1. Home
  2. ਖਬਰਾਂ

Skill Development: ਪੀ.ਏ.ਯੂ. ਮਾਹਿਰਾਂ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਦਿੱਤੀ ਸਿਖਲਾਈ

ਇਸ ਕੋਰਸ ਵਿੱਚ 48 ਸਿਖਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ।

Gurpreet Kaur Virk
Gurpreet Kaur Virk
ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ

ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸਿਖਲਾਈ ਕੋਰਸ

Training Courses: ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਗੁੜ, ਸੱਕਰ ਅਤੇ ਕੁਦਰਤੀ ਸਿਰਕਾ ਬਣਾਉਣ ਦੇ ਸੁਰੱਖਿਅਤ ਤਰੀਕੇ ਸਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ।

ਇਸ ਕੋਰਸ ਵਿੱਚ 48 ਸਿਖਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਇਸ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ।

ਡਾ. ਕੁਲਵੀਰ ਕੌਰ ਨੇ ਦੱਸਿਆ ਕਿ ਇਸ ਕੋਰਸ ਵਿੱਚ ਪ੍ਰੋਸੈਸਿੰਗ ਅਤੇ ਫੂਡ ਇੰਨਜੀਅਰਿੰਗ ਵਿਭਾਗ ਦੇ ਵੱਖ-ਵੱਖ ਮਾਹਿਰਾਂ ਡਾ. ਐਮ. ਐਸ ਆਲਮ, ਡਾ. ਮਹੇਸ਼ ਕੁਮਾਰ, ਡਾ. ਸੁਰੇਖਾ ਭਾਟੀਆ, ਡਾ. ਪ੍ਰੀਤਇੰਦਰ ਕੌਰ, ਰਿਜਨਲ ਰਿਸਰਚ ਸਟੇਸ਼ਨ, ਕਪੂਰਥਲਾ ਤੋਂ ਡਾ. ਗੁਲਜ਼ਾਰ ਸੰਘੇੜਾ ਅਤੇ ਡਾ. ਜਸ਼ਨਜੋਤ ਕੌਰ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਡਾ. ਲੇਨਿਕਾ ਕਸ਼ਯਪ, ਫਰੂਟ ਸਾਇੰਸ ਵਿਭਾਗ ਤੋਂ ਡਾ. ਨਰੇਸ਼ ਅਰੋੜਾ, ਅਪੈਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਤੋਂ ਡਾ. ਪ੍ਰੇਰਨਾ ਕਪਿਲਾ, ਮਾਈਕਰੋਬਾਇਓਲੋਜੀ ਵਿਭਾਗ ਤੋਂ ਡਾ. ਜੀ. ਐਸ ਕੋਚਰ, ਡਾ. ਕਿਸ਼ਾਨੀ, ਡਾ. ਪੂਜਾ, ਅਤੇ ਡਾ. ਪ੍ਰਿਆ ਕਤਿਆਲ, ਡਾ. ਰਿਚਾ ਅਰੋੜਾ ਅਤੇ ਪੰਜਾਬ ਐਗਰੀ-ਬਿਜਨਸ ਇਨਕੁਬੇਟਰ ਦੇ ਮੈਨੇਜਰ ਇੰਜੀਨਿਅਰ ਕਰਨਵੀਰ ਗਿੱਲ ਨੇ ਕੋਰਸ ਸੰਬੰਧੀ ਵੱਖੋ-ਵੱਖਰੇ ਵਿਸ਼ਿਆਂ ਉੱਪਰ ਪ੍ਰੈਕਟੀਕਲ ਤਰੀਕੇ ਨਾਲ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਇਸੇ ਤਰ੍ਹਾਂ ਕੀਟ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਇੱਕ ਓਂਕਾਰ ਸੈਲਫ ਹੈਲਪ ਗਰੁੱਪ ਅਤੇ ਬਾਬਾ ਡੇਰਾ ਵਾਲਾ ਸੈਲਫ ਹੈਲਪ ਗਰੁੱਪ ਦੀਆਂ ਕਿਸਾਨ ਬੀਬੀਆਂ ਲਈ ਅਜੀਵਿਕਾ ਸਹਿਦ ਸਹਿਕਾਰੀ ਸਭਾ ਦੇ ਤਹਿਤ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਅਡਵਾਂਸ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 22 ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਇਸ ਸਿਖਲਾਈ ਕੋਰਸ ਦਾ ਮੁੱਖ ਮੰਤਵ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਸੰਬੰਧੀ ਭਰਪੂਰ ਜਾਣਕਾਰੀ ਮੁਹੱਈਆ ਕਰਨਾ ਹੈ।

ਇਸ ਮੌਕੇ ਤੇ ਟੈਕਨੀਕਲ ਕੋਰਸ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆ ਕਿ ਕੀਟ ਵਿਗਿਆਨ ਵਿਭਾਗ ਦੇ ਵਿਸ਼ਾ ਮਾਹਿਰਾਂ ਡਾ. ਅਮਿਤ ਚੌਧਰੀ, ਡਾ. ਭਾਰਤੀ ਮਹਿੰਦਰੂ, ਡਾ. ਪੁਸ਼ਪਿੰਦਰ ਕੌਰ ਬਰਾੜ, ਡਾ. ਕੌਸ਼ਿਕ ਮੰਡਲ, ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਡਾ. ਐੱਮ.ਐੱਸ.ਆਲਮ, ਡਾ. ਮਨਮੀਤ ਮਾਨਵ, ਇੰਚਾਰਜ, ਐਗਮਾਰਕ ਲੈਬ, ਡਾ. ਰਮਨਦੀਪ ਸਿੰਘ ਜੱਸਲ, ਡਾਇਰੈਕਟਰ, ਸਕੂਲ ਆਫ ਬਿਜਨਸ ਸਟੱਡੀਜ਼ ਅਤੇ ਡਾ. ਨਿਖਿਲ ਅੰਬਿਸ਼ ਮਹਿਤਾ, ਬਾਗਬਾਨੀ ਵਿਕਾਸ ਅਫਸਰ, ਬਾਗਬਾਨੀ ਵਿਭਾਗ, ਲੁਧਿਆਣਾ ਨੇ ਕੋਰਸ ਸੰਬੰਧਿਤ ਵੱਖ-ਵੱਖ ਵਿਸ਼ਿਆਂ ਉੱਪਰ ਪ੍ਰੈਕਟੀਕਲ ਤਰੀਕੇ ਨਾਲ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ: Punjab Youth: ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਿਖਲਾਈ ਕੋਰਸ ਹੋਣ ਜਾ ਰਿਹੈ ਸ਼ੁਰੂ

ਅੰਤ ਵਿੱਚ ਡਾ. ਪ੍ਰੇਰਨਾ ਕਪਿਲਾ ਅਤੇ ਡਾ. ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

Summary in English: Skill Development: PAU experts trained farmers and women farmer in various occupations

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters