ਸਾਥੀਓ ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਉਡੀਕ `ਚ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ। ਜੀ ਹਾਂ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ ਕੰਪਨੀ (IOCL) ਵੱਲੋਂ ਕੁੱਲ 1535 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ `ਚ ਆਪਣਾ ਨਾਮ ਰਜਿਸਟਰ ਕਰਾਉਣ ਲਈ 23 ਅਕਤੂਬਰ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਅਰਜ਼ੀ ਨੂੰ ਭਰਨ ਲਈ ਜਲਦੀ ਤੋਂ ਜਲਦੀ ਅਪਲਾਈ ਕਰੋ...
1535 ਅਸਾਮੀਆਂ ਦਾ ਵੇਰਵਾ:
● ਟਰੇਡ ਅਪ੍ਰੈਂਟਿਸ (ਅਟੈਂਡੈਂਟ ਆਪਰੇਟਰ) - 396 ਅਸਾਮੀਆਂ
● ਟਰੇਡ ਅਪ੍ਰੈਂਟਿਸ (ਫਿਟਰ) -161 ਅਸਾਮੀਆਂ
● ਟਰੇਡ ਅਪ੍ਰੈਂਟਿਸ (ਬਾਇਲਰ) - 54 ਅਸਾਮੀਆਂ
● ਟੈਕਨੀਸ਼ੀਅਨ ਅਪ੍ਰੈਂਟਿਸ (ਕੈਮੀਕਲ) - 332 ਅਸਾਮੀਆਂ
● ਟੈਕਨੀਸ਼ੀਅਨ ਅਪ੍ਰੈਂਟਿਸ (ਮਕੈਨੀਕਲ) - 163 ਅਸਾਮੀਆਂ
● ਟੈਕਨੀਸ਼ੀਅਨ ਅਪ੍ਰੈਂਟਿਸ (ਇਲੈਕਟ੍ਰੀਕਲ) - 198 ਅਸਾਮੀਆਂ
● ਟੈਕਨੀਸ਼ੀਅਨ ਅਪ੍ਰੈਂਟਿਸ (ਇੰਸਟਰੂਮੈਂਟੇਸ਼ਨ) - 74 ਅਸਾਮੀਆਂ
● ਟਰੇਡ ਅਪ੍ਰੈਂਟਿਸ (ਸਕੱਤਰੇਤ ਸਹਾਇਕ) - 39 ਅਸਾਮੀਆਂ
● ਟਰੇਡ ਅਪ੍ਰੈਂਟਿਸ (ਲੇਖਾਕਾਰ) - 45 ਅਸਾਮੀਆਂ
● ਟਰੇਡ ਅਪ੍ਰੈਂਟਿਸ- ਡਾਟਾ ਐਂਟਰੀ ਆਪਰੇਟਰ - 41 ਅਸਾਮੀਆਂ
● ਟਰੇਡ ਅਪ੍ਰੈਂਟਿਸ- ਡੇਟਾ ਐਂਟਰੀ ਆਪਰੇਟਰ (ਸਕਿੱਲ ਸਰਟੀਫਿਕੇਟ ਧਾਰਕ) - 32 ਅਸਾਮੀਆਂ
ਅਰਜ਼ੀ ਕਿਵੇਂ ਦੇਣੀ ਹੈ (How to apply)?
● ਯੋਗ ਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਟਰੇਡ ਅਪ੍ਰੈਂਟਿਸ ਦੇ ਅਹੁਦਿਆਂ ਲਈ ਕੰਪਨੀ ਦੀ ਅਧਿਕਾਰਤ ਵੈੱਬਸਾਈਟ www.iocl.com 'ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ।
● ਇਸ ਤੋਂ ਬਾਅਦ 'ਵਟਸ ਨਿਊ' (What's New) ਰਿਫਾਇਨਰੀ ਡਿਵੀਜ਼ਨ ਦੇ ਅਪ੍ਰੈਂਟਿਸ 'ਤੇ ਜਾਓ।
● ਇਸ ਵਿਕੱਲਪ ਤੋਂ ਬਾਅਦ ਫਿਰ "ਵਿਸਤ੍ਰਿਤ ਇਸ਼ਤਿਹਾਰ" 'ਤੇ ਕਲਿੱਕ ਕਰੋ।
● ਹੁਣ ਇਸ ਵਿਕੱਲਪ `ਚ ਆਪਣਾ ਨਾਮ ਰਜਿਸਟਰ ਕਰ ਦਵੋ।
● ਅੰਤ `ਚ ਅਰਜ਼ੀ ਫੀਸ ਦਾ ਭੁਗਤਾਨ ਕਰੋ।
ਵਿਦਿਅਕ ਯੋਗਤਾ (Educational qualification):
ਇਨ੍ਹਾਂ ਅਹੁਦਿਆਂ ਦੀ ਭਰਤੀ ਲਈ ਉਮੀਦਵਾਰਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਐਸ.ਸੀ.(B.Sc) ਡਿਗਰੀ (ਭੌਤਿਕ ਵਿਗਿਆਨ, ਗਣਿਤ, ਰਸਾਇਣ ਵਿਗਿਆਨ, ਉਦਯੋਗਿਕ ਰਸਾਇਣ) `ਚ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਟਰੇਡ ਅਪ੍ਰੈਂਟਿਸ (ਫਿਟਰ) ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 10ਵੀਂ ਜਮਾਤ ਦੇ ਨਾਲ ਆਈ.ਟੀ.ਆਈ. (ITI) `ਚ ਪਾਸ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਪੰਜਾਬ `ਚ ਨਿਕਲੀਆਂ ਬੰਪਰ ਭਰਤੀਆਂ, ਅਰਜ਼ੀ ਭਰਨ ਲਈ ਜਾਣੋ ਅੰਤਿਮ ਮਿਤੀ
ਉਮਰ ਸੀਮਾ (Age Limit):
ਜਿਨ੍ਹਾਂ ਉਮੀਦਵਾਰਾਂ ਦੀ ਉਮਰ 18 ਤੋਂ 24 ਸਾਲ ਦੇ ਵਿੱਚਕਾਰ ਹੈ ਉਹ ਇਸ ਭਰਤੀ ਲਈ ਯੋਗ ਹਨ।
ਉਮੀਦਵਾਰਾਂ ਦੀ ਚੋਣ (Selection of candidates):
ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ (Written examination) ਰਾਹੀਂ ਕੀਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲਿਖਤੀ ਪ੍ਰੀਖਿਆ 6 ਨਵੰਬਰ ਨੂੰ ਹੋਵੇਗੀ ਅਤੇ ਇਸ ਪ੍ਰੀਖਿਆ ਦਾ ਨਤੀਜਾ 21 ਨਵੰਬਰ ਨੂੰ ਜਾਰੀ ਕੀਤਾ ਜਾਵੇਗਾ।
Summary in English: Recruitment for more than 1500 posts in IOCL, apply before the last date