ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀਏਯੂ ਨੂੰ ਭਵਿੱਖ ਦੇ ਆਦਰਸ਼ ਕੈਂਪਸ ਵਜੋਂ ਵਿਕਸਤ ਕਰਨ ਦੀ ਗੱਲ ਕਹੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮੰਗਲਵਾਰ ਨੂੰ ਹੈਬੀਟੇਟ ਆਰਕੀਟੈਕਚਰ ਲੁਧਿਆਣਾ ਦੇ ਪ੍ਰਸਿੱਧ ਆਰਕੀਟੈਕਟ ਸ੍ਰੀ ਰਣਜੋਧ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪੀਏਯੂ ਨੂੰ ਭਵਿੱਖ ਦੇ ਆਦਰਸ਼ ਕੈਂਪਸ ਵਜੋਂ ਵਿਕਸਤ ਕਰਨ ਦੀ ਗੱਲ ਕਹੀ, ਇਸਦੇ ਨਾਲ ਕੀ ਕੁਝ ਕਿਹਾ ਆਓ ਜਾਣਦੇ ਹਾਂ...
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕੀ ਰਣਜੋਧ ਸਿੰਘ ਇਸ ਦੌਰਾਨ ਯੂਨੀਵਰਸਿਟੀ ਦੇ ਵਿਸ਼ੇਸ਼ ਦੌਰੇ ਤੇ ਸਨ। ਉਨ੍ਹਾਂ ਨਾਲ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਲੈਂਡਸਕੇਪਿੰਗ ਮਾਹਿਰ ਵੀ ਮੌਜੂਦ ਸਨ। ਖ਼ਾਸ ਗੱਲ ਇਹ ਰਹੀ ਕੀ ਇਸ ਦੌਰਾਨ ਯੂਨੀਵਰਸਿਟੀ ਦੀ ’ਕਲੀਨ ਐਂਡ ਗ੍ਰੀਨ ਕੈਂਪਸ’ ਮੁਹਿੰਮ ਵਿਚਾਰ-ਵਟਾਂਦਰੇ ਦਾ ਕੇਂਦਰ ਬਣੀ ਰਹੀ।
ਵਾਈਸ ਚਾਂਸਲਰ ਨੇ ਹੁਣ ਤੱਕ ਕੀਤੇ ਗਏ ਕਾਰਜ ਬਾਰੇ ਗੱਲ ਕਰਦਿਆਂ ਦੱਸਿਆ ਕਿ ਗੇਟ ਨੰਬਰ 2 ਦੇ ਨੇੜੇ ਸਥਾਪਿਤ ਸਜਾਵਟੀ ਫੁੱਲਾਂ ਦੀ ਨਰਸਰੀ ਫੁੱਲਾਂ ਦੇ ਸੌਕੀਨਾਂ ਅਤੇ ਖਰੀਦਦਾਰਾਂ ਲਈ ਪੂਰੀ ਤਰ੍ਹਾਂ ਬਦਲ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਖੁੱਲ੍ਹਾ ਅਤੇ ਜਾਣਕਾਰੀ ਦੇ ਆਦਾਨ ਪ੍ਰਦਾਨ ਲਈ ਵਾਤਾਵਰਣ ਬਨਾਉਣ ਦਾ ਵਿਚਾਰ ਹੈ ਜਿਸ ਨਾਲ ਸ਼ਹਿਰ ਦੇ ਲੈਂਡਸਕੇਪ ਨੂੰ ਵਿਕਸਿਤ ਕੀਤਾ ਜਾਵੇ ਅਤੇ ਵਿਦਿਆਰਥੀਆਂ, ਅਮਲੇ, ਸਾਬਕਾ ਵਿਦਿਆਰਥੀਆਂ, ਸ਼ਹਿਰ ਵਾਸੀਆਂ ਅਤੇ ਲੋਕਾਂ ਵਿਚਕਾਰ ਮਜ਼ਬੂਤ ਸੰਬੰਧ ਸਥਾਪਿਤ ਹੋ ਸਕਣ।
ਇਹ ਵੀ ਪੜ੍ਹੋ: "ਫ਼ਸਲ ਵਿਭਿੰਨਤਾ" ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ, ਪੀਏਯੂ ਵੱਲੋਂ ਐਫਪੀਓਜ਼ ਵਿੱਚ ਫਸਲੀ ਵਿਭਿੰਨਤਾ ਨੂੰ ਤਰਜੀਹ
