ਅੱਜ ਦੇ ਸਮੇਂ ਵਿਚ ਲੋਕ ਕਮਾਈ ਦੇ ਨਾਲ-ਨਾਲ ਨਿਵੇਸ਼ ਵਿਚ ਵੀ ਬਹੁਤ ਧਿਆਨ ਦਿੰਦੇ ਹਨ। ਅੱਜ ਦੇ ਆਧੁਨਿਕ ਸਮੇਂ ਵਿੱਚ ਨਿਵੇਸ਼ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਕਿਓਂਕਿ ਅੱਜ ਬਾਜ਼ਾਰਾਂ ਵਿਚ ਨਿਵੇਸ਼ ਦੇ ਕਈ ਵਿਕਲਪ ਹਨ, ਜਿਸ ਵਿਚ ਲੋਕ ਨਿਵੇਸ਼ ਕਰਕੇ ਵਧੀਆ ਲਾਭ ਕਮਾਉਂਦੇ ਹਨ। ਪਰ ਦੇਸ਼ ਵਿਚ ਅੱਜ ਵੀ ਕਈ ਲੋਕ ਸਰਕਾਰੀ ਯੋਜਨਾ ਵਿਚ ਨਿਵੇਸ਼ ਕਰਨਾ ਪਸੰਦ ਕਰਦੇ ਹਨ।
ਇਸ ਕ੍ਰਮ ਵਿੱਚ ਭਾਰਤੀ ਪੋਸਟ ਆਫਿਸ ਆਪਣੇ ਸਾਰੇ ਗਾਹਕਾਂ ਲਈ ਨਿਵੇਸ਼ ਦਾ ਇਕ ਵਧੀਆ ਵਿਕਲਪ ਲੈਕੇ ਆਉਂਦਾ ਰਹਿੰਦਾ ਹੈ। ਇਸ ਵਿਚ ਨਿਵੇਸ਼ ਕਰਨ ਤੋਂ ਲੋਕਾਂ ਨੂੰ ਉਨ੍ਹਾਂ ਦਾ ਪੈਸਿਆਂ ਦਾ ਵਧੀਆ ਰਿਟਰਨ ਪ੍ਰਾਪਤ ਹੁੰਦਾ ਹੈ। ਇਹ ਨਿਵੇਸ਼ ਬਾਕੀ ਬਾਜ਼ਾਰਾਂ ਦੇ ਮੁਕਾਬਲੇ ਇਸ ਵਿਚ ਜੋਖਮ ਵੀ ਘੱਟ ਹੈ। ਜਿਸ ਕਾਰਨ ਲੋਕਾਂ ਨੂੰ ਇਸ ਵਿਚ ਆਪਣਾ ਪੈਸਾ ਡੁੱਬਣ ਦਾ ਕੋਈ ਖਤਰਾ ਨਹੀਂ ਰਹਿੰਦਾ ਹੈ।
ਜੇਕਰ ਤੁਸੀਂ ਵੀ ਬਜ਼ਾਰ 'ਚ ਅਜਿਹੀ ਹੀ ਕੋਈ ਸਕੀਮ ਲੱਭ ਰਹੇ ਹੋ, ਜਿਸ 'ਚ ਤੁਹਾਨੂੰ ਘੱਟ ਨਿਵੇਸ਼ 'ਚ ਚੰਗਾ ਰਿਟਰਨ ਮਿਲ ਸਕੇ ਅਤੇ ਤੁਹਾਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਪੈਸਾ ਕਿਤੇ ਡੁੱਬ ਨਾ ਜਾਵੇ।
ਤਾਂ ਆਓ ਜਾਣਦੇ ਹਾਂ ਇਸ ਖ਼ਬਰ ਵਿੱਚ ਭਾਰਤੀ ਪੋਸਟ ਨਿਵੇਸ਼ ਨਾਲ ਜੁੜੀ ਜਾਣਕਾਰੀ ਬਾਰੇ।
-
ਤੁਹਾਨੂੰ ਦੱਸ ਦੇਈਏ ਕਿ ਭਾਰਤ ਦਾ ਹਰ ਨਾਗਰਿਕ ਭਾਰਤੀ ਡਾਕਘਰ ਵਿੱਚ ਆਸਾਨੀ ਨਾਲ ਨਿਵੇਸ਼ ਕਰ ਸਕਦਾ ਹੈ। ਇਸਦੇ ਲਈ ਉਸਦੀ ਉਮਰ 19 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
-
ਪੋਸਟ ਆਫਿਸ ਇਨਵੈਸਟਮੈਂਟ ਪਲਾਨ ਵਿੱਚ ਤੁਸੀਂ ਆਸਾਨੀ ਨਾਲ 10 ਹਜ਼ਾਰ ਤੋਂ 10 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਹੋ।
-
