ਪੰਜਾਬ ਵਿਧਾਨਸਭਾ ਚੋਣਾਂ ਦੇ ਲਈ ਭਾਜਪਾ (BJP) - ਪੰਜਾਬ ਲੋਕ ਕਾਂਗਰਸ (Punjab Lok Congress) ਅਤੇ ਸ਼੍ਰੋਮਣੀ ਅਕਾਲੀ ਦਲ (SAD) ਘੱਠਜੋੜ ਦਾ ਐਲਾਨਪੱਤਰ (manifesto)ਜਾਰੀ ਕਿੱਤਾ ਹੈ। ਐਲਾਨਪੱਤਰ ਜਾਰੀ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਹੈ ਕਿ ਪੰਜਾਬ ਇਕ ਬਹੁਤ ਹੀ ਸੰਵੇਦਨਸ਼ੀਲ ਸਰਹੱਦ ਰਾਜ ਹੈ ਅਤੇ ਰਾਜ ਦੇ ਲਈ ਸੱਤਾ ਵਿਚ ਅਜਿਹੇ ਲੋਕਾਂ ਦਾ ਹੋਣਾ ਜਰੂਰੀ ਹੈ ਜੋ ਖੁਦ ਸਥਿਰ ਹੋਣ। ਇਸ ਤੋਂ ਪਹਿਲਾਂ ਭਾਜਪਾ ਅਤੇ ਇਸਦੇ ਸਹਿਯੋਗੀ ਦਲਾਂ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (SAD) ਨੇ ਆਪਣਾ11-ਨੁਕਾਤੀ 'ਸੰਕਲਪ ਪੱਤਰ' (11-point sankalp patra) ਜਾਰੀ ਕਿੱਤਾ ਸੀ। ਦੱਸ ਦਈਏ ਕਿ ਪੰਜਾਬ ਦੀ 117 ਵਿਧਾਨਸਭਾ ਸੀਟਾਂ ਤੇ 20 ਫਰਵਰੀ 2022 ਨੂੰ ਇਕ ਪੜਾਵ ਵਿਹਕ ਵੋਟਾਂ ਪੈਣੀਆਂ ਹਨ।
ਆਪਣੇ 11 ਨੁਕਾਤੀ ਸੰਕਲਪ ਪੱਤਰ ਵਿਚ ਭਾਜਪਾ-ਪੰਜਾਬ ਲੋਕ ਕਾਂਗਰਸ -ਸ਼੍ਰੋਮਣੀ ਅਕਾਲੀ ਦਲ ਗਠਜੋੜ ਨੇ ਖ਼ਾਸਤੌਰ ਤੇ ਪੇਂਡੂ ਖੇਤਰਾਂ ਦੇ ਲਈ ਜੈਵਿਕ ਖੇਤੀ ਅਤੇ ਟਿਕਾਉ ਖੇਤੀ ਦੇ ਲਈ 5 ਹਜਾਰ ਕਰੋੜ ਰੁਪਏ ਦਾ ਬਜਟ ਅਲਾਟ ਕਿੱਤਾ ਹੈ , ਪਾਣੀ ਦੇ ਘਟ ਰਹੇ ਪੱਧਰ ਤੇ ਕਾਬੂ ਪਾਉਣ ਦੇ ਲਈ ਮੁਫ਼ਤ ਰੇਨ ਵਾਟਰ ਹਾਰਵੈਸਟਿੰਗ ਯੂਨਿਟ ਬਣਾਉਣ ਅਤੇ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਖੇਡਾਂ ਨੂੰ ਬੜਾਵਾ ਦੇਣ ਦੀ ਵਕਾਲਤ ਕਰਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਹਰਿਆਣਾ ਦੀ ਤਰਜ਼ ’ਤੇ ਨਗਦ ਇਨਾਮ ਦੇਣ ਦਾ ਵੀ ਵਾਅਦਾ ਕੀਤਾ ਹੈ।
ਭਾਜਪਾ ਗਠਜੋੜ ਨੇ ਕਿੱਤੇ ਹੋਰ ਕਈ ਵਾਅਦੇ
ਪੇਂਡੂ ਖੇਤਰਾਂ ਲਈ 11-ਨੁਕਾਤੀ ਸੰਕਲਪ ਪੱਤਰ ਅਨੁਸਾਰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਲੰਬਿਤ ਸਿੰਚਾਈ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਗਠਜੋੜ ਨੇ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਕਰਜ਼ਾ ਮੁਆਫੀ, ਫਲਾਂ, ਸਬਜ਼ੀਆਂ, ਦਾਲਾਂ ਅਤੇ ਤੇਲ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਰਗੇ ਵੱਡੇ ਵਾਅਦੇ ਕੀਤੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਭਾਜਪਾ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੀਐੱਲਸੀ ਅਤੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ।
ਗਠਜੋੜ ਨੇ ਪਿੰਡ ਪੱਧਰ 'ਤੇ ਖੇਡ ਮੈਦਾਨ ਬਣਾਉਣ, ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਅਤੇ ਪਿੰਡਾਂ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣ ਦਾ ਵਾਅਦਾ ਵੀ ਕੀਤਾ। ਇਸ ਤੋਂ ਇਲਾਵਾ, ਭਾਜਪਾ-ਪੀ.ਐੱਲ.ਸੀ.-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗਠਜੋੜ ਨੇ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਸਹਾਇਕ ਖੇਤੀ ਸੈਕਟਰ ਜਿਵੇਂ ਕਿ ਮਧੂਮੱਖੀ ਪਾਲਣ, ਨਵੇਂ ਕੋਲਡ ਸਟੋਰਾਂ ਦੀ ਸਥਾਪਨਾ ਅਤੇ ਪੱਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀਆਂ ਔਰਤਾਂ ਨੂੰ ਡੇਅਰੀ ਪੋਲਟਰੀ ਅਤੇ ਮਧੂ ਮੱਖੀ ਪਾਲਣ ਦੇ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਲਈ ਸਬਸਿਡੀ ਅਤੇ ਕਰਜ਼ਾ ਦੇਣ ਦਾ ਵੀ ਵਾਅਦਾ ਕਿੱਤਾ ਹੈ।
ਇਹ ਵੀ ਪੜ੍ਹੋ : ਵਧੀਆ ਸਿਹਤ ਲਈ ਲਾਭਦਾਇਕ ਹੈ ਨੀਮ ਅਤੇ ਹਲਦੀ , ਤੁਸੀ ਵੀ ਕਰੋ ਇਸਦੀ ਵਰਤੋਂ
Summary in English: Punjab Election 2022 - BJP, Punjab Lok Congress and Shiromani Akali Dal issue alliance manifesto