ਪੰਜਾਬ ਦੇ ਨੌਜਵਾਨਾਂ ਲਈ ਵਧੀਆ ਮੌਕਾ ਆ ਗਿਆ ਹੈ। ਜੀ ਹਾਂ, ਜੋ ਉਮੀਦਵਾਰ ਸਿਵਿਲ ਜੱਜ ਦੇ ਅਹੁਦਿਆਂ ਲਈ ਤਿਆਰੀ ਕਰ ਰਹੇ ਹਨ, ਇਹ ਜਾਣਕਾਰੀ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਦੱਸ ਦੇਈਏ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਸਿਵਿਲ ਜੱਜ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ `ਚ ਕੁੱਲ 159 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਜਿਨ੍ਹਾਂ `ਚੋਂ 55 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਇਸ ਨੌਕਰੀ ਦੀ ਵਧੇਰੀ ਜਾਣਕਾਰੀ ਲਈ ਲੇਖ ਪੜੋ...
ਅਰਜ਼ੀ ਕਿਵੇਂ ਦੇਣੀ ਹੈ (How to apply)?
ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਔਨਲਾਈਨ ਰਜਿਸਟਰੇਸ਼ਨ ਕਰਨਾ ਹੋਵੇਗਾ।
ਵਿਦਿਅਕ ਯੋਗਤਾ (Educational Qualification):
ਇਨ੍ਹਾਂ ਅਹੁਦਿਆਂ `ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਨੂੰਨ ਵਿਸ਼ੇ `ਚ ਬੈਚਲਰ ਡਿਗਰੀ (BSC) ਹੋਣੀ ਜ਼ਰੂਰੀ ਹੈ, ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਉਮੀਦਵਾਰਾਂ ਨੇ ਦਸਵੀਂ ਜਾਂ ਪੰਜਾਬੀ ਭਾਸ਼ਾ ਦੀ ਪੜ੍ਹਾਈ ਜ਼ਰੂਰ ਕੀਤੀ ਹੋਵੇ।
ਅੰਤਿਮ ਮਿਤੀ (last Date):
● ਪੰਜਾਬ ਪਬਲਿਕ ਸਰਵਿਸ ਕਮਿਸ਼ਨ (Punjab Public Service Commission) ਵੱਲੋਂ ਸਿਵਲ ਜੱਜ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰ 17 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।
● ਇਸ ਅਰਜ਼ੀ ਲਈ ਔਨਲਾਈਨ ਅਪਲਾਈ ਹੀ ਕੀਤਾ ਜਾ ਸਕਦਾ ਹੈ।
ਅਰਜ਼ੀ ਲਈ ਫੀਸ:
● ਤੁਹਾਨੂੰ ਦੱਸ ਦੇਈਏ ਕਿ ਇਸ ਅਰਜ਼ੀ ਨੂੰ ਭਰਨ ਲਈ ਜਨਰਲ (General) ਉਮੀਦਵਾਰਾਂ ਲਈ 1500 ਰੁਪਏ ਨਿਰਧਾਰਤ ਕੀਤੇ ਗਏ ਹਨ।
● SC, ST, PWD ਉਮੀਦਵਾਰਾਂ ਲਈ ਅਰਜ਼ੀ ਫੀਸ 750 ਰੁਪਏ ਹੈ।
● ਪੰਜਾਬ ਸੂਬੇ ਦੇ ਪੀ.ਡਬਲਿਊ.ਡੀ (PWD), ਈ.ਡਬਲਯੂ.ਐਸ (EWS), ਐਲ.ਡੀ.ਈ.ਏਸ.ਐੱਮ (LDESM), ਸਾਬਕਾ ਫੌਜੀ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਹੈ।
● ਅਰਜ਼ੀ ਦੀ ਫੀਸ ਵੀ ਆਨਲਾਈਨ ਹੀ ਜਮ੍ਹਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨੌਜਵਾਨਾਂ ਲਈ ਬੈਂਕ `ਚ ਕੰਮ ਕਰਨ ਦਾ ਸੁਨਹਿਰਾ ਮੌਕਾ, ਜਲਦੀ ਕਰੋ ਅਪਲਾਈ
ਉਮਰ ਸੀਮਾ (Age Limit):
ਜਿਨ੍ਹਾਂ ਉਮੀਦਵਾਰਾਂ (Candidates) ਦੀ ਉਮਰ 21 ਤੋਂ 37 ਸਾਲ ਵਿੱਚਕਾਰ ਹੈ, ਉਹ ਇਸ ਭਰਤੀ ਲਈ ਯੋਗ ਹਨ। ਜੇਕਰ ਤੁਸੀਂ ਵੀ ਦੱਸੀ ਗਈ ਉਮਰ ਦੇ ਹੋ ਤਾਂ ਜਲਦੀ ਹੀ ਇਸ ਭਰਤੀ ਲਈ ਆਪਣਾ ਨਾਮ ਰਜਿਸਟਰ (Register) ਕਰਾ ਲਵੋ।
Summary in English: Recruitment for the posts of Civil Judge in Punjab, send your applications before the last date