ਫਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਸਪੁੱਤਰ ਜੋਗਿੰਦਰ ਸਿੰਘ ਨੇ ਕੁਛ ਦਿਨ ਪਹਿਲਾ ਆਪਣੇ ਫੇਕਬੂਕ ਅਕਾਊਂਟ ਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ | ਉਨ੍ਹਾਂ ਨੇ ਪੋਸਟ ਵਿਚ ਲਿਖਿਆ ਹੈ ਕਿ ਦਿੱਲੀ ਗਏ ਸਾਰੇ ਕਿਸਾਨ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਦੇ ਵੀ ਟ੍ਰੈਕ੍ਟਰ ਵਿਚ ਡੀਜ਼ਲ ਖਤਮ ਹੁੰਦਾ ਹੈ
ਉਹ ਮੈਨੂੰ ਵੀਡੀਓ ਕਾਲ ਕਰਕੇ ਮੇਰੇ ਨੰਬਰ ਤੇ ਟੈਂਕੀ ਫੁੱਲ ਕਰਵਾ ਸਕਦਾ, ਮੇਰਾ ਮੋਬਾਈਲ ਨੰਬਰ 9501300525 | ਦਿੱਲੀ ਗਏ ਸਾਰੇ ਕਿਸਾਨ ਵੀਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਿਸੇ ਦੇ ਵੀ ਟਰੈਕਟਰ ਵਿਚ ਡੀਜ਼ਲ ਖਤਮ ਹੋ ਜਾਂਦਾ ਹੈ ਉਹ ਮੈਨੂੰ ਵੀਡੀਓ ਕਾਲ ਕਰ ਕੇ ਮੇਰੇ ਨੰਬਰ ਤੇ ਟੈਂਕੀ ਫੁੱਲ ਕਰਵਾ ਸਕਦਾ | ਮੇਰਾ ਮੋਬਾਈਲ ਨੰਬਰ 9501300525
ਹੁਣ ਤਕ 30 ਹਜਾਰ ਤਕ ਦਾ ਪਵਾਇਆ ਤੇਲ -
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੋਸਟ ਪਾਉਣ ਤੋਂ ਬਾਅਦ ਉਸ ਨੂੰ ਲੋੜਵੰਦ ਕਿਸਾਨ ਵੀਰਾ ਦੇ ਫੋਨ ਆਉਣ ਲੱਗ ਪਵੇ | ਜਿਸ ਤੋਂ ਬਾਅਦ ਉਹ ਹੁਣ ਤਕ 30 ਹਜਾਰ ਰੁਪਏ ਤੋਂ ਉਪਰ ਦਾ ਤੇਲ ਪਵਾ ਚੁਕੇ ਹਨ | ਉਨ੍ਹਾਂ ਨੇ ਦਸਿਆ ਕਿ ਲੋੜਵੰਦ ਕਿਸਾਨ ਪੈਟਰੋਲ ਪੰਪ ਤੋਂ ਉਸ ਨੂੰ ਵੀਡੀਓ ਕਾਲ ਕਰਦੇ ਹਨ | ਇਸ ਤੋਂ ਬਾਅਦ ਟੈਂਕੀ ਫੁੱਲ ਕਰਵਾਉਣ ਤੋਂ ਬਾਅਦ ਉਹ paytm ਦੁਆਰਾ ਪੈਟਰੋਲ ਪੰਪ ਨੂੰ ਭੁਗਤਾਨ ਕਰ ਦਿੰਦੇ ਹਨ | ਕੋਈ ਜਾਅਲੀ ਮਾਮਲਾ ਨਾ ਆਵੇ, ਇਸ ਲਈ ਵੀਡੀਓ ਕਾਲ ਦੁਆਰਾ ਪੂਰੀ ਤੱਸਲੀ ਕਰਨ ਤੋਂ ਬਾਅਦ ਹੀ ਉਹ ਤੇਲ ਪਾਉਂਦੇ ਹਨ |
ਲੋੜ ਪੈਣ ਤੇ ਇਕ ਕਿਲ੍ਹਾ ਵੇਚਣ ਦਾ ਵੀ ਕੀਤਾ ਐਲਾਨ
ਪ੍ਰਿਤਪਾਲ ਸਿੰਘ ਔਲਖ ਨੇ ਦਸਿਆ ਕਿ ਉਹ ਛੋਟੀ ਕਿਸਾਨੀ ਨਾਲ ਸੰਬਧਿਤ ਹੈ | ਟਰੈਕਟਰਾਂ ਵਿਚ ਤੇਲ ਪਾਉਣ ਤੋਂ ਬਾਅਦ ਵੀ ਉਸ ਨੇ ਐਲਾਨ ਕੀਤਾ ਹੈ ਕਿ ਲੋੜ ਪਈ ਤਾ ਉਹ ਆਪਣਾ ਇਕ ਕਿਲ੍ਹਾ ਵੀ ਵੇਚ ਦੇਣਗੇ | ਇਹ ਦੱਸਣਯੋਗ ਹੈ ਕਿ ਪ੍ਰਿਤਪਾਲ ਸਿੰਘ ਘਰੋਂ ਕੋਈ ਬਹੁਤ ਸੋਖੇ ਪਰਿਵਾਰ ਵਿੱਚੋ ਨਹੀਂ ਹੈ ਪਰ ਉਹ ਕਿਸਾਨ ਸੰਘਰਸ਼ ਤੇ ਲੋੜ ਪੈਣ ਤੇ ਸਬ ਕੁਛ ਵਾਰਨ ਲਈ ਤਿਆਰ ਹੈ | ਜਦੋ ਤੋਂ ਪ੍ਰਿਤਪਾਲ ਨੇ ਟਰੈਕਟਰਾਂ ਵਿਚ ਮੁਫ਼ਤ ਤੇਲ ਪਾਉਣ ਦਾ ਐਲਾਨ ਕੀਤਾ ਹੈ, ਉਸ ਨੂੰ ਦੇਸ਼ਾ- ਵਿਦੇਸ਼ਾ ਵਿਚ ਪ੍ਰਸ਼ੰਸਾ ਲਈ ਰੋਜਾਨਾ ਬਹੁਤ ਫੋਨ ਆ ਰਹੇ ਹਨ | ਉਸ ਦੇ ਇਸ ਸਹਿਯੋਗ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ |
Summary in English: Preetpal Singh is putting diesel free in the tractors of farmers coming to Delhi