ਸਰਕਾਰ ਸਾਲ 2022 ਤੱਕ ਖੇਤੀਬਾੜੀ ਸੈਕਟਰ ਨੂੰ ਹੋਰ ਅੱਗੇ ਵਧਾਉਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਇਸ ਲਈ ਹਰਿਆਣਾ ਸਰਕਾਰ ਵੱਲੋਂ ਕਿਸਾਨ ਕ੍ਰੈਡਿਟ ਕਾਰਡ ਦੀ ਤਰਜ਼ 'ਤੇ ਪਸ਼ੂਧਨ ਕਰੈਡਿਟ ਕਾਰਡ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ, ਕਿਸਾਨਾਂ ਨੂੰ ਘੱਟ ਵਿਆਜ਼ ਦੀ ਦਰ 'ਤੇ ਕਰਜ਼ੇ ਪ੍ਰਦਾਨ ਕੀਤੇ ਜਾ ਰਹੇ ਹਨ, ਹਰਿਆਣਾ ਸਰਕਾਰ ਨੇ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨ ਲਈ ਇਹ ਪਸ਼ੂ ਲੋਨ ਸਕੀਮ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਮੱਛੀ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ, ਡੇਅਰੀ ਫਾਰਮਿੰਗ 'ਤੇ ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ।
ਬਿਨਾਂ ਵਿਆਜ਼ ਤੋਂ ਮਿਲ ਰਿਹਾ ਹੈ ਲੋਨ
ਇਸ ਲੋਨ ਸਕੀਮ ਦੇ ਤਹਿਤ, ਤੁਹਾਨੂੰ 1.60 ਲੱਖ ਰੁਪਏ ਦੇ ਕਰਜ਼ੇ 'ਤੇ ਕੋਈ ਵਿਆਜ ਨਹੀਂ ਦੇਣਾ ਪਏਗਾ | ਇਸ ਵਿੱਚ 7 ਪ੍ਰਤੀਸ਼ਤ ਦੀ ਵਿਆਜ ਦਰ ਨਾਲ ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ। ਜਿਸ ਵਿੱਚੋਂ 3 ਪ੍ਰਤੀਸ਼ਤ ਸਬਸਿਡੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ | ਅਤੇ ਬਾਕੀ 4 ਪ੍ਰਤੀਸ਼ਤ ਵਿਆਜ ’ਤੇ, ਹਰਿਆਣਾ ਸਰਕਾਰ ਕਿਸਾਨਾਂ ਨੂੰ ਛੋਟ ਦੇ ਰਹੀ ਹੈ। ਇਸ ਤਰ੍ਹਾਂ ਇਸ ਪਸ਼ੂ ਪਾਲਣ ਕਰੈਡਿਟ ਕਾਰਡ ਸਕੀਮ ਅਧੀਨ ਲਿਆ ਗਿਆ ਕਰਜ਼ਾ ਬਿਨਾਂ ਵਿਆਜ਼ ਦਾ ਹੋਵੇਗਾ | ਇਸ ਸਕੀਮ ਦਾ ਲਾਭ ਹਰਿਆਣਾ ਦੇ ਸਾਰੇ ਪਸ਼ੂ ਪਾਲਣ ਵਾਲੇ ਆਸਾਨੀ ਨਾਲ ਲੈ ਸਕਦੇ ਹਨ।
ਕਿਵੇਂ ਪ੍ਰਾਪਤ ਕਰੋਗੇ ਤੁਸੀਂ ਇਹ ਕਰਜ਼ਾ
