ਨੈਸ਼ਨਲ ਸੀਡ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਵਿਨੋਦ ਕੁਮਾਰ ਗੌੜ ਨੇ ਹਿਸਾਰ ਦੇ ਸੈਂਟਰਲ ਸਟੇਟ ਫਾਰਮ ਵਿਖੇ ਕ੍ਰਿਸ਼ੀ ਜਾਗਰਣ ਦੀ ਪੱਤਰਕਾਰ ਜੋਤੀ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਇਸ ਦੌਰਾਨ ਉਹਨਾਂ ਨੇ ਕਣਕ ਦੀ ਬਿਹਤਰ ਕਿਸਮ DBW-187 ਬਾਰੇ ਵਿਸ਼ੇਸ਼ ਵਿਚਾਰ ਵਟਾਂਦਰੇ ਕੀਤੇ।
ਕਣਕ ਦੀ ਬਿਹਤਰ ਕਿਸਮ DBW-187 ਦੇ ਬਾਰੇ ਵਿਸ਼ੇਸ਼ ਗੱਲਬਾਤ ਕਰਦਿਆਂ ਹੋਏ ਵਿਨੋਦ ਕੁਮਾਰ ਗੌੜ ਜੀ ਨੇ ਦੱਸਿਆ ਕਿ ਕਣਕ ਦੀ ਇਹ ਕਿਸਮ ਭੂਰਾ ਰਤੁਵਾ ਅਤੇ ਬਲਾਸਟ ਰੋਗ ਦੇ ਪ੍ਰਤੀ ਪ੍ਰਤੀਰੋਧਕ ਹੋਣ ਦੇ ਨਾਲ ਨਾਲ ਬਹੁਤ ਪੌਸ਼ਟਿਕ ਵੀ ਹੈ। ਇਸ ਤੋਂ ਇਲਾਵਾ ਕਣਕ ਦੀਆਂ ਹੋਰ ਕਿਸਮਾਂ ਨਾਲੋਂ ਇਸ ਕਿਸਮ ਦਾ ਝਾੜ ਵੀ ਵਧੇਰੇ ਹੈ।
ਗੌੜ ਜੀ ਦੇ ਅਨੁਸਾਰ, ਕਣਕ ਦੀ ਬਿਹਤਰ ਕਿਸਮ DBW-187 ਦੀ ਉਤਪਾਦਨ ਸਮਰੱਥਾ ਲਗਭਗ 75 ਕੁਇੰਟਲ ਪ੍ਰਤੀ ਹੈਕਟੇਅਰ ਹੈ।
ਇਹ ਵੀ ਪੜ੍ਹੋ :- PNB ਖਾਤਾਧਾਰਕਾਂ ਲਈ ਜਰੂਰੀ ਖ਼ਬਰ 1 ਅਪ੍ਰੈਲ ਤੋਂ ਬਦਲ ਜਾਣਗੇ ਨਿਯਮ
Summary in English: Production capacity of advanced wheat variety DBW-187 is 75 quintals / ha - Vinod Kumar Gaur