Potato Seeds: ਪੰਜਾਬ ਦੀ 70% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਜੀ-ਤੌੜ ਮਿਹਨਤ, ਅਨੁਕੂਲ ਵਾਤਾਵਰਣ ਅਤੇ ਕੁਦਰਤੀ ਸਰੌਤਾਂ ਦੀ ਉਪਲੱਬਧਤਾ ਸਦਕਾ ਖੇਤੀ ਵਿੱਚ ਨਵੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਸਭ ਖੂਬੀਆਂ ਕਰਕੇ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਦਾ ਤਾਜ਼ ਵੀ ਮਿਲਿਆ ਹੈ ਅਤੇ ਇਸ ਸੂਬੇ ਦੀ ਗਿਣਤੀ ਦੇਸ਼ ਦੇ ਮੋਹਰੀ ਸੁਬਿਆਂ ਵਿੱਚ ਆਉਂਦੀ ਹੈ।
ਕਿਸਾਨਾਂ ਦੀ ਇਸ ਕਾਮਯਾਬੀ ਦਾ ਸਿਹਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਜਾਂਦਾ ਹੈ ਕਿਉਂਕਿ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ 'ਤੇ ਚੁੱਕੇ ਗਏ ਅਹਿਮ ਕਦਮ ਨਾ ਸਿਰਫ਼ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਲਾਹੇਵੰਦ ਹੁੰਦੇ ਹਨ, ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵੀ ਵਧੀਆ ਸਾਧਨ ਹਨ।
ਨਵੀਂ ਕਿਸਮ ਪੀ.ਪੀ.-102 ਵੀ ਸ਼ਾਮਿਲ
ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੀਏਯੂ ਨੇ ਆਲੂ ਦੀਆਂ ਵੱਖ-ਵੱਖ ਕਿਸਮਾਂ ਲਈ ਪ੍ਰਮਾਣਿਤ ਅਤੇ ਸਹੀ ਲੇਬਲ ਵਾਲੇ ਬੀਜਾਂ ਦੀ ਉਪਲਬਧਤਾ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਆਲੂ ਦੀਆਂ ਇਨ੍ਹਾਂ ਵਿਕਸਿਤ ਕਿਸਮਾਂ ਵਿੱਚ ਪੀਏਯੂ ਨੇ ਆਪਣੀ ਨਵੀਂ ਕਿਸਮ ਪੀ.ਪੀ.-102 ਵੀ ਸ਼ਾਮਿਲ ਕੀਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਵੀ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ।
ਅਗੇਤਾ ਬੁੱਕ ਕਰਵਾਓ ਬੀਜ
ਪੀ.ਏ.ਯੂ. ਵਿਖੇ ਆਲੂ ਦੀਆਂ ਕਿਸਮਾਂ, ਜਿਨ੍ਹਾਂ ਵਿੱਚ ਪੀ.ਪੀ.-102 (ਪੀ.ਏ.ਯੂ. ਦੀ ਨਵੀਂ ਕਿਸਮ), ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ। ਜਿਹੜੇ ਕਿਸਾਨ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ ਉਹ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਸਹਿਯੋਗੀ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਆਲੂਆਂ ਦੀਆਂ 2 ਨਵੀਆਂ ਕਿਸਮਾਂ Punjab Potato-101 ਅਤੇ Punjab Potato-102 ਤਿਆਰ, ਵੱਧ ਝਾੜ ਅਤੇ ਵੱਧ ਆਮਦਨ ਪੱਖੋਂ ਲਾਹੇਵੰਦ
ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ
ਬੁਕਿੰਗ ਅਤੇ ਪੁੱਛਗਿੱਛ ਦੀ ਸਹੂਲਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੁਝ ਫੋਨ ਨੰਬਰ ਸਾਂਝੇ ਕੀਤੇ ਹਨ। ਤੁਸੀਂ ਇਨ੍ਹਾਂ ਫੋਨ ਨੰਬਰਾਂ 0161-2400898, 98772-96788 ਅਤੇ 94649-92257 'ਤੇ ਸੰਪਰਕ ਕਰ ਸਕਦੇ ਹੋ।
ਈ ਮੇਲ ਰਾਹੀਂ ਰਾਬਤਾ
ਜੇਕਰ ਕੋਈ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਈ-ਮੇਲ ਰਾਹੀਂ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਉਹ directorseeds@pau.edu ਰਾਹੀਂ ਵੀ ਸੰਪਰਕ ਕਰ ਸਕਦਾ ਹੈ।
Summary in English: Seeds of authentic varieties of potato provided to farmers, for pre-booking contact these phone numbers and email