KVK Fatehgarh Sahib: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਿਖੇ 18.06.2024 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 60 ਕਿਸਾਨ, ਕਿਸਾਨ ਬੀਬੀਆਂ ਅਤੇ ਪਸਾਰ ਕਰਮਚਾਰੀਆਂ ਨੇ ਭਾਗ ਲਿਆ।
ਡਾ. ਵਿਪਨ ਕੁਮਾਰ ਰਾਮਪਾਲ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਸਾਰੇ ਭਾਗੀਦਾਰਾ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਬਾਰੇ ਵਿਸਥਾਰ ਵਿੱਚ ਜਾਣਾਕਰੀ ਦਿੰਦੇ ਹੋਏ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਕੇ.ਵੀ.ਕੇ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।
ਡਾ. ਰੀਤ ਵਰਮਾ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਮੱਧੂ ਮੱਖੀ ਪਾਲਣ ਨੂੰ ਇੱਕ ਸਹਾਇਕ ਧੰਦੇ ਵੱਜੋਂ ਅਪਣਾਉਣ ਦੀ ਮਹੱਤਤਾ ਦੱਸਦੇ ਹੋਏ ਆਪਣੀ ਖੇਤੀਬਾੜੀ ਦੀ ਆਮਦਨ ਵਿੱਚ ਵਾਧਾ ਕਰਨ ਦੀ ਸਲਾਹ ਦਿੱਤੀ। ਡਾ. ਅਰਵਿੰਦ ਪ੍ਰੀਤ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਗਰਮੀ ਰੁੱਤ ਵਿੱਚ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਜੀ.ਪੀ.ਐਸ ਸੇਠੀ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਗਰਮੀ ਰੁੱਤ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਦੱਸਿਆ ਨਾਲ ਹੀ ਸਾਫ-ਸੁਥਰਾ ਦੁੱਧ ਪੈਦਾ ਕਰਨ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਦੱਸਿਆ।
ਡਾ. ਅਜੇ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਦੀ ਸਹਿਤ ਦੀ ਮਹੱਤਤਾ ਤੇ ਚਾਨਣਾ ਪਾਂਦੇ ਹੋਏ ਦੱਸਿਆ ਕਿਸਾਨਾਂ ਨੂੰ ਹਰੀ ਖਾਦ ਅਤੇ ਗੰਡੋਆ ਖਾਦ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਸ਼੍ਰੀ ਇਕਬਾਲ ਪ੍ਰੀਤ ਸਿੰਘ, ਖੇਤੀਬਾੜੀ ਅਫਸਰ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦੱਸਿਆ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿੱਧੀ ਯੋਜਨਾ ਵਿੱਚ ਫਾਰਮ ਭਰਨ ਬਾਰੇ ਜਾਗਰੂਕ ਕੀਤਾ ਤਾਂ ਜ਼ੋ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਸ਼੍ਰੀ ਹਰਮਨਦੀਪ ਸਿੰਘ, ਡੀ.ਪੀ.ਡੀ ਆਤਮਾ, ਸ਼੍ਰੀ ਜਤਿੰਦਰ ਸਿੰਘ, ਡੀ.ਪੀ.ਡੀ ਆਤਮਾ ਅਤੇ ਸ਼੍ਰੀਮਤੀ ਮੀਨਾ, ਏ.ਡੀ.ੳ, ਖੇਤੀਬਾੜੀ ਵਿਭਾਗ ਨੇ ਵੀ ਇਸ ਪ੍ਰੋਗਰਾਮ ਵਿੱਚ ਭਾਗ ਲਿਆ।
ਇਹ ਵੀ ਪੜ੍ਹੋ : ਜੇਕਰ ਹੁਣ ਤੱਕ PM Kisan Yojana ਦੀ 17th Installment ਖਾਤੇ ਵਿੱਚ ਨਹੀਂ ਆਈ, ਤਾਂ ਇੱਥੇ ਕਰੋ ਸ਼ਿਕਾਇਤ, ਮਿੰਟਾਂ ਵਿੱਚ ਹੋਵੇਗਾ ਨਿਪਟਾਰਾ
ਡਾ. ਅਮਨਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰੇ ਲਾਭਪਾਤਰੀਆਂ ਦਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Summary in English: PM KISAN SAMMAN NIDHI ceremony organized by Krishi Vigyan Kendra Fatehgarh Sahib, Good information about these Fertilizers shared with farmers