Rural Youth: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਪਿੰਡਾਂ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਸਕਿੱਲ ਡਿਵੈਲਪਮੈਂਟ ਸਿਖਲਾਈ ਕੋਰਸ ਮਿਤੀ 01.08.2023 ਤੋਂ 31.10.2023 ਤੱਕ ਕਰਵਾਇਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ ਇਸ ਕੋਰਸ ਵਿੱਚ 20 ਤੋਂ 40 ਸਾਲ ਉਮਰ ਦੇ ਦਸਵੀਂ ਪਾਸ ਪੰਜਾਬ ਦੇ ਨੌਜਵਾਨ ਕਿਸਾਨ ਦਾਖ਼ਲਾ ਲੈ ਸਕਦੇ ਹਨ।
ਸਿਖਿਆਰਥੀਆਂ ਨੂੰ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਆਪਣੇ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ/ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਫਾਰਮ ਪ੍ਰਾਪਤ ਕਰ ਸਕਦੇ ਹਨ ਜਾਂ ਯੂਨੀਵਰਸਿਟੀ ਦੇ ਵੈਬਸਾਈਟ www.pau.edu ਦੇ ਲਿੰਕ ਤੇ ਆਨਲਾਈਨ ਬਿਨੈ ਪੱਤਰ ਭੇਜ ਸਕਦੇ ਹਨ।
ਇਹ ਵੀ ਪੜ੍ਹੋ : Project ‘ਪਹੁੰਚ’ ਕਿਸਾਨਾਂ ਅਤੇ ਆਮ ਲੋਕਾਂ ਲਈ ਲਾਹੇਵੰਦ
ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 25.07.2023 ਹੈ। ਇੰਟਰਵਿਊ ਮਿਤੀ 28.07.2023 ਨੂੰ ਸਵੇਰੇ 10.00 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਵੇਗੀ। ਉਮੀਦਵਾਰ ਦਸਵੀਂ ਪਾਸ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ।
ਇਹ ਵੀ ਪੜ੍ਹੋ : ਪੀਏਯੂ ਦੇ Micronutrients Project ਨੂੰ ਮਿਲਿਆ Award
ਚੁਣੇ ਜਾਣ ਵਾਲੇ ਸਿਖਿਆਰਥੀ ਤੋਂ 1000/- ਰੁਪਏ ਬਤੌਰ ਸਕਿਓਰਟੀ ਲਈ ਜਾਵੇਗੀ ਜੋ ਕਿ ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਹੀ ਵਾਪਿਸ ਦਿੱਤੀ ਜਾਵੇਗੀ| ਕੋਰਸ ਦੀ ਫੀਸ 1000/- ਰੁਪਏ ਹੈ ਅਤੇ ਰਿਹਾਇਸ਼ ਦੀ 300/- ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Quarterly course on holistic agriculture for rural youth farmers in PAU