1. Home
  2. ਖਬਰਾਂ

Punjab Agricultural University ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ ਸਾਂਝੀਆਂ

ਕਿਸਾਨ ਸਾਉਣੀ ਦੇ ਸੀਜ਼ਨ ਲਈ ਤਿਆਰੀ ਕਰ ਰਹੇ ਹਨ, ਅਜਿਹੇ 'ਚ PAU ਨੇ ਕਿਸਾਨਾਂ ਨਾਲ ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ ਹਨ।

Gurpreet Kaur Virk
Gurpreet Kaur Virk
ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ

ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ

Recommendations for Kharif Crops: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਹਾੜੀ ਸੀਜ਼ਨ ਤੋਂ ਬਾਅਦ ਹੁਣ ਪੀਏਯੂ (PAU) ਨੇ ਸਾਉਣੀ ਦੀਆਂ ਫ਼ਸਲਾਂ ਲਈ ਕੁਝ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ ਹਨ।

ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਕਿਸਾਨਾਂ ਦੇ ਫਾਇਦੇ ਲਈ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਪੀਏਯੂ (PAU) ਦੀਆਂ ਇਨ੍ਹਾਂ ਪਹਿਲਕਦਮੀਆਂ ਸਦਕਾ ਪੰਜਾਬ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਅਤੇ ਸਮੇਂ-ਸਮੇਂ 'ਤੇ ਮਿਲ ਰਹੀ ਜਾਣਕਾਰੀਆਂ ਵੀ ਉਨ੍ਹਾਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ।

ਇਸੇ ਲੜੀ 'ਚ ਪੀਏਯੂ (PAU) ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਾਉਣੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਕੁਝ ਜ਼ਰੂਰੀ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਸਿਫਾਰਿਸ਼ਾਂ ਬਾਰੇ...

ਇਹ ਵੀ ਪੜ੍ਹੋ : Paddy Cultivation: ਝੋਨੇ ਦੀ ਇਸ ਕਿਸਮ ਨਾਲ ਹੋਵੇਗੀ ਮੋਟੀ ਕਮਾਈ, 2 ਮਹੀਨਿਆਂ 'ਚ ਵਾਢੀ ਲਈ ਤਿਆਰ

ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਵੱਧ ਉਤਪਾਦਨ ਦੇ ਨਾਲ ਗੁਣਵੱਤਾ ਦਾ ਦੌਰ ਸਾਹਮਣੇ ਆਇਆ ਹੈ। ਡਾ. ਢੱਟ ਨੇ ਪੰਜਾਬ ਦੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਦੇ ਸਹਿਯੋਗ ਨਾਲ ਦੇਸ਼ ਦੇ ਖੇਤੀ ਵਿਕਾਸ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੀਏਯੂ ਨੇ ਹੁਣ ਤਕ 900 ਤੋਂ ਵੱਧ ਕਿਸਮਾਂ ਵਿਕਸਿਤ ਕਰਕੇ ਕਾਸ਼ਤ ਲਈ ਦਿੱਤੀਆਂ ਹਨ। ਪਿਛਲੇ 6 ਮਹੀਨਿਆਂ ਦੀਆਂ ਕਿਸਮਾਂ ਵਿੱਚ ਪੀਐਮਐਚ 14 ਹਾਈਬ੍ਰਿਡ ਦਾ ਜ਼ਿਕਰ ਉਨ੍ਹਾਂ ਕੀਤਾ।

ਉਨ੍ਹਾਂ ਸ਼ੂਗਰ ਰੋਗੀਆਂ ਲਈ ਕਣਕ ਦੀ ਕਿਸਮ, ਮੱਕੀ ਅਤੇ ਚਰੀ ਦੀਆਂ ਨਵੀਂਆਂ ਕਿਸਮਾਂ ਦਾ ਵੀ ਜ਼ਿਕਰ ਕੀਤਾ ਅਤੇ ਖੇਤੀ ਵਿਭਿੰਨਤਾ ਲਈ ਫਲਾਂ ਵਿਚ ਸੇਬ ਦੀਆਂ ਦੋ ਕਿਸਮਾਂ ਡੋਰਸੈਟ ਗੋਲਡਨ ਅਤੇ ਅੰਨਾ ਬਾਰੇ ਦੱਸਿਆ। ਨਾਲ ਹੀ ਮਾਲਟੇ ਅਤੇ ਡਰੈਗਨ ਫਰੂਟ ਦੀਆਂ ਕਿਸਮਾਂ ਬਾਰੇ ਸਿਫਾਰਿਸ਼ਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।

ਡਾ. ਢੱਟ ਨੇ ਆਲੂਆਂ ਦੀਆਂ ਕਿਸਮਾਂ ਪੰਜਾਬ ਪੋਟੈਟੋ 101 ਅਤੇ ਪੰਜਾਬ ਪੋਟੈਟੋ 102 ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੇ ਗੁਣਾਂ ਬਾਰੇ ਦੱਸਿਆ। ਪੰਜਾਬ ਤਰਵੰਗਾ ਦਾ ਜ਼ਿਕਰ ਵੀ ਕੀਤਾ ਗਿਆ ਜੋ ਤਰ ਅਤੇ ਵੰਗਾ ਦਾ ਸੁਮੇਲ ਹੈ ਅਤੇ ਸਲਾਦ ਦੀ ਵਰਤੋਂ ਲਈ ਹੈ।