ਇਸ ਪਲਾਨ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਨੂੰ ਹਰ ਮਹੀਨੇ, ਤਿੰਨ ਮਹੀਨੇ, 6 ਮਹੀਨੇ ਜਾਂ ਸਾਲਾਨਾ ਆਧਾਰ 'ਤੇ ਆਪਣੀ ਪਸੰਦ ਅਨੁਸਾਰ ਪ੍ਰੀਮੀਅਮ ਕਰ ਸਕਦੇ ਹੋ।
-
ਇਸ ਤੋਂ ਇਲਾਵਾ 30 ਦਿਨਾਂ ਤੱਕ ਪ੍ਰੀਮੀਅਮ ਅਦਾ ਕਰਨ ਦੀ ਛੋਟ ਹੈ।
-
ਇਸ ਤੋਂ ਇਲਾਵਾ, ਤੁਹਾਡੀ ਆਰਥਿਕ ਮਦਦ ਕਰਨ ਲਈ, ਤੁਹਾਨੂੰ ਤੁਹਾਡੇ ਨਿਵੇਸ਼ 'ਤੇ ਘੱਟ ਵਿਆਜ ਦਰ 'ਤੇ ਕਰਜ਼ਾ ਵੀ ਦਿੱਤਾ ਜਾਂਦਾ ਹੈ। ਇਸਦੇ ਲਈ ਤੁਹਾਡੀ ਪਾਲਿਸੀ ਘੱਟ ਤੋਂ ਘੱਟ 4 ਸਾਲ ਦੀ ਹੋਣੀ ਚਾਹੀਦੀ ਹੈ।
ਪੋਸਟ ਆਫ਼ਿਸ ਸਕੀਮ ਨਾਲ ਸਬੰਧਤ ਕੁਝ ਮਹੱਤਵਪੂਰਨ ਤੱਥ(Some important facts related to the scheme)
ਜੇਕਰ ਤੁਸੀਂ 19 ਸਾਲ ਦੀ ਉਮਰ ਤੋਂ ਪ੍ਰੀਮੀਅਮ ਸ਼ੁਰੂ ਕਰਦੇ ਹੋ ਅਤੇ ਤੁਸੀਂ 55 ਸਾਲ ਦੀ ਉਮਰ ਤੱਕ 10 ਲੱਖ ਰੁਪਏ ਦਾ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਸਕੀਮ ਵਿੱਚ ਹਰ ਮਹੀਨੇ ਲਗਭਗ 1515 ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਇਸ ਦੇ ਨਾਲ ਹੀ, 58 ਸਾਲ ਦੀ ਉਮਰ ਤੱਕ, ਤੁਹਾਨੂੰ 1463 ਰੁਪਏ ਤੱਕ ਦੀ ਪ੍ਰੀਮੀਅਮ ਰਕਮ ਜਮ੍ਹਾਂ ਕਰਾਉਣੀ ਪਵੇਗੀ ਅਤੇ 60 ਸਾਲ ਦੀ ਉਮਰ ਤੱਕ ਇਸ ਨੂੰ 1411 ਰੁਪਏ ਤੱਕ ਦਾ ਨਿਵੇਸ਼ ਕਰਨਾ ਹੋਵੇਗਾ।
ਜੇਕਰ ਹਿੱਸਾਬ ਲਾਇਆ ਜਾਵੇ ਤਾਂ ਹਰ ਮਹੀਨੇ ਦੀ ਪ੍ਰੀਮੀਅਮ ਰਕਮ 55 ਸਾਲ ਦੀ ਉਮਰ ਤਕ ਤੁਹਾਨੂੰ 31.60 ਲੱਖ ਰੁਪਏ ਅਤੇ 58 ਸਾਲ ਦੀ ਉੱਮਰ ਤਕ ਰਕਮ 33.40 ਲੱਖ ਰੁਪਏ ਅਤੇ 60 ਸਾਲ ਦੀ ਉਮਰ ਤਕ ਇਹ ਰਕਮ 34.60 ਲੱਖ ਰੁਪਏ ਤਕ ਹੋ ਜਾਵੇਗੀ। ਜੋ ਤੁਹਾਨੂੰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਘੱਟ ਜਗਾਹ ਤੇ ਕਰ ਸਕਦੇ ਹੋ ਮਸ਼ਰੂਮ ਦੀ ਖੇਤੀ!10 ਗੁਣਾ ਵੱਧ ਹੋਵੇਗੀ ਕਮਾਈ
Summary in English: Post Office Scheme: Joining Post Office Investment Scheme To Get Rs 35 Lakh! Learn the full details