ਪ੍ਰਧਾਨ ਮੰਤਰੀ ਮਾਨਧਨ ਯੋਜਨਾ (PMSYMY) ਬਾਰੇ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋਇਆ ਹੈ ਕਿ ਸਰਕਾਰ ਇਸ ਸਕੀਮ ਦੇ ਹਰੇਕ ਖਾਤਾ ਧਾਰਕ ਦੇ ਖਾਤੇ ਵਿਚ 3000 ਰੁਪਏ ਜਮ੍ਹਾ ਕਰ ਰਹੀ ਹੈ। ਇਹ ਦਾਅਵਾ ਇਕ ਯੂਟਿਉਬ ਵੀਡੀਓ ਵਿਚ ਕੀਤਾ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਫੈਸਲਾ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਵਿਰੁੱਧ ਰਾਹਤ ਦੇਣ ਲਈ ਲਿਆ ਹੈ।ਖਾਤੇ ਵਿਚ ਇਹ ਰਕਮ ਜਮ੍ਹਾਂ ਹੋਣ ਤੋਂ ਬਾਅਦ ਖਾਤਾ ਧਾਰਕ ਪੈਸੇ ਕਢ ਸਕਣਗੇ। ਹਾਲਾਂਕਿ, ਪੀਆਈਬੀ ਨੇ ਆਪਣੀ ਤੱਥ ਜਾਂਚ ਦੁਆਰਾ ਇਸ ਦਾਅਵੇ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ਹੈ | ਪੀਆਈਬੀ ਨੇ ਪਾਇਆ ਹੈ ਕਿ ਇਹ ਦਾਅਵਾ ਝੂਠਾ ਹੈ | ਸਰਕਾਰ ਪ੍ਰਧਾਨ ਮੰਤਰੀ ਮਾਨਧਨ ਯੋਜਨਾ (PMSYMY) ਦੇ ਖਾਤਾ ਧਾਰਕਾਂ ਨੂੰ ਉਪਰੋਕਤ ਰਾਸ਼ੀ ਨਹੀਂ ਦੇ ਰਹੀ ਹੈ।
ਪੀਆਈਬੀ ਨੇ ਆਪਣੀ ਤੱਥ ਜਾਂਚ ਤੋਂ ਬਾਅਦ ਟਵੀਟ ਕੀਤਾ, 'ਦਾਅਵਾ: ਇਕ #YouTube ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਮਾਨਧਨ ਯੋਜਨਾ ਦੇ ਤਹਿਤ ਹਰ ਇਕ ਦੇ ਖਾਤਿਆਂ ਵਿਚ 3000 ਰੁਪਏ ਪ੍ਰਤੀ ਮਹੀਨਾ ਨਕਦ ਰਾਸ਼ੀ ਦੇ ਰਹੀ ਹੈ। #PIBFactCheck: ਇਹ ਦਾਅਵਾ ਝੂਠਾ ਹੈ | ਕੇਂਦਰ ਸਰਕਾਰ ਅਜਿਹੀ ਕਿਸੇ ਸਕੀਮ ਤਹਿਤ 3000 ਰੁਪਏ ਪ੍ਰਤੀ ਮਹੀਨਾ ਨਹੀਂ ਦੇ ਰਹੀ ਹੈ।
ਤਾਂ ਫਿਰ ਕਿੱਥੋਂ ਆਈ 3000 ਰੁਪਏ ਦੀ ਰਕਮ ?
ਸਵਾਲ ਇਹ ਉੱਠਦਾ ਹੈ ਕਿ 3000 ਰੁਪਏ ਦੀ ਰਕਮ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਕਿਉਂ ਕਿਹਾ ਗਿਆ ਸੀ? ਦਰਅਸਲ, ਇਸ ਸਕੀਮ ਅਧੀਨ 55 ਰੁਪਏ ਜਮ੍ਹਾ ਕਰਵਾਉਣ ਤੇ 60 ਸਾਲ ਦੀ ਉਮਰ ਤੋਂ ਬਾਅਦ ਜੋ ਪੈਨਸ਼ਨ ਮਿਲਦੀ ਹੈ, ਉਹ 3000 ਰੁਪਏ ਹੈ | ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਅਸੰਗਠਿਤ ਮਜ਼ਦੂਰਾਂ ਦੇ ਬੁਢਾਪੇ ਦੀ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਲਈ ਸਵੈਇੱਛਕ ਅਤੇ ਯੋਗਦਾਨ ਪਾਉਣ ਵਾਲੀ ਪੈਨਸ਼ਨ ਯੋਜਨਾ (Pradhan Mantri Shram Yogi Maandhan Yojana) ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਮੈਂਬਰ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪ੍ਰਤੀ ਮਹੀਨਾ ਘੱਟੋ ਘੱਟ 3000 ਰੁਪਏ ਪੈਨਸ਼ਨ ਮਿਲੇਗੀ। ਜੇ ਮੈਂਬਰ ਦੀ ਮੌਤ ਹੋ ਜਾਂਦੀ ਹੈ, ਤਾਂ ਲਾਭਪਾਤਰੀ ਦਾ ਜੀਵਨ ਸਾਥੀ ਪਰਿਵਾਰਕ ਪੈਨਸ਼ਨ ਦਾ 50 ਪ੍ਰਤੀਸ਼ਤ ਪ੍ਰਾਪਤ ਕਰਦਾ ਰਹੇਗਾ |
ਇਸ ਯੋਜਨਾ ਵਿੱਚ 18 ਤੋਂ 40 ਸਾਲ ਦੀ ਉਮਰ ਸਮੂਹ ਵਿੱਚ ਅਸੰਗਠਿਤ ਕਰਮਚਾਰੀ ਸ਼ਾਮਲ ਹੋ ਸਕਦੇ ਹਨ | ਉਨ੍ਹਾਂ ਨੂੰ ਉਮਰ ਦੇ ਹਿਸਾਬ ਨਾਲ 55 ਤੋਂ 200 ਰੁਪਏ ਪ੍ਰਤੀ ਮਹੀਨਾ ਅਦਾ ਕਰਨਾ ਪੈਂਦਾ ਹੈ | 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ | ਇਹ ਯੋਜਨਾ ਪਿਛਲੇ ਸਾਲ ਫਰਵਰੀ ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸਦਾ ਉਦੇਸ਼ ਪੰਜ ਸਾਲਾਂ ਵਿੱਚ 10 ਕਰੋੜ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨਾ ਹੈ। ਵੈਸੇ, ਇਸ ਯੋਜਨਾ ਵਿਚ ਹੁਣੀ ਤਕ 43.88 ਲੱਖ ਲੋਕ ਸ਼ਾਮਲ ਹੋਏ ਹਨ |
Summary in English: Rs. 3000 will be transfered under Pradhan Mantri Mandhan Yojna, read the reality