ਪੰਜਾਬ ਵਿੱਚ ਪਿਛਲੇ ਚਾਰ ਦਿੰਨਾ ਤੋਂ ਲਗਤਾਰ ਮੀਹਂ ਦੇ ਕਾਰਨ ਜੀਵਨ ਅਸਥਿਰ ਹੋ ਗਿਆ ਹੈ । ਮੀਂਹ ਦੇ ਕਾਰਨ ਆਲੂ ਅਤੇ ਸਬਜੀ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ । ਜਿਥੇ ਖੇਤ ਨੀਵੀਂ ਜਮੀਨ ਵਿਚ ਹੈ , ਓਥੇ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁਬ ਚੁਕੀ ਹੈ । ਕਿਸਾਨ ਮਸ਼ੀਨਾਂ ਨੂੰ ਲਿਆ ਕਰ ਖੇਤਾਂ ਵਿਚੋਂ ਪਾਣੀ ਕਢਣ ਦੀ ਕੋਸ਼ਿਸ਼ ਕਰ ਰਹੇ ਹਨ ।
ਇਕ ਅੰਦਾਜੇ ਦੇ ਅਨੁਸਾਰ ਲੁਧਿਆਣੇ ਵਿਚ ਆਲੂ ਦੀ ਲਗਭਗ 25% ਫ਼ਸਲ ਨੂੰ ਨੁਕਸਾਨ ਹੋ ਚੁਕਿਆ ਹੈ । ਖੇਤੀ ਵਿਭਾਗ ਦੇ ਅਧਿਕਾਰਾਂ ਦੇ ਅਨੁਸਾਰ , ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਆਲੂ ਅਤੇ ਸਬਜੀ ਦੀ ਫ਼ਸਲ ਨੂੰ ਕਿੰਨਾ ਨੁਕਸਾਨ ਹੋਇਆ ਹੈ । ਇਸ ਦੇ ਲਈ ਬਾਗਬਾਨੀ (ਹੌਰਟੀਕਲਚਰ) ਟੀਮ ਤੋਂ ਰਿਪੋਰਟ ਮੰਗੀ ਗਈ ਹੈ । ਇਸ ਮੀਂਹ ਨੂੰ ਕਣਕ ਦੀ ਫ਼ਸਲ ਲਈ ਫਾਇਦੇਮੰਦ ਦੱਸਿਆ ਜਾ ਰਿਹਾ ਹੈ ।
4 ਜਨਵਰੀ ਤੋਂ ਪੱਛਮੀ ਗੜਬੜੀ ਦੇ ਚਲਦੇ ਪੰਜਾਬ ਵਿਚ ਮੌਸਮ ਬਦਲ ਗਿਆ ਸੀ । 5 ਜਨਵਰੀ ਤੋਂ ਅਸਮਾਨ ਵਿਚ ਬਾਦਲ ਛਾਏ ਹੋਏ ਸੀ । ਐਤਵਾਰ ਨੂੰ ਦਿਨ ਭਰ ਹਲਕਾ ਮੀਂਹ ਪਹਿੰਦਾ ਰਿਹਾ ਸੀ । ਸ਼ਨੀਵਾਰ ਨੂੰ ਲੁਧਿਆਣਾ ਵਿਚ ਸਭਤੋਂ ਜਿਆਦਾ 63.2 ਐਮਐਮ ਮੀਂਹ ਦਰਜ ਕਿੱਤਾ ਗਿਆ ਹੈ, ਜੋ ਪਿਛਲੇ 10 ਸਾਲਾਂ ਵਿਚ ਸਭਤੋਂ ਜਿਆਦਾ ਦੱਸੀ ਜਾ ਰਹੀ ਹੈ । ਮੀਂਹ ਅਤੇ ਠੰਡ ਦਾ ਕਣਕ ਦੀ ਫ਼ਸਲ ਨੂੰ ਸਿੱਧਾ ਫਾਇਦਾ ਹੋਇਆ ਹੈ, ਪਰ ਆਲੂ ਅਤੇ ਸਬਜੀ ਦੀ ਫ਼ਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ ।
8 ਏਕੜ ਵਿਚ ਖੜੀ ਫ਼ਸਲ ਦਾ ਨੁਕਸਾਨ
ਜਗਰਾਉਂ ਜਿਲ੍ਹੇ ਦੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅੱਠ ਏਕੜ ਵਿਚ ਆਲੂ ਦੀ ਫ਼ਸਲ ਲਗਾਈ ਸੀ । ਮੀਂਹ ਦੇ ਕਾਰਨ ਉਨ੍ਹਾਂ ਸਾਰੀ ਫ਼ਸਲ ਪਾਣੀ ਵਿਚ ਬਰਬਾਦ ਹੋ ਗਈ । ਖੇਤਾਂ ਵਿਚ ਪਾਣੀ ਨਿਕਲਣ ਦਾ ਕੋਈ ਰਾਹ ਨਹੀਂ ਹੈ । ਇਸਲਈ ਉਹਨਾਂ ਨੇ ਜੇਸੀਬੀ ਮਸ਼ੀਨ ਮੰਗਵਾਕੇ,ਮਸ਼ੀਨ ਦੀ ਮਦਦ ਨਾਲ ਖੇਤ ਦੇ ਆਲੇ-ਦੁਆਲੇ ਗਹਿਰੇ ਗਡਢੇ ਕਰਵਾਏ ਤਾਂਕਿ ਖੇਤ ਦਾ ਸਾਰਾ ਪਾਣੀ ਇਹਨਾਂ ਗੱਡਇਆਂ ਵਿਚ ਜਾਵੇ, ਉਨ੍ਹਾਂ ਦੀ ਕੁਝ ਫ਼ਸਲ ਬਚ ਸਕੇ । ਪਰ ਉਨ੍ਹਾਂ ਨੂੰ ਇਸ ਦੀ ਉਮੀਦ ਬਹੁਤ ਘੱਟ ਵਖਾਈ ਦੇ ਰਹੀ ਸੀ।