ਇਹ ਵੀ ਪੜ੍ਹੋ : ਕਿਸਾਨ ਮੇਲੇ ਦਾ ਆਯੋਜਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਦਾ ਸਨਮਾਨ

 

ਬੈਂਗਣਾਂ ਵਿੱਚ ਮਾੜੇ ਪਾਣੀਆਂ ਵਿੱਚ ਕਾਸ਼ਤ ਲਈ ਪੰਜਾਬ ਹਿੰਮਤ, ਧਨੀਏ ਦੀ ਪੰਜ ਛੇ ਕਟਾਈਆਂ ਵਾਲੀ ਕਿਸਮ ਪੰਜਾਬ ਖੁਸ਼ਬੂ ਅਤੇ ਗੁਆਰਾ ਦੀ ਨਵੀਂ ਕਿਸਮ ਪੀਬੀਜੀ 16 ਤੋਂ ਬਿਨਾਂ ਭਿੰਡੀ ਦੀ ਜਾਮਨੀ ਰੰਗ ਵਾਲੀ ਕਿਸਮ ਪੰਜਾਬ ਲਾਲਿਮਾ , ਫੁੱਲਾਂ ਵਿਚ ਬਾਹਰ ਰੁੱਤ ਦੀ ਗੁਲਦਾਉਦੀ ਦੀਆਂ ਬਾਹਰ ਰੁੱਤ ਦੀਆਂ ਦੋ ਕਿਸਮਾਂ ਪੰਜਾਬ ਬਹਾਰ ਗੁਲਦਾਊਦੀ 1 ਅਤੇ 2, ਜੰਗਲਾਤ ਵਿਚ ਸਫੈਦੇ ਦੀ ਕਿਸਮ, ਡੇਕ ਦੀਆਂ ਕਿਸਮਾਂ ਪੰਜਾਬ ਡੇਕ 1 ਅਤੇ ਪੰਜਾਬ ਡੇਕ 2 ਦੀ ਸਿਫਾਰਿਸ਼ ਵੀ ਕੀਤੀ ਗਈ।

ਨਾਲ ਹੀ ਡਾ. ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਸਾਇਲੇਜ ਦੀਆਂ ਖਰਾਬ ਗੰਢਾਂ ਤੋਂ ਗੰਡੋਇਆਂ ਦੀ ਖਾਦ ਬਣਾਉਣ ਬਾਰੇ ਦੱਸਦਿਆਂ ਡਾ ਢੱਟ ਨੇ ਗੰਨੇ ਦੀ ਮੈਲ ਅਤੇ ਰੂੜੀ ਦੇ ਮਿਸ਼ਰਨ ਨਾਲ ਬੂਟਿਆਂ ਲਈ ਖਾਦ ਤਿਆਰ ਕਰਨ ਦੀਆਂ ਤਕਨੀਕਾਂ ਸਾਂਝੀਆਂ ਕੀਤੀਆਂ।

ਅੰਤਰ ਫ਼ਸਲਾਂ ਵਿੱਚ ਪਿਆਜ਼ ਦੀ ਬਿਜਾਈ ਯੋਗ ਕਿਸਮ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੌਦ ਸੁਰੱਖਿਆ ਤਕਨੀਕਾਂ ਵਿਚ ਬਾਸਮਤੀ ਦੇ ਗੜੂਏਂ ਦੀ ਰੋਕਥਾਮ ਅਤੇ ਸ਼ਹਿਦ ਤੋਂ ਵਾਈਨ ਬਣਾਉਣ ਦਾ ਤਰੀਕਾ ਸਾਂਝਾ ਕੀਤਾ ਗਿਆ। ਆਲੂ ਤੋਂ ਵੋਦਕਾ ਬਣਾਉਣ ਦਾ ਤਰੀਕਾ ਵੀ ਯੂਨੀਵਰਸਿਟੀ ਵਲੋਂ ਕਿਸਾਨਾਂ ਨਾਲ ਸਾਂਝਾ ਕੀਤਾ ਗਿਆ। ਖੁੰਬ ਦੀ ਗੁਣਵੱਤਾ ਵਧਾਉਣ ਲਈ ਯੂਨੀਵਰਸਿਟੀ ਦੀਆਂ ਨਵੀਆਂ ਖੋਜ ਤਕਨੀਕਾਂ ਵੀ ਨਿਰਦੇਸ਼ਕ ਖੋਜ ਨੇ ਕਿਸਾਨਾਂ ਨੂੰ ਦੱਸੀਆਂ।

Summary in English: Punjab Agricultural University shared recommendations for kharif crops

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters