![ਸਵੱਛਤਾ ਸਰਵੇਖਣ 2022 ਸਵੱਛਤਾ ਸਰਵੇਖਣ 2022](https://d2ldof4kvyiyer.cloudfront.net/media/11688/3oct3.jpg)
ਸਵੱਛਤਾ ਸਰਵੇਖਣ 2022
ਪੰਜਾਬ ਦੇ ਨਿਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਦਿੱਤੇ ਗਏ ਸਵੱਛਤਾ ਸਰਵੇਖਣ 2022 ਪੁਰਸਕਾਰਾਂ `ਚ ਪੰਜਾਬ ਨੂੰ ਦੇਸ਼ `ਚ 5ਵਾਂ ਸਥਾਨ ਹਾਸਲ ਹੋਇਆ, ਜਦੋਂਕਿ ਉੱਤਰੀ ਜ਼ੋਨ `ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਇਹ ਪੰਜਾਬ ਸੂਬੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਇਸ ਉਪਲਬਧੀ ਤੋਂ ਬਾਅਦ ਸੂਬੇ `ਚ ਖੁਸ਼ੀ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੰਜਾਬ 7ਵੇਂ ਸਥਾਨ 'ਤੇ ਸੀ ਤੇ ਇਸ ਸਾਲ 5ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਸਵੱਛਤਾ ਸਰਵੇਖਣ 2022 ਦੌਰਾਨ ਪੰਜਾਬ ਨੇ ਦੇਸ਼ ਭਰ `ਚ 2935 ਅੰਕ ਪ੍ਰਾਪਤ ਕੀਤੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮੁਕਾਬਲੇ `ਚ ਦੇਸ਼ ਭਰ ਦੇ ਉਹ ਸਾਰੇ ਸੂਬੇ ਹਿੱਸਾ ਲੈਂਦੇ ਹਨ, ਜਿਨ੍ਹਾਂ ਕੋਲ 100 ਤੋਂ ਵੱਧ ਸ਼ਹਿਰੀ ਸਥਾਨਕ ਇਕਾਈਆਂ (ULBs) ਹੁੰਦੀਆਂ ਹਨ।
![ਪੁਰਸਕਾਰਾਂ ਦੀ ਵੰਡ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਕੀਤੀ ਗਈ ਪੁਰਸਕਾਰਾਂ ਦੀ ਵੰਡ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਕੀਤੀ ਗਈ](https://d2ldof4kvyiyer.cloudfront.net/media/11689/3oct4.jpg)
ਪੁਰਸਕਾਰਾਂ ਦੀ ਵੰਡ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਕੀਤੀ ਗਈ
ਸ਼ਹਿਰ ਦੀ ਆਬਾਦੀ ਦੇ ਹਿਸਾਬ ਨਾਲ ਮੂਨਕ, ਨਵਾਂਸ਼ਹਿਰ ਤੇ ਗੋਬਿੰਦਗੜ੍ਹ ਨੇ ਸਾਫ਼-ਸੁਥਰੇ ਸ਼ਹਿਰਾਂ ਵਜੋਂ ਪਹਿਲਾ ਦਰਜਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸਵੱਛਤਾ ਸਰਵੇਖਣ ਸਮਾਗਮ `ਚ ਘੱਗਾ, ਬਰੇਟਾ, ਭੀਖੀ, ਦਸੂਹਾ, ਕੁਰਾਲੀ, ਨੰਗਲ ਤੇ ਫਾਜ਼ਿਲਕਾ ਨੂੰ ਵੀ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਸਿਵਿਲ ਜੱਜ ਦੇ ਅਹੁਦਿਆਂ 'ਤੇ ਭਰਤੀ, ਅੰਤਿਮ ਮਿੱਤੀ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਭੇਜੋ
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਪ੍ਰਦਾਨ ਕਰਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣਾ ਆਲਾ-ਦੁਆਲਾ ਸਾਫ ਰੱਖਣ ਤੇ ਇਸ `ਚ ਸਰਕਾਰ ਦਾ ਸਹਿਯੋਗ ਕਰਨ। ਪੰਜਾਬ ਸਰਕਾਰ ਦਾ ਹੁਣ ਆਉਣ ਵਾਲੇ ਸਮੇਂ `ਚ 5ਵੇਂ ਤੋਂ ਪਹਿਲੇ ਸਥਾਨ `ਤੇ ਆਉਣ ਦਾ ਟੀਚਾ ਹੈ।
ਸਵੱਛਤਾ ਸਰਵੇਖਣ 2022 ਪੁਰਸਕਾਰਾਂ `ਚ ਤਿਲੰਗਾਨਾ ਨੇ ਵੱਡੇ ਸੂਬਿਆਂ ਦੇ ਵਰਗ `ਚ ਪਹਿਲਾ ਸਥਾਨ ਜਿੱਤਿਆ ਹੈ। ਇਸ ਤੋਂ ਅਲਾਵਾ ਹਰਿਆਣਾ ਤੇ ਤਾਮਿਲਨਾਡੂ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਪੁਰਸਕਾਰਾਂ ਦੀ ਵੰਡ ਰਾਸ਼ਟਰਪਤੀ ਦਰੌਪਦੀ ਮੁਰਮੂ ਵੱਲੋਂ ਕੀਤੀ ਗਈ। ਇਹ ਪੁਰਸਕਾਰ ਦਿਹਾਤੀ ਖੇਤਰਾਂ `ਚ ਸਵੱਛਤਾ ਦੀ ਸਤਿਥੀ ਦੇ ਅਧਾਰ `ਤੇ ਦਿੱਤੇ ਗਏ ਹਨ।
Summary in English: Swachh Survekshan Award: Punjab won the first position in the North Zone