ਕੋਵਿਡ -19 ਅਤੇ ਲਾੱਕਡਾਊਨ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹੀ ਸਥਿਤੀ ਵਿੱਚ, ਲੋਕ ਕਰਜ਼ਾ ਲੈਣ ਬਾਰੇ ਸੋਚਦੇ ਹਨ | ਜੇ ਤੁਹਾਨੂੰ ਵੀ ਪੈਸੇ ਦੀ ਸਮੱਸਿਆ ਹੈ, ਤਾ ਹੁਣ ਇਹ ਸਮੱਸਿਆ ਦਾ ਹੱਲ ਹੋ ਗਿਆ ਹੈ | ਦਰਅਸਲ, ਐਸਬੀਆਈ ਤੁਹਾਡੀ ਇਸ ਸਮੱਸਿਆ ਦਾ ਹੱਲ ਲਿਆਇਆ ਹੈ | ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ , ਸਟੇਟ ਬੈਂਕ ਆਫ਼ ਇੰਡੀਆ (State Bank of India) ਨੇ ਆਪਣੇ ਗਾਹਕਾਂ ਨੂੰ ਇਕ ਵੱਡੀ ਖ਼ਬਰ ਦਿੱਤੀ ਹੈ | ਐਸਬੀਆਈ ਆਪਣੇ ਗ੍ਰਾਹਕਾਂ ਨੂੰ ਘਰ ਬੈਠੇ ਨਿੱਜੀ ਲੋਨ ਪ੍ਰਦਾਨ ਕਰ ਰਿਹਾ ਹੈ |
ਐਸਬੀਆਈ ਦੇ ਅਨੁਸਾਰ…
ਬੈਂਕ ਆਪਣੇ ਗਾਹਕਾਂ ਨੂੰ ਪ੍ਰਿ -ਪ੍ਰਵਾਨਿਤ ਨਿੱਜੀ ਲੋਨ (Pre-approved personal loan) ਦੀ ਪੇਸ਼ਕਸ਼ ਕਰ ਰਿਹਾ ਹੈ | ਤੁਸੀਂ ਇਹ ਲੋਨ ਕਿਸੇ ਵੀ ਸਮੇਂ ਆਪਣੀ ਸਹੂਲਤ ਦੇ ਅਨੁਸਾਰ ਲੈ ਸਕਦੇ ਹੋ | ਇਸਦੇ ਲਈ, ਤੁਹਾਨੂੰ ਐਸਬੀਆਈ ਯੋਨੋ ਐਪ Yono app ਨੂੰ ਡਾਉਨਲੋਡ ਕਰਨਾ ਪਏਗਾ | ਦੱਸ ਦੇਈਏ ਕਿ ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਗਾਹਕ ਇਸ ਕਰਜ਼ੇ ਲਈ ਆਪਣੀ ਯੋਗਤਾ ਨੂੰ ਐਸਐਮਐਸ ਦੇ ਜ਼ਰੀਏ ਜਾਣ ਸਕਦੇ ਹਨ।
ਲੋਨ ਲਈ ਕੀ ਕਰਨਾ ਹੈ ?
ਇਸਦੇ ਲਈ, ਗਾਹਕਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ PAPL ਨੂੰ 567676 ਤੇ ਐਸਐਮਐਸ ਕਰਨਾ ਪਵੇਗਾ | ਇਸ ਤੋਂ ਬਾਅਦ, ਬੈਂਕ ਆਪਣੇ ਮਾਪਦੰਡਾਂ ਦੇ ਅਧਾਰ ਤੇ ਲੋਨ ਦੇਵੇਗਾ |
ਲੋਨ ਦੀ ਵਿਸ਼ੇਸ਼ਤਾ
1. ਐਸਬੀਆਈ ਦੁਆਰਾ ਪੇਸ਼ ਕੀਤੀ ਲੋਨ ਦੀ ਕੀਮਤ ਬਹੁਤ ਘੱਟ ਹੈ |
2. ਤੁਹਾਨੂੰ ਲੰਬੇ ਸਮੇ ਤਕ ਇੰਤਜ਼ਾਰ ਵੀ ਨਹੀਂ ਕਰਨਾ ਪਏਗਾ |
3. ਲੋਨ ਲੈਣ ਲਈ ਤੁਹਾਨੂੰ ਕੋਈ ਫਿਜੀਕਲ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ |
4. ਇਹ ਕਰਜ਼ਾ 24 ਘੰਟੇ ਉਪਲਬਧ ਹੋਵੇਗਾ |
ਇਹਦਾ ਦੇਵੋ ਅਰਜ਼ੀ
1. ਜੇ ਤੁਸੀਂ ਕੋਈ ਲੋਨ ਲੈਣਾ ਚਾਹੁੰਦੇ ਹੋ, ਤਾਂ ਸਬਤੋ ਪਹਿਲਾਂ ਯੋਨੋ ਐਪ ਡਾਉਨਲੋਡ ਕਰ ਲਓ |
2. ਇਸ ਤੋਂ ਬਾਅਦ ਐਪ ਵਿਚ ਲੌਗ ਇਨ ਕਰੋ |
3. ਹੁਣ ਐਪ ਵਿਚ ਅਵੇਲ ਨਾਓ ਆਪਸ਼ਨ 'ਤੇ ਕਲਿੱਕ ਕਰੋ |
4. ਲੋਨ ਦੀ ਮਿਆਦ ਅਤੇ ਰਕਮ ਦੀ ਚੋਣ ਕਰੋ |
5. ਇਸ ਤੋਂ ਬਾਅਦ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ |
6. ਇਸ ਓਟੀਪੀ ਨੂੰ ਭਰੋ ਅਤੇ ਲੋਨ ਦੀ ਰਕਮ ਭਰੋ |
7. ਇਸ ਤਰੀਕੇ ਨਾਲ ਤੁਹਾਨੂੰ ਐਸਬੀਆਈ ਦੁਆਰਾ Pre-approved personal loan ਮਿਲ ਜਾਵੇਗਾ |
Summary in English: SBI is giving Pre-Approved Personal Loan without any documents, read full news!