ਪਸ਼ੂ ਕਰੈਡਿਟ ਸਕੀਮ ਦੇ ਤਹਿਤ, ਜੇ ਤੁਸੀਂ 1.60 ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਪਸ਼ੂ ਦਾ ਬੀਮਾ ਕਰਵਾਉਣਾ ਪਏਗਾ, ਜਿਸ ਦੇ ਲਈ ਤੁਹਾਨੂੰ ਸਿਰਫ 100 ਰੁਪਏ ਦੀ ਫੀਸ ਦੇਣੀ ਪਵੇਗੀ | ਫਿਰ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਦਾ ਅਫ਼ੀਡੇਫਿਟ ਦੇਣਾ ਪਏਗਾ |
ਕਿੰਨਾ ਪ੍ਰਤੀਸ਼ਤ ਮਿਲੇਗਾ ਲੋਨ
1. ਇਸ ਯੋਜਨਾ ਤਹਿਤ ਰਾਜ ਸਰਕਾਰ ਉਨ੍ਹਾਂ ਕਿਸਾਨਾਂ ਨੂੰ 40,783 ਰੁਪਏ ਦਾ ਕਰਜ਼ਾ ਦੇਵੇਗੀ ਜਿਨ੍ਹਾਂ ਕੋਲ 1 ਗਾਂ ਹੈ। ਜੋ ਕਿ ਕਿਸਾਨਾਂ ਨੂੰ ਕ੍ਰੈਡਿਟ ਕਾਰਡ ਰਾਹੀਂ 6 ਬਰਾਬਰ ਕਿਸ਼ਤਾਂ ਪ੍ਰਤੀ ਮਹੀਨਾ 6,797 ਰੁਪਏ ਪ੍ਰਤੀ ਕਿਸ਼ਤ ਦੇ ਹਿਸਾਬ ਨਾਲ ਦਿੱਤਾ ਜਾਵੇਗਾ।
2. ਇਸੇ ਤਰ੍ਹਾਂ, ਜੇ ਤੁਹਾਡੇ ਕੋਲ 1 ਮੱਝ ਹੈ, ਤਾਂ ਕਿਸਾਨਾਂ ਨੂੰ 60,249 ਰੁਪਏ ਦਾ ਕਰਜ਼ਾ ਮਿਲੂਗਾ | ਇਹ ਕਰਜ਼ਾ ਕਿਸਾਨ ਨੂੰ 1 ਸਾਲ ਦੇ ਅੰਦਰ 4 ਪ੍ਰਤੀਸ਼ਤ ਵਿਆਜ ਸਮੇਤ ਵਾਪਸ ਕਰਨਾ ਹੋਵੇਗਾ | ਇਸ ਦੇ ਨਾਲ ਹੀ ਸਮੇਂ ਸਿਰ ਕਰਜ਼ੇ ਮੋੜਨ ਵਾਲੇ ਕਿਸਾਨਾਂ ਨੂੰ ਵਿਆਜ ਵਿਚ 100 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਵੇਗੀ।
ਇਹਦਾ ਬਣਵਾਓ ਪਸ਼ੂ ਕਰੈਡਿਟ ਕਾਰਡ
1. ਸਭ ਤੋਂ ਪਹਿਲਾਂ, ਨੇੜਲੇ ਬੈਂਕ ਵਿਚ ਜਾ ਕੇ ਪਸ਼ੂ ਕ੍ਰੈਡਿਟ ਕਾਰਡ ਲਈ ਅਰਜ਼ੀ ਦਿਓ |
2. ਇਸ ਦੇ ਲਈ, ਬਿਨੈ-ਪੱਤਰ ਜਮ੍ਹਾ ਕਰਨਾ ਪਏਗਾ |
3. ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣਾ ਪਛਾਣ ਪੱਤਰ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਦੇ ਨਾਲ ਜਮ੍ਹਾ ਕਰੋ |
4. ਤੁਹਾਡੇ ਬਿਨੈ-ਪੱਤਰ ਫਾਰਮ ਦੀ ਤਸਦੀਕ ਤੋਂ ਬਾਅਦ, ਪਸ਼ੂ ਕ੍ਰੈਡਿਟ ਕਾਰਡ 1 ਮਹੀਨੇ ਦੇ ਅੰਦਰ-ਅੰਦਰ ਤਿਆਰ ਕੀਤੇ ਜਾਣਗੇ |
5. ਇਸ ਗੱਲ ਦਾ ਧਿਆਨ ਰਹੇ ਕਿ ਇਹ ਯੋਜਨਾ ਸਿਰਫ ਹਰਿਆਣਾ ਦੇ ਪਸ਼ੂ ਪਾਲਕਾਂ ਲਈ ਬਣਾਈ ਗਈ ਹੈ।
Summary in English: Pashu Credit Card Yojana Loans without interest, getting your card under