
OUAT ਦੇ ਵਾਈਸ ਚਾਂਸਲਰ ਨੇ ਅੱਜ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸ਼ਿਰਕਤ ਕੀਤੀ
ਕ੍ਰਿਸ਼ੀ ਜਾਗਰਣ ਖੇਤੀਬਾੜੀ ਨਾਲ ਸਬੰਧਤ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇ.ਜੇ. ਚੌਪਾਲ ਆਯੋਜਿਤ ਕਰਦਾ ਹੈ। ਇਸ ਵਿੱਚ ਖੇਤੀਬਾੜੀ ਨਾਲ ਜੁੜੇ ਪਤਵੰਤੇ ਜਾਂ ਅਗਾਂਹਵਧੂ ਕਿਸਾਨ ਆਉਂਦੇ ਹਨ ਅਤੇ ਉਹ ਆਪਣੇ ਤਜ਼ਰਬੇ ਸਾਂਝੇ ਕਰਕੇ ਕਿਸਾਨਾਂ ਦੀ ਮਦਦ ਕਰਨ ਬਾਰੇ ਚਰਚਾ ਕਰਦੇ ਹਨ। ਇਸੇ ਲੜੀ `ਚ ਅੱਜ ਦੇ ਕ੍ਰਿਸ਼ੀ ਜਾਗਰਣ ਚੌਪਾਲ (ਕੇਜੇ ਚੌਪਾਲ) ਵਿੱਚ OUAT ਦੇ ਵਾਈਸ ਚਾਂਸਲਰ ਪ੍ਰਭਾਤ ਕੁਮਾਰ ਰਾਉਲ ਨੇ ਸ਼ਿਰਕਤ ਕੀਤੀ। ਉਨ੍ਹਾਂ ਅੱਜ ਕੇ.ਜੇ.ਚੌਪਾਲ ਵਿੱਚ ਖੇਤੀਬਾੜੀ ਅਤੇ ਹੋਰ ਕਈ ਅਹਿਮ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕ੍ਰਿਸ਼ੀ ਜਾਗਰਣ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ OUAT ਦੇ ਵਾਈਸ ਚਾਂਸਲਰ ਪ੍ਰਵਤ ਕੁਮਾਰ ਰਾਉਲ ਨੇ ਐਮਸੀ ਡੋਮਿਨਿਕ ਦੇ ਨਾਲ ਭੁਵਨੇਸ਼ਵਰ ਵਿੱਚ 27-28 ਫਰਵਰੀ ਨੂੰ ਦੋ ਦਿਨਾਂ ਕਿਸਾਨ ਮੇਲੇ ਵਿੱਚ ਹਿੱਸਾ ਲਿਆ ਸੀ।

OUAT ਦੇ ਵਾਈਸ ਚਾਂਸਲਰ ਨੇ ਅੱਜ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸ਼ਿਰਕਤ ਕੀਤੀ
ਚੋਪਾਲ ਵਿੱਚ ਕੀ ਖਾਸ ਸੀ
ਕੇ.ਜੇ ਚੌਪਾਲ ਵਿੱਚ ਪ੍ਰਭਾਤ ਕੁਮਾਰ ਰਾਉਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਮੀਡੀਆ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ, ਇਸ ਲਈ ਮੀਡੀਆ ਨੂੰ ਅੱਗੇ ਆ ਕੇ ਖੇਤੀ ਵਿੱਚ ਆਪਣੀ ਰੁਚੀ ਵਧਾਉਣ ਦੇ ਨਾਲ-ਨਾਲ ਕਿਸਾਨਾਂ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਤਕਨੀਕ ਅਤੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ। ਜਿਸ ਲਈ ਉਨ੍ਹਾਂ ਕ੍ਰਿਸ਼ੀ ਜਾਗਰਣ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਖੇਤੀਬਾੜੀ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ।

OUAT ਦੇ ਵਾਈਸ ਚਾਂਸਲਰ ਨੇ ਅੱਜ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸ਼ਿਰਕਤ ਕੀਤੀ
ਇਸ ਤੋਂ ਇਲਾਵਾ ਅੱਜ ਪ੍ਰਭਾਤ ਕੁਮਾਰ ਰਾਉਲ ਨੇ ਕ੍ਰਿਸ਼ੀ ਜਾਗਰਣ ਦੀ ਟੀਮ ਦੇ ਨਾਲ ਵਿਸ਼ਵ ਮਹਿਲਾ ਦਿਵਸ 2023 ਦੀ ਥੀਮ 'ਡਿਜੀਟਲ ਆਲ: ਲਿੰਗ ਸਮਾਨਤਾ ਲਈ ਤਕਨਾਲੋਜੀ ਅਤੇ ਨਵੀਨਤਾ' ਦੀ ਮੁਹਿੰਮ ਵਿੱਚ ਹਿੱਸਾ ਲਿਆ।
OUAT ਦੇ ਵਾਈਸ ਚਾਂਸਲਰ ਪ੍ਰਭਾਤ ਕੁਮਾਰ ਰਾਉਲ ਬਾਰੇ...
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਭਾਤ ਕੁਮਾਰ ਰਾਉਲ ਪਿਛਲੇ 29 ਸਾਲਾਂ ਤੋਂ ਖੇਤੀਬਾੜੀ ਦੇ ਖੇਤਰ `ਚ ਕੰਮ ਕਰ ਰਹੇ ਹਨ ਅਤੇ ਇਸ ਖੇਤਰ `ਚ ਆਪਣੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਹਨ। ਵਰਤਮਾਨ ਵਿੱਚ ਉਹ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ ਦੇ ਵਾਈਸ ਚਾਂਸਲਰ ਹਨ।
ਇਹ ਵੀ ਪੜ੍ਹੋ : PAU ਵੱਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਘੱਟ ਮਿਆਦ 'ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

OUAT ਦੇ ਵਾਈਸ ਚਾਂਸਲਰ ਨੇ ਅੱਜ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸ਼ਿਰਕਤ ਕੀਤੀ
ਦੱਸ ਦੇਈਏ ਕਿ ਭਾਰਤ ਵਿੱਚ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ ਦੀ ਸਥਾਪਨਾ 1962 ਵਿੱਚ ਭੁਵਨੇਸ਼ਵਰ ਵਿੱਚ ਕੀਤੀ ਗਈ ਸੀ। ਇਹ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਖੇਤੀਬਾੜੀ ਖੋਜ, ਵਿਸਤਾਰ ਅਤੇ ਸਿੱਖਿਆ ਨੂੰ ਸਮਰਪਿਤ ਹੈ। ਯੂਨੀਵਰਸਿਟੀ ਵਿੱਚ 11 ਕਾਂਸਟੀਚੂਐਂਟ ਕਾਲਜ ਆਦਿ ਸ਼ਾਮਲ ਹਨ।
Summary in English: OUAT Vice Chancellor attended Krishi Jagran Choupal today, discussed farmers' issues