ਹੋਰ ਵਿਸਥਾਰ ਨਾਲ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਮਾਹਰ ਕੈਂਪਸ ਦੀ ਖੂਬਸੂਰਤੀ, ਕਲਾ ਵਿੱਚ ਵਾਧੇ ਲਈ ਇੱਕ ਰੂਪ-ਰੇਖਾ ਤਿਆਰ ਕਰਨ ਤੇ ਕੰਮ ਕਰ ਰਹੇ ਹਨ ਜਿਸ ਨਾਲ ਸ਼ਹਿਰ ਦੇ ਕਾਰੋਬਾਰ, ਸਿੱਖਿਆ, ਸ਼ਹਿਰੀ ਜ਼ਿੰਦਗੀ ਅਤੇ ਕਲਾ ਨੂੰ ਭਵਿੱਖ ਲਈ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਇੱਛਾ ਪ੍ਰਗਟਾਈ ਕਿ ਇਹ ਪ੍ਰੋਜੈਕਟ ਵਿਦਿਅਕ ਅਤੇ ਲੈਂਡਸਕੇਪਿੰਗ ਖੇਤਰ ਵਿੱਚ ਸਭ ਤੋਂ ਮੋਹਰੀ ਹੋਣਾ ਚਾਹੀਦਾ ਹੈ ਜਿਸ ਨਾਲ ਤਕਨੀਕੀ ਅਤੇ ਹੋਰ ਪੱਖਾਂ ਤੋਂ ਮਨੁੱਖੀ ਜ਼ਿੰਦਗੀ ਨੂੰ ਭਰਪੂਰ ਬਣਾਇਆ ਜਾ ਸਕੇ।
ਇਸ ਮੌਕੇ ਸ੍ਰੀ ਰਣਜੋਧ ਸਿੰਘ ਨੇ ਆਪਣੀ ਤਕਨੀਕੀ ਜਾਣਕਾਰੀ ਦੀ ਪੇਸਕਸ ਕਰਦਿਆਂ ਕਈ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ ਜੋ ਇਸ ਵੱਡੇ ਪੈਮਾਨੇ ਅਤੇ ਸ਼ਾਨਦਾਰ ਪ੍ਰੋਜੈਕਟ ਨੂੰ ਸਫ਼ਲਤਾ ਪ੍ਰਦਾਨ ਕਰਨ ਵਿੱਚ ਸਹਿਯੋਗ ਕਰਨਗੇ । ਉਹਨਾਂ ਨੇ ਆਰਕੀਟੈਕਚਰ, ਲੈਂਡਸਕੇਪਿੰਗ ਅਤੇ ਉਤਪਾਦ ਡਿਜਾਈਨ ਨੂੰ ਬਿਹਤਰ ਕਰਨ ਲਈ ਬਹੁ-ਅਨੁਸਾਸਨੀ ਪਹੁੰਚ ਤੇ ਜ਼ੋਰ ਦਿੰਦਿਆਂ ਆਪਣੀ ਸਮਰੱਥਾ ਅਨੁਸਾਰ ਮਦਦ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਪੀਏਯੂ ਦੇ ਭੋਜਨ ਤੇ ਪੋਸ਼ਣ ਮਾਹਿਰ ਨੇ 22ਵੀਂ ਇੰਟਰਨੈਸ਼ਨਲ ਕਾਂਗਰਸ ਆਫ ਨਿਊਟ੍ਰੀਸ਼ਨ ਵਿੱਚ ਦਿੱਤਾ ਭਾਸ਼ਣ
ਇਥੇ ਜ਼ਿਕਰਯੋਗ ਹੈ ਕਿ ਕੈਂਪਸ ਇੱਕ ਅਜਿਹੇ ਸਮੇਂ ਵਿੱਚ ਇੱਕ ਹਰੇ ਭਰੇ ਸਥਾਨ ਵਜੋਂ ਕੰਮ ਕਰਦਾ ਹੈ ਜਦੋਂ ਸਹਿਰ ਵਿੱਚ ਆਵਾਜਾਈ ਅਤੇ ਭੀੜ-ਭੜੱਕਾ ਵਧ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਨੂੰ ਨਮੂਨੇ ਦੀ ਸੁੰਦਰਤਾ ਵਜੋਂ ਵਿਕਸਿਤ ਕਰਕੇ ਸਮੁੱਚੇ ਸ਼ਹਿਰ ਦੇ ਵਾਤਾਵਰਨ ਵਿੱਚ ਸਿਹਤਮੰਦ ਵਾਧੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
Summary in English: PAU will be developed as an ideal campus of the future: Vice Chancellor