Government Jobs: ਅਜੋਕੇ ਸਮੇਂ `ਚ ਅਜਿਹਾ ਕੋਈ ਮਨੁੱਖ ਨਹੀਂ ਹੈ ਜੋ ਸਰਕਾਰੀ ਨੌਕਰੀ ਦਾ ਸੁਪਨਾ ਨਾ ਵੇਖਦਾ ਹੋਵੇ। ਪਰ ਇਹ ਸਮਾਂ ਸੁਪਨੇ ਵੇਖਣ ਦਾ ਨਹੀਂ ਸਗੋਂ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਹੈ। ਸਾਥੀਓ ਜੇ ਤੁਸੀ ਵੀ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸੁਨਹਿਰਾ ਮੌਕਾ ਤੁਹਾਡੀ ਜ਼ਿੰਦਗੀ ਨੂੰ ਇੱਕ ਨਵੀ ਦਿਸ਼ਾ ਦੇ ਸਕਦਾ ਹੈ। ਜੀ ਹਾਂ, ਸਰਕਾਰ ਵਲੋਂ ਭਾਰਤੀ ਡਾਕ ਵਿਭਾਗ (Indian Postal Department) `ਚ ਨਵੇਂ ਪੱਧਰ ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਆਓ ਜਾਣਦੇ ਹਾਂ ਇਨ੍ਹਾਂ ਪੋਸਟਮੈਨ ਅਸਾਮੀਆਂ ਬਾਰੇ
ਦੇਸ਼ ਭਰ `ਚ ਸਰਕਾਰ ਵੱਲੋਂ 23 ਖੇਤਰਾਂ ਵਿੱਚ ਪੋਸਟਮੈਨ ਭਰਤੀ ਦੀ ਇਜਾਜ਼ਤ ਦਿੱਤੀ ਗਈ ਹੈ। ਭਾਰਤੀ ਡਾਕ ਵਿਭਾਗ (Indian Postal Department) `ਚ ਪੋਸਟਮੈਨ ਦੀਆਂ 98,083 ਅਸਾਮੀਆਂ `ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜੇਕਰ ਤੁਸੀ ਵੀ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਭੇਜ ਸਕਦੇ ਹੋ।
ਅਰਜ਼ੀ ਭੇਜਣ ਦਾ ਤਰੀਕਾ
●ਇਸ ਅਰਜ਼ੀ ਲਈ ਤੁਸੀਂ ਇੰਡੀਆ ਪੋਸਟ ਵੈਬਸਾਈਟ indiapost.gov.in `ਤੇ ਜਾ ਕੇ ਆਨਲਾਈਨ ਰਜਿਸਟਰੇਸ਼ਨ ਕਰਾ ਸਕਦੇ ਹੋ ਅਤੇ ਇਸ ਅਹੁਦੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
●ਇਸ ਲਈ ਉਪਰ ਦੱਸੀ ਗਈ ਵੈਬਸਾਈਟ `ਤੇ ਜਾਓ ਅਤੇ ਪੋਸਟ ਆਫਿਸ ਰਿਕਰੂਟਮੈਂਟ (Post Office Recruitment) ਦੇ ਬਟਨ ਨੂੰ ਦੱਬ ਦਵੋ।
●ਇਸ ਤੋਂ ਬਾਅਦ ਇੰਡੀਆ ਪੋਸਟ ਰਿਕਰੂਟਮੈਂਟ 2022 ਦੇ ਲਿੰਕ ਨੂੰ ਖੋਲੋ। ਇਸ `ਚ ਤੁਸੀਂ ਆਪਣੇ ਮੋਬਾਈਲ ਨੰਬਰ ਅਤੇ ਜ਼ਰੂਰੀ ਦਸਤਾਵੇਜਾਂ ਨੂੰ ਭਰ ਦਵੋ।
●ਅੰਤ `ਚ ਤੁਹਾਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਪਵੇਗਾ।
ਇੱਕ ਜ਼ਰੂਰੀ ਗੱਲ ਤੁਹਾਨੂੰ ਦੱਸ ਦੇਈਏ ਕਿ ਇਸ ਪੋਸਟਮੈਨ ਨੌਕਰੀ ਦੀ ਅਰਜ਼ੀ ਲਈ 23 ਸਤੰਬਰ 2022 ਸ਼ਾਮ 5 ਵਜੇ ਤੱਕ ਦਾ ਸਮਾਂ ਨਿਸਚਿੱਤ ਕੀਤਾ ਗਿਆ ਹੈ। ਨਿਰਧਾਰਿਤ ਸਮੇਂ `ਤੋਂ ਬਾਅਦ ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਏਗੀ। ਅਰਜ਼ੀਆਂ ਔਫਲਾਈਨ ਮੋਡ (offline mode) ਵਿੱਚ ਸਵੀਕਾਰ ਕੀਤੀਆਂ ਜਾਣਗੀਆਂ। ਜਿਸ ਲਈ ਤੁਹਾਨੂੰ ਸਪੀਡ ਪੋਸਟ (speed post) ਵਾਲੀ ਸੁਵਿਧਾ ਦੀ ਵਰਤੋਂ ਕਰਦੇ ਹੋਏ ਨਿਰਧਾਰਤ ਸਥਾਨ `ਤੇ ਆਪਣੀ ਅਰਜ਼ੀ ਫਾਰਮ ਨੂੰ ਭੇਜਣਾ ਹੋਵੇਗਾ।
ਇਹ ਵੀ ਪੜ੍ਹੋ : ਮੇਘਦੂਤ ਐਪ ਬਣਿਆ ਕਿਸਾਨਾਂ ਲਈ ਰੋਸ਼ਨੀ ਦੀ ਕਿਰਣ
ਪੋਸਟਮੈਨ ਨੌਕਰੀ ਲਈ ਯੋਗਤਾ
ਭਾਰਤੀ ਡਾਕ ਵਿਭਾਗ ਦੇ ਪੋਸਟਮੈਨ ਅਸਾਮੀਆਂ ਲਈ ਕੁਝ ਮੁੱਖ ਯੋਗਤਾਵਾਂ ਦੀ ਜ਼ਰੂਰਤ ਹੋਵੇਗੀ। ਜਿਵੇਂ:
●10ਵੀਂ ਅਤੇ 12ਵੀਂ ਦੇ ਵਿਦਿਆਰਥੀ ਇਸ ਅਹੁਦੇ ਲਈ ਯੋਗ ਹਨ।
●ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੂੰ ਕੰਪਿਊਟਰ ਦੇ ਮੁੱਢਲੇ ਗਿਆਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
●ਇਸ ਨੌਕਰੀ ਲਈ ਨੌਜਵਾਨਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 32 ਸਾਲ ਰੱਖੀ ਗਈ ਹੈ।
Summary in English: Recruitment for 98,083 Posts for Postman Candidates in Indian Postal Department