ਦੁਨੀਆਂ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਹੋਈ ਤਾਲਾਬੰਦੀ ਦੇ ਵਿਚਕਾਰ ਕਿਸਾਨਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਦਰਅਸਲ, ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸੱਮਾਨ ਨਿਧੀ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਦੇ 9 ਕਰੋੜ 59 ਲੱਖ 35 ਹਜ਼ਾਰ 344 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਫੰਡ ਤਬਦੀਲ ਕਰ ਦਿੱਤੇ ਗਏ ਹਨ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਵੀ ਤਕਰੀਬਨ 5 ਕਰੋੜ ਕਿਸਾਨ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹੋ, ਤਾਂ ਸਰਕਾਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਛੇਤੀ ਹੀ ਅਰਜ਼ੀ ਦਵੋ।
ਪੰਜਾਬ ਰਾਜ ਦੇ ਸਮੂਹ ਕਿਸਾਨ ਪਰਿਵਾਰ ਜਿਨ੍ਹਾਂ ਕੋਲ ਖੇਤੀਬਾੜੀ ਜਮੀਨ ਦੀ ਮਲਕੀਅਤ ਹੈ, ਓਹਨਾ ਨੂੰ ਸਾਲਾਨਾ 6,000 ਰੁਪਏ ਹਰ 4 ਮਹੀਨੇ ਬਾਅਦ 2000 ਰੁਪਏ ਦੇ ਹਿਸਾਬ ਨਾਲ ਉਹਨਾਂ ਦੇ ਬਚਤ ਖਾਤਿਆਂ ਵਿਚ ਸਰਕਾਰ ਵਲੋਂ ਆਮਦਨ ਸਹਾਇਤਾ ਪਾਈ ਜਾਂਦੀ ਹੈ। ਜਿਸ ਲਈ ਸਵੈ ਘੋਸ਼ਣਾ ਪੱਤਰ ਮੰਗੇ ਜਾ ਰਹੇ ਹਨ।
ਕਿਥੇ ਭਰੇ ਜਾ ਰਹੇ ਹਨ ਇਹ ਫਾਰਮ
1) ਉਕਤ ਸੰਬੰਦੀ ਸੂਚਨਾ ਸਵੈ ਘੋਸ਼ਣਾ ਪੱਤਰ ਪਿੰਡ ਪੱਧਰੀ ਸਹਿਕਾਰੀ ਖੇਤੀਬਾੜੀ ਸੇਵਾ ਸੰਭਾਵਾਂ ਵਿੱਚ ਉਪਲੱਭਧ ਹਨ। ਜਿਥੇ ਇਹ ਫਾਰਮ ਭਰ ਕੇ ਦਿੱਤੇ ਜਾ ਸਕਦੇ ਹਨ। ਸਵੈ ਘੋਸ਼ਣਾ ਪੱਤਰ ਭਰਨ ਦੀ ਆਖਰੀ ਮਿਤੀ 1 ਜੂਨ ਤੋਂ 8 ਜੂਨ ਤਕ ਵਧਾਈ ਜਾਂਦੀ ਹੈ।
2) ਸਵੈ ਘੋਸ਼ਣਾ ਪੱਤਰ ਨੂੰ ਧਿਆਨ ਨਾਲ ਭਰਕੇ ਜਲਦੀ ਤੋਂ ਜਲਦੀ ਜਮਾਂ ਕਰਵਾਇਆ ਜਾਵੇ। ਇਸ ਦੀ ਕੋਈ ਫੀਸ ਨਹੀਂ ਹੈ।
3 ) ਫਾਰਮ ਵਲੋਂ ਜਮੀਨ ਦੀ ਵੇਰਿਫਿਕੇਸ਼ਨ ਸਭਾ ਵਲੋਂ ਮਾਲ ਰਿਕਾਰਡ ਦੇ ਆਧਾਰ ਤੇ ਸੰਬਧਤ ਪਟਵਾਰੀ ਤੋਂ ਕਰਵਾਈ ਜਾਵੇਗੀ।
4 ) ਜਿਹੜੇ ਕਿਸਾਨਾਂ ਨੇ ਇਸ ਸਕੀਮ ਅਧੀਨ ਪਹਿਲਾ ਹੀ ਭਰੇ ਹਨ, ਉਹਨਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਜਿਲੇ ਦੇ ਖੇਤੀਬਾੜੀ ਵਿਭਾਗ ਅਤੇ ਸਹਿਕਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਤੁਸੀ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
file:///E:/pritpal%20singh/New%20folder/1%20june%202020/new%20doc%202020-05-19%2016.39.12_20200519164319(2).pdf
ਇਹ ਵੀ ਪੜ੍ਹੋ :- ਪੰਜਾਬ ਵਿੱਚ 35 ਅਤੇ ਹਰਿਆਣਾ ਵਿਚ 10 ਅਨਾਜ ਗੋਦਾਮਾਂ 'ਤੇ CBI ਨੇ ਕੀਤੀ ਛਾਪੇਮਾਰੀ
Summary in English: Pm-Kisan Yojna - Self-Declaration in pm kisan nidhi yojna is exended up to 8 june