ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸੰਤੁਸ਼ਟੀ ਦੇਣ ਲਈ ਝੋਨੇ ਦੀ MSP ਦੇ ਖਰੀਦ ਅੰਕੜੇ ਜਾਰੀ ਕੀਤੇ ਹਨ। ਇਨ੍ਹਾਂ ਦੇ ਅਨੁਸਾਰ ਪਿਛਲੇ 48 ਘੰਟਿਆਂ ਵਿੱਚ 10.53 ਕਰੋੜ ਰੁਪਏ ਦਾ ਝੋਨਾ MSP ‘ਤੇ ਖਰੀਦਿਆ ਗਿਆ ਹੈ। ਸਰਕਾਰ ਇਨ੍ਹਾਂ ਅੰਕੜਿਆਂ ਨੂੰ ਜਾਰੀ ਕਰ ਇਹ ਸੰਦੇਸ਼ ਭੇਜਣਾ ਚਾਹੁੰਦੀ ਹੈ ਕਿ ਐਮਐਸਪੀ ਇਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ।
ਤੁਹਾਨੂੰ ਦੱਸ ਦੇਈਏ ਕਿ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਹੌਲੀ ਹੌਲੀ ਸਰਕਾਰ ਸਾਰੀ ਖਰੀਦ ਨੂੰ ਪ੍ਰਾਈਵੇਟ ਕਰਕੇ MSP ਪ੍ਰਣਾਲੀ ਨੂੰ ਖ਼ਤਮ ਕਰ ਦੇਵੇਗੀ। ਉਥੇ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਦੇ ਵੀ ਨਹੀਂ ਹੋਵੇਗਾ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ 27 ਸਤੰਬਰ ਤੱਕ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਤੋਂ 5,637 ਟਨ ਝੋਨਾ 1,868 ਰੁਪਏ ਪ੍ਰਤੀ ਕੁਇੰਟਲ MSP ‘ਤੇ ਖਰੀਦੀਆਂ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਝੋਨੇ ਦੀ ਖਰੀਦ 26 ਸਤੰਬਰ ਤੋਂ ਸ਼ੁਰੂ ਹੋਈ ਹੈ ਅਤੇ ਇਸ ਖਰੀਦ ਨੂੰ ਮਾਰਕੀਟਿੰਗ ਸੈਸ਼ਨ 2020-21 ਦੇ ਤਹਿਤ ਕੀਤਾ ਜਾ ਰਿਹਾ ਹੈ। ਮਾਰਕੀਟਿੰਗ ਸੀਜ਼ਨ 2020-21 ਵਿੱਚ ਸਰਕਾਰ ਨੇ ਸਾਉਣੀ ਦੌਰਾਨ 495.37 ਲੱਖ ਟਨ ਝੋਨੇ ਦੀ ਖਰੀਦ ਦਾ ਟੀਚਾ ਮਿੱਥਿਆ ਹੈ। ਖੁਰਾਕ ਮੰਤਰਾਲੇ ਵੱਲੋ ਇੱਕ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਬਾਕੀ ਸੂਬਿਆਂ ਵਿੱਚ ਵੀ ਸੋਮਵਾਰ ਤੋਂ MSP ਰੇਟ ’ਤੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਅਤੇ ਸੂਬਿਆਂ ਦੀਆਂ ਖਰੀਦ ਏਜੰਸੀਆਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਕਿਸਾਨਾਂ ਤੋਂ ਮੁਸ਼ਕਲ ਮੁਕਤ ਖਰੀਦ ਕਰਨ ਅਤੇ ਉਨ੍ਹਾਂ ਨੂੰ MSP ਭੁਗਤਾਨ ਯਕੀਨੀ ਬਣਾਉਣ।
Summary in English: One more step in favour of farmers by Modi Govt. read full news