Economic Benefits of Mushroom Cultivation: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਆਰ.ਕੇ.ਵੀ.ਵਾਈ ਐਸ.ਸੀ.ਐਸ.ਪੀ. ਸਕੀਮ (RKVY SCSP Scheme) ਅਧੀਨ ਪਾਇਲ, ਲੁਧਿਆਣਾ ਵਿਖੇ "ਮੁਸ਼ਰੂਮ, ਬਾਇਓ-ਖਾਦ ਅਤੇ ਕੁਦਰਤੀ ਸਿਰਕੇ ਦੇ ਉਤਪਾਦਨ ਰਾਹੀਂ ਸਵੈ-ਰੁਜ਼ਗਾਰ ਅਤੇ ਆਮਦਨੀ ਪੈਦਾ ਕਰਨ" ਵਿਸ਼ੇ 'ਤੇ ਤਿੰਨ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਕੁੱਲ 40 ਸਿਖਿਆਰਥੀਆਂ ਨੇ ਭਾਗ ਲਿਆ।
ਖੋਜ ਨਿਰਦੇਸ਼ਕ ਡਾ. ਅਜਮੇਰ ਸਿੰਘ ਢੱਟ ਅਤੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਡੀਨ ਡਾ. ਸ਼ੰਮੀ ਕਪੂਰ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਿਖਿਆਰਥੀਆਂ ਨੂੰ ਬਰਿਊਡ ਸਿਰਕੇ ਦੀਆਂ ਬੋਤਲਾਂ, ਸਿਰਕੇ ਦੇ ਇਨੋਕੁਲਮ, ਮਸ਼ਰੂਮ ਕੰਪੋਸਟ ਬੈਗ, ਪਾਣੀ ਅਤੇ ਫੂਡ ਟੈਸਟਿੰਗ ਕਿੱਟਾਂ, ਰਜਿਸਟ੍ਰੇਸ਼ਨ ਕਿੱਟ ਅਤੇ ਦੋ ਕੰਸੋਰਟੀਅਮ ਬਾਇਓਫਰਟੀਲਾਈਜ਼ਰ ਪੈਕੇਟ ਪ੍ਰਦਾਨ ਕੀਤੇ।
ਇਹ ਵੀ ਪੜ੍ਹੋ: PAU ਵੱਲੋਂ ਮੱਕੀ ਦੇ ਹਾਈਬ੍ਰਿਡ PMH 14 ਦੇ ਵਪਾਰੀਕਰਨ ਲਈ ਸਮਝੌਤਾ
ਡਾ. ਗੁਰਵਿੰਦਰ ਸਿੰਘ ਕੋਚਰ, ਮੁਖੀ, ਮਾਈਕਰੋਬਾਇਓਲੋਜੀ ਵਿਭਾਗ ਨੇ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਦੇ ਆਰਥਿਕ ਲਾਭਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਸ ਲਈ ਘੱਟ ਨਿਵੇਸ਼ ਦੇ ਨਾਲ-ਨਾਲ ਸੀਮਤ ਥਾਂ ਦੀ ਵੀ ਲੋੜ ਹੁੰਦੀ ਹੈ।
ਯੂਨੀਵਰਸਿਟੀ ਨੇ ਮਿਲਕੀ, ਬਟਨ, ਢੀਂਗਰੀ, ਸ਼ੀਤੇਕੇ ਅਤੇ ਝੋਨੇ ਦੀ ਪਰਾਲੀ ਦੇ ਖੁੰਬਾਂ ਲਈ ਤਕਨੀਕਾਂ ਵਿਕਸਿਤ ਕੀਤੀਆਂ ਹਨ ਅਤੇ ਇਨ੍ਹਾਂ ਨੂੰ ਵੱਡੇ ਪੱਧਰ 'ਤੇ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਖੁੰਬਾਂ ਦੇ ਉਤਪਾਦਨ ਦਾ ਗ੍ਰਾਫ ਵੀ ਉੱਚਾ ਹੋਇਆ ਹੈ।
ਡਾ. ਪ੍ਰਤਿਭਾ ਵਿਆਸ, ਸਹਾਇਕ ਪ੍ਰੋਫੈਸਰ (Microbiology) ਨੇ ਭਾਗੀਦਾਰਾਂ ਨੂੰ ਖੇਤੀਬਾੜੀ ਵਿੱਚ ਬਾਇਓ ਖਾਦਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਇਹ ਵੀ ਪੜ੍ਹੋ: Agricultural Machinery: ਸਾਉਣੀ ਦੀਆਂ ਫਸਲਾਂ ਲਈ ਖੇਤੀ ਮਸ਼ੀਨਰੀ, PAU ਵੱਲੋਂ ਸਿਫਾਰਿਸ਼
ਡਾ. ਪ੍ਰਿਆ ਕਤਿਆਲ, ਮਾਈਕਰੋਬਾਇਓਲੋਜਿਸਟ ਨੇ ਵੱਖ-ਵੱਖ ਫਲਾਂ ਅਤੇ ਗੰਨੇ ਦੀ ਫ਼ਸਲ ਤੋਂ ਕੁਦਰਤੀ ਤੌਰ 'ਤੇ ਤਿਆਰ ਸਿਰਕੇ ਦੇ ਉਤਪਾਦਨ ਦੀ ਸਿਖਲਾਈ ਦਿੱਤੀ, ਜਦੋਂਕਿ ਡਾ. ਸ਼ਿਵਾਨੀ ਸ਼ਰਮਾ, ਮਾਈਕੋਲੋਜਿਸਟ (Mushroom) ਨੇ ਢੀਂਗਰੀ ਖੁੰਬਾਂ ਦੀ ਕਾਸ਼ਤ ਦਾ ਪ੍ਰਦਰਸ਼ਨ ਕੀਤਾ।
Summary in English: PAU experts discussed the economic benefits of mushroom cultivation