70 ਹਜ਼ਾਰ ਏਕੜ ਠੇਕੇ ਜਮੀਨ ਵਿਚ ਬੀਜੀ ਸਬਜੀ ਦਾ ਨੁਕਸਾਨ
ਮੂਲਰੂਪ ਤੋਂ ਬਿਹਾਰ ਜਿੱਲ੍ਹਾ ਕਿਸ਼ਨਗੜ੍ਹ ਦਾ ਨਿਵਾਸੀ ਫ਼ਰੀਦ ਆਲਮ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਜਿਲ੍ਹੇ ਜਗਰਾਓਂ ਵਿਚ ਲਗਭਗ ਦੋ ਏਕੜ ਜਮੀਨ ਵਿਚ ਸਬਜੀ ਦੀ ਫ਼ਸਲ ਬੀਜੀ ਸੀ । ਉਹ ਕਿਸਾਨ ਨੂੰ ਹਰ ਏਕੜ 70 ਹਜ਼ਾਰ ਰੁਪਏ ਠੇਕਾ ਦੇ ਚੁਕੇ ਹਨ । ਮੀਂਹ ਦੇ ਚਲਦੇ ਉਨ੍ਹਾਂ ਦੀ ਸਾਰੀ ਫ਼ਸਲ ਪਾਣੀ ਵਿਚ ਬਰਬਾਦ ਹੋ ਚਕੀ ਹੈ । ਉਨ੍ਹਾਂ ਨੂੰ ਹੁਣ ਕੋਈ ਉਮੀਦ ਨਹੀਂ ਹੈ ਕਿ ਖੇਤਾਂ ਤੋਂ ਕੋਈ ਸਬਜੀ ਨਿਕਲੇਗੀ । ਇਸ ਹਾਲਾਤ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਲਈ ਕੋਈ ਵੀ ਅੱਗੇ ਨਹੀਂ ਆਇਆ ।
25% ਆਲੂਆਂ ਨੂੰ ਹੋ ਚੁਕਿਆ ਹੈ ਨੁਕਸਾਨ
ਪਿੰਡ ਸੁਧਾਰ ਦੇ ਰਹਿਣ ਵਾਲੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕੰਪਨੀ ਦੇ ਨਾਲ ਇਕਰਾਰ ਕਰਕੇ ਆਲੂ ਦੀ ਫ਼ਸਲ ਬੀਜੀ ਸੀ, ਨਵੰਬਰ ਦੇ ਮਹੀਨੇ ਦੇ ਦੌਰਾਨ ਇਹ ਫ਼ਸਲ ਬੀਜੀ ਸੀ । ਹੁਣ ਫ਼ਸਲ ਵੱਢਣ ਦਾ ਸਮੇਂ ਆਗਿਆ ਸੀ ਪਰ ਮੀਂਹ ਦੇ ਕਾਰਨ 25% ਫ਼ਸਲ ਨੂੰ ਨੁਕਸਾਨ ਹੋ ਚੁਕਿਆ ਹੈ ।
ਆਲੂ ਦੀ ਫ਼ਸਲ ਨੂੰ ਸਿਧੇ ਨੁਕਸਾਨ
ਗਿੱਲ ਫਾਰਮ ਹਾਊਸ ਦੇ ਮਾਲਕ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਜਿਆਦਾ ਮੀਂਹ ਦੇ ਕਾਰਨ ਆਲੂ ਜਾਂ ਤਾਂ ਦਾਗੀ ਹੋ ਜਾਣਗੇ ਜਾਂ ਤਾਂ ਫਿਰ ਫੱਟ ਜਾਣਗੇ। ਕਣਕ ਦੀ ਫ਼ਸਲ ਦੇ ਲਈ ਇਹ ਮੀਂਹ ਫਾਇਦੇਮੰਦ ਹੈ। ਕਿਓਂਕਿ ਇਸ ਸਮੇਂ ਕਣਕ ਦੀ ਫ਼ਸਲ ਨੂੰ ਮੀਂਹ ਅਤੇ ਠੰਡ ਦੀ ਸਭਤੋਂ ਜਿਆਦਾ ਜਰੂਰਤ ਹੈ।
ਇਹ ਵੀ ਪੜ੍ਹੋ : ਬਜਟ 2022: ਖੇਤੀਬਾੜੀ ਖੇਤਰ ਨੂੰ ਮਿਲੇਗਾ ਪ੍ਰੋਤਸਾਹਨ , ਸਰਕਾਰ ਵਧਾ ਸਕਦੀ ਹੈ ਖੇਤੀ ਲੋਨ ਦਾ ਟੀਚਾ
Summary in English: Rain in Punjab: Rains continued for four days destroyed 25% of potato crop