾਰਡ ਵਿੱਚ ਪਤਾ ਜਾਂ ਮੋਬਾਈਲ ਨੰਬਰ ਬਦਲਣਾ ਚਾਹੁੰਦੇ ਹੋ, ਤਾਂ ਹੁਣ ਇਹ ਪ੍ਰਕਿਰਿਆ ਬਹੁਤ ਅਸਾਨ ਹੋ ਗਈ ਹੈ।
ਰਾਸ਼ਨ ਕਾਰਡ ਟ੍ਰਾਂਸਫਰ ਕਰਨ ਲਈ
ਰਾਸ਼ਨ ਕਾਰਡ ਨੂੰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਤਬਦੀਲ ਕਰਨ ਲਈ ਤੁਹਾਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੋੜੀਂਦੇ ਫ਼ੂਡ ਸਪਲਾਈ ਦਫਤਰ ਜਾਣਾ ਪਏਗਾ। ਇਸ ਦੇ ਲਈ ਤੁਹਾਨੂੰ ਇੱਕ ਲਿਖਤੀ ਅਰਜ਼ੀ ਭਰਨੀ ਪਵੇਗੀ, ਪਤੇ ਦੇ ਸਬੂਤ ਦੇ ਨਾਲ ਅਰਜ਼ੀ ਦੀ ਫੀਸ ਜਮ੍ਹਾਂ ਕਰਵਾਉਣੀ ਪਵੇਗੀ। ਉਸ ਤੋਂ ਬਾਅਦ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਸ ਤਰ੍ਹਾਂ ਘਰ ਬੈਠੇ ਆਪਣੇ ਪਤੇ ਨੂੰ ਅਪਡੇਟ ਕਰੋ
-
ਸਭ ਤੋਂ ਪਹਿਲਾਂ ਭਾਰਤ ਦੇ ਅਧਿਕਾਰਤ ਪੀਡੀਐਸ ਪੋਰਟਲ (www.pdsportal.nic.in) ਉਤੇ ਜਾਓ।
-
ਇਸ ਤੋਂ ਬਾਅਦ ਰਾਜ ਸਰਕਾਰ ਦੇ ਪੋਰਟਲ ਟੈਬ ਉਤੇ ਜਾਓ।
-
ਇੱਥੇ ਤੁਹਾਨੂੰ ਰਾਜਾਂ ਦੀ ਇੱਕ ਸੂਚੀ ਮਿਲੇਗੀ।
-
ਆਪਣੇ ਰਾਜ ਦੀ ਚੋਣ ਕਰੋ।
-
ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ।
ਅੱਗੇ ਇਸ ਪ੍ਰਕਿਰਿਆ ਦੀ ਪਾਲਣਾ ਕਰੋ...
ਹੁਣ ਪਤਾ ਬਦਲਣ ਲਈ ਤੁਹਾਨੂੰ ਆਪਣੇ ਰਾਜ ਦੇ ਅਨੁਸਾਰ ਸਹੀ ਲਿੰਕ ਦੀ ਚੋਣ ਕਰਨੀ ਪਏਗੀ। ਇਹ ਹਰ ਰਾਜ ਵਾਸਤੇ ਵੱਖਰਾ ਹੋਵੇਗਾ। ਹੁਣ ਇੱਥੇ ਤੁਹਾਨੂੰ ਆਪਣਾ ਆਈਡੀ ਅਤੇ ਪਾਸਵਰਡ ਦੇਣਾ ਪਵੇਗਾ। ਹੁਣ ਤੁਹਾਨੂੰ ਸਾਰੇ ਬੇਨਤੀ ਕੀਤੇ ਵੇਰਵੇ ਭਰਨੇ ਪੈਣਗੇ ਅਤੇ ਸਬਮਿਟ 'ਤੇ ਕਲਿਕ ਕਰਨਾ ਪਏਗਾ। ਹੁਣ ਅਰਜ਼ੀ ਫਾਰਮ ਦਾ ਇੱਕ ਪ੍ਰਿੰਟ ਲਓ ਅਤੇ ਇਸ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ।
ਇਹ ਦਸਤਾਵੇਜ਼ ਲੋੜੀਂਦੇ ਹਨ
1. ਬਿਨੈਕਾਰ ਦੀਆਂ ਤਿੰਨ ਪਾਸਪੋਰਟ ਸਾਈਜ਼ ਫੋਟੋਆਂ
2. ਰਿਹਾਇਸ਼ ਦਾ ਸਬੂਤ
3. ਜੇਕਰ ਤੁਹਾਡੇ ਕੋਲ ਤੁਹਾਡਾ ਆਪਣਾ ਘਰ ਹੈ ਤਾਂ ਤਾਜ਼ਾ ਟੈਕਸ ਭੁਗਤਾਨ ਦੀ ਰਸੀਦ
4. ਜੇਕਰ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਲੇਟੈਸਟ ਕਿਰਾਏ ਦੀ ਰਸੀਦ ਵੀ ਵਰਤੀ ਜਾ ਸਕਦੀ ਹੈ
ਇਹ ਵੀ ਪੜ੍ਹੋ : Best Agriculture Colleges In India - ਭਾਰਤ ਦੇ ਚੋਟੀ ਦੇ ਖੇਤੀਬਾੜੀ ਕਾਲਜ
Summary in English: The easiest way to change address in Ration Card