ਕੇਂਦਰ ਸਰਕਾਰ ਨੇ ਡੀਏਪੀ ਖਾਦ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਥੈਲਾ ਵਾਧਾ ਕਰ ਦਿੱਤਾ ਹੈ। ਕੀਮਤ ਵਿੱਚ ਇਸ ਵਾਧੇ ਨਾਲ ਡਾਇਅਮੋਨੀਅਮ ਫ਼ਾਸਫ਼ੇਟ ਭਾਵ ਡੀਏਪੀ ਦੇ ਇੱਕ ਥੈਲੇ ਦੀ ਜਿਹੜੀ ਕੀਮਤ ਪਹਿਲਾਂ 1,150 ਰੁਪਏ ਸੀ, ਉਹ ਹੁਣ 1,200 ਰੁਪਏ ਹੋ ਗਈ ਹੈ।
ਖਾਦ ਮਹਿੰਗੀ ਹੋਣ ਤੋਂ ਕਿਸਾਨ ਕਿਸਾਨ ਡਾਢੇ ਖ਼ਫ਼ਾ ਤੇ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਜਿੱਥੇ ਇੱਕ ਪਾਸੇ ਕੁਝ ਫ਼ਸਲਾਂ ਦੀ ਐਮਐਸਪੀ ਵਿੱਚ ਵਾਧਾ ਕੀਤਾ ਹੈ, ਉੱਥੇ ਡੀਏਪੀ ਖਾਦ ਮਹਿੰਗੀ ਕਰਕੇ ਕਿਸਾਨਾਂ ਲਈ ਹੋਰ ਵੀ ਔਕੜਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਖੇਤੀਬਾੜੀ ਦੀਆਂ ਵਧੇਰੇ ਲਾਗਤਾਂ ਤੋਂ ਪੀੜਤ ਹਨ ਤੇ ਹੁਣ ਖਾਦ ਮਹਿੰਗੀ ਹੋਣ ਨਾਲ ਖੇਤੀ ਕਰਨਾ ਹੋਰ ਵੀ ਮਹਿੰਗਾ ਹੋ ਜਾਵੇਗਾ।
ਬਠਿੰਡਾ ਸਹਿਕਾਰੀ ਸਭਾ ਦੇ ਸਕੱਤਰ ਚਮਕੌਰ ਸਿੰਘ ਨੇ ਦੱਸਿਆ ਕਿ ਵਧੀਆਂ ਕੀਮਤਾਂ ਅਕਤੂਬਰ ਤੋਂ ਬਾਅਦ ਡੀਏਪੀ ਖਾਦ ਦੇ ਸਟਾਕ ਉੱਤੇ ਲਾਗੂ ਹੋਣਗੀਆਂ। ਮਾਰਕਫ਼ੈੱਡ ਦੇ ਇੱਕ ਮੁਲਾਜ਼ਮ ਨੇ ਵੀ ਦੱਸਿਆ ਕਿ ਉਨ੍ਹਾਂ ਕੋਲ ਡੀਏਪੀ ਦੀਆਂ ਦਰਾਂ ਵਧਣ ਦੀ ਸੂਚਨਾ ਪੁੱਜ ਗਈ ਹੈ।
ਭਾਰਤੀ ਕਿਸਾਨ ਯੂਨੀਅਨ-ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਖਾਦ ਜਾਣਬੁਝ ਕੇ ਮਹਿੰਗੀ ਕੀਤੀ ਗਈ ਹੈ ਕਿ ਤਾਂ ਜੋ ਪਹਿਲਾਂ ਹੀ ਮਾੜੀ ਆਰਥਿਕਤਾ ਨਾਲ ਜੂਝ ਰਹੇ ਕਿਸਾਨਾਂ ਨੂੰ ਧੱਕ ਕੇ ਹਾਸ਼ੀਏ ’ਤੇ ਪਹੁੰਚਾਇਆ ਜਾ ਸਕੇ।
ਖੇਤੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਇਫ਼ਕੋ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਡੀਏਪੀ ਖਾਦ ਵਿੱਚ ਦੋ ਵਾਰ ਕੀਤਾ ਜਾ ਚੁੱਕਾ ਹੈ ਤੇ ਕੀਮਤਾਂ ਤੈਅ ਕਰਨ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ।
ਇਹ ਵੀ ਪੜ੍ਹੋ :- ਕਿਸਾਨਾਂ ਲਈ ਇਕ ਹੋਰ ਖੁਸ਼ਖਬਰੀ ! ਪੰਜਾਬ ਸਰਕਾਰ ਨੇ ਯੂਰੀਆ ਨੂੰ ਲੈ ਕੇ ਕੀਤਾ ਵੱਡਾ ਐਲਾਨ
Summary in English: Set back to farmers by central government