ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹੁਸ਼ਿਆਰਪੁਰ ਦੇ ਖਨੌੜਾ ਵਿੱਚ ਨਵੇਂ ਬਣੇ ਪੀਏਯੂ-ਵੈਜੀਟੇਬਲ ਰਿਸਰਚ ਫਾਰਮ ਦਾ ਦੌਰਾ ਕੀਤਾ।
ਪੀ.ਏ.ਯੂ. (PAU) ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ (Vice Chancellor Dr. Satbir Singh Gosal) ਨੇ ਬੀਤੇ ਦਿਨੀਂ ਨਵੇਂ ਸਥਾਪਿਤ ਪੀ.ਏ.ਯੂ.-ਸਬਜੀ ਖੋਜ ਫਾਰਮ, ਖਨੌੜਾ (ਹੁਸ਼ਿਆਰਪੁਰ) ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵੀ ਮੌਜੂਦ ਸਨ। ਆਪਣੇ ਦੌਰੇ ਦੌਰਾਨ ਡਾ. ਗੋਸਲ ਨੇ ਟਿਸ਼ੂੂ ਕਲਚਰ (Tissue culture) 'ਤੇ ਵੀ ਚਾਨਣਾ ਪਾਇਆ।
ਪੀ.ਏ.ਯੂ. (PAU) ਦੇ ਵਾਈਸ ਚਾਂਸਲਰ (Vice Chancellor) ਨੇ ਫਾਰਮ ਵਿੱਚ ਆਲੂ ਬਰੀਡਿੰਗ ਪਲਾਟਾਂ (Potato breeding plots), ਟਿਸ਼ੂ ਕਲਚਰ ਅਧਾਰਤ ਬੀਜ ਉਤਪਾਦਨ (Tissue culture based seed production) ਅਤੇ ਹੋਰ ਸਬਜੀਆਂ (Vegetables) ਬਾਰੇ ਕੀਤੇ ਜਾ ਰਹੇ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ (Experiments and seed production programs) ਦਾ ਮੁਆਇਨਾ ਕੀਤਾ। ਉਨ੍ਹਾਂ ਟਿਸ਼ੂੂ ਕਲਚਰ (Tissue culture) ਆਧਾਰਿਤ ਮਿੰਨੀ ਟਿਊਬਰ ਉਤਪਾਦਨ ਬਾਰੇ ਕੁਝ ਕੀਮਤੀ ਸੁਝਾਅ ਵੀ ਸਾਂਝੇ ਕੀਤੇ।
ਇਹ ਵੀ ਪੜ੍ਹੋ: ਪੀਏਯੂ ਨੂੰ ਭਵਿੱਖ ਦੇ ਆਦਰਸ਼ ਕੈਂਪਸ ਵਜੋਂ ਵਿਕਸਤ ਕੀਤਾ ਜਾਵੇਗਾ: ਵਾਈਸ ਚਾਂਸਲਰ
ਸਬਜ਼ੀ ਵਿਗਿਆਨ ਦੇ ਮਾਹਿਰ ਡਾ. ਸਤਪਾਲ ਸਰਮਾ ਨੇ ਭਵਿੱਖ ਦੇ ਬਰੀਡਿੰਗ ਉਦੇਸਾਂ (Breeding purposes) ਦੇ ਨਾਲ ਪੀ.ਏ.ਯੂ. ਦੇ ਆਲੂ ਬਰੀਡਿੰਗ ਪ੍ਰੋਗਰਾਮ (Potato breeding program) ਬਾਰੇ ਜਾਣਕਾਰੀ ਦਿੱਤੀ।
ਸਬਜ਼ੀ ਮਾਹਿਰ ਡਾ. ਕੁਲਬੀਰ ਸਿੰਘ ਅਤੇ ਸਬਜ਼ੀ ਬਰੀਡਰ ਡਾ. ਨਵਜੋਤ ਸਿੰਘ ਬਰਾੜ ਨੇ ਸਬਜ਼ੀ ਖੋਜ ਫਾਰਮ (Vegetable research farm) ਖਨੌੜਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਵਿਕਾਸ ਕਾਰਜਾਂ (Development works), ਖੋਜ ਪ੍ਰਯੋਗਾਂ ਅਤੇ ਬੀਜ ਉਤਪਾਦਨ ਪ੍ਰੋਗਰਾਮ (Research experiments and seed production programs) ਬਾਰੇ ਸਭ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ: "ਫ਼ਸਲ ਵਿਭਿੰਨਤਾ" ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ, ਪੀਏਯੂ ਵੱਲੋਂ ਐਫਪੀਓਜ਼ ਵਿੱਚ ਫਸਲੀ ਵਿਭਿੰਨਤਾ ਨੂੰ ਤਰਜੀਹ
ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵੈਜੀਟੇਬਲ ਸਬਜ਼ੀ ਖੋਜ ਫਾਰਮ (Vegetable research farm), ਖਨੌੜਾ ਦੇ ਭਵਿੱਖ ਦੇ ਉਦੇਸ ਸਾਂਝੇ ਕੀਤੇ। ਉਹਨਾਂ ਅੰਤ ਵਿੱਚ ਸਭ ਦਾ ਧੰਨਵਾਦ ਵੀ ਕੀਤਾ।
Summary in English: PAU The Vice-Chancellor visited the Vegetable Research Farm Khanora, Tips on tissue culture