MoU Sign: ਕ੍ਰਿਸ਼ੀ ਜਾਗਰਣ ਦੀ ਸਥਾਪਨਾ ਹੀ ਕਿਸਾਨਾਂ ਅਤੇ ਖੇਤੀ ਖੇਤਰ ਦੇ ਵਿਕਾਸ ਲਈ ਕੀਤੀ ਗਈ ਹੈ। ਜਿਸ ਲਈ ਕ੍ਰਿਸ਼ੀ ਜਾਗਰਣ ਕਿਸਾਨਾਂ ਦੇ ਹਿੱਤਾਂ ਲਈ ਸਮੇਂ-ਸਮੇਂ 'ਤੇ ਕਈ ਸਖ਼ਤ ਕਦਮ ਚੁੱਕਦਾ ਰਹਿੰਦਾ ਹੈ। ਇਸੇ ਲੜੀ 'ਚ ਅੱਜ 15 ਮਈ 2023 ਨੂੰ ਕ੍ਰਿਸ਼ੀ ਜਾਗਰਣ (Krishi Jagran) ਅਤੇ ਲਿਵਿੰਗ ਗ੍ਰੀਨਜ਼ (Living Greens) ਵਿਚਾਲੇ ਇੱਕ ਸਹਿਮਤੀ ਪੱਤਰ (MoU Sign) 'ਤੇ ਦਸਤਖਤ ਹੋਏ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਸੀ.ਈ.ਓ.ਐਮ.ਸੀ. ਡੋਮਿਨਿਕ ਅਤੇ ਪ੍ਰਤੀਕ ਤਿਵਾਰੀ, ਦਿ ਲਿਵਿੰਗ ਗ੍ਰੀਨਜ਼ ਆਰਗੈਨਿਕਸ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀਈਓ, ਨੇ ਸਹਿਮਤੀ ਪੱਤਰ 'ਤੇ ਦਸਤਖਤ ਕਰਕੇ ਇਕੱਠੇ ਕੰਮ ਕਰਨ ਦਾ ਵਾਅਦਾ ਕੀਤਾ। ਇਸ ਸਮਝੌਤੇ 'ਤੇ ਹਸਤਾਖਰ ਕਰਨ ਦਾ ਮਕਸਦ ਸ਼ਹਿਰੀ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਨੇ ਕਿਹਾ ਕਿ “ਜੈਵਿਕ ਖੇਤੀ ਅੱਜ ਦੇ ਸਮੇਂ ਦੀ ਲੋੜ ਹੈ। ਇੰਨਾ ਹੀ ਨਹੀਂ ਸ਼ਹਿਰਾਂ ਵਿੱਚ ਜੈਵਿਕ ਖੇਤੀ ਕਰਨ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇਗਾ ਅਤੇ ਜੈਵਿਕ ਸਬਜ਼ੀਆਂ ਵੀ ਉਪਲਬਧ ਹੋਣਗੀਆਂ।
ਇਸ ਮੌਕੇ 'ਤੇ, ਦਿ ਲਿਵਿੰਗ ਗ੍ਰੀਨਜ਼ ਦੇ ਸੰਸਥਾਪਕ, ਪ੍ਰਤੀਕ ਤਿਵਾਰੀ ਨੇ ਕਿਹਾ, "ਮੈਂ 2013 ਵਿੱਚ ਛੱਤਾਂ ਨੂੰ ਹਰੇ ਜੈਵਿਕ ਫਾਰਮਾਂ ਵਿੱਚ ਬਦਲਣ ਦੇ ਇਰਾਦੇ ਨਾਲ ਦਿ ਲਿਵਿੰਗ ਗ੍ਰੀਨਜ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੈਂ ਸਾਰੇ ਸ਼ਹਿਰਾਂ ਦੀਆਂ ਛੱਤਾਂ ਨੂੰ ਰੂਫਟਾਪ ਆਰਗੈਨਿਕ ਫਾਰਮ ਦੇ ਗ੍ਰੀਨ ਕਵਰ ਹੇਠ ਢੱਕਣ ਦੇ ਮਿਸ਼ਨ ਨਾਲ ਕੰਮ ਕਰ ਰਿਹਾ ਹਾਂ। ਇਹ ਨਾ ਸਿਰਫ਼ ਤੁਹਾਡੀ ਆਪਣੀ ਛੱਤ ਤੋਂ ਤਾਜ਼ੀ ਜੈਵਿਕ ਸਬਜ਼ੀਆਂ ਪ੍ਰਦਾਨ ਕਰੇਗਾ, ਸਗੋਂ ਛੱਤਾਂ 'ਤੇ ਸਿੱਧੀ ਧੁੱਪ ਦੇ ਕਾਰਨ ਬਿਜਲੀ ਦੀ ਖਪਤ ਨੂੰ ਵੀ ਘਟਾਏਗਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੀ ਮੁਹਾਰਤ ਹੇਠ ਲਿਖੇ ਡੋਮੇਨਾਂ ਵਿੱਚ ਹੈ: ਰੂਫ਼ਟੌਪ ਆਰਗੈਨਿਕ ਫਾਰਮਿੰਗ, ਲਿਵਿੰਗ ਗਰੀਨ ਵਾਲਜ਼, ਵਰਟੀਕਲ ਵੈਜੀਟੇਬਲ ਗਾਰਡਨਿੰਗ ਅਤੇ ਫਾਰਮ ਹਾਊਸਾਂ ਨੂੰ ਉਹਨਾਂ ਦੀਆਂ ਆਪਣੀਆਂ ਜੈਵਿਕ ਸਬਜ਼ੀਆਂ ਉਗਾਉਣ ਲਈ ਗਿਆਨ ਅਤੇ ਸਮੱਗਰੀ ਸਹਾਇਤਾ ਪ੍ਰਦਾਨ ਕਰਨਾ”।
ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਅਤੇ ਕੋਸੋਵੋ ਨੇ ਕੀਤਾ MoU 'ਤੇ ਦਸਤਖਤ, ਖੇਤੀਬਾੜੀ ਖੇਤਰ ਦੀ ਬਿਹਤਰੀ ਲਈ ਹੋਵੇਗਾ ਕੰਮ
ਤੁਹਾਨੂੰ ਦੱਸ ਦੇਈਏ ਕਿ ਲਿਵਿੰਗ ਗ੍ਰੀਨਜ਼ ਭਾਰਤ ਦੀ ਪਹਿਲੀ ਅਤੇ ਸਭ ਤੋਂ ਵੱਡੀ ਸ਼ਹਿਰੀ ਜੈਵਿਕ ਖੇਤੀ ਕੰਪਨੀ ਹੈ ਜਿਸ ਨੇ ਅਣਵਰਤੀਆਂ ਸ਼ਹਿਰੀ ਥਾਵਾਂ (ਛੱਤਾਂ, ਪਲਾਟ, ਬਗੀਚੇ, ਫਾਰਮ ਹਾਊਸ ਆਦਿ) ਨੂੰ ਜੈਵਿਕ ਭੋਜਨ ਪੈਦਾ ਕਰਨ ਵਾਲੀਆਂ ਥਾਵਾਂ ਵਿੱਚ ਬਦਲਣ ਲਈ ਨਵੀਨਤਾਕਾਰੀ ਉਤਪਾਦ ਤਿਆਰ ਕੀਤੇ ਹਨ। 2013 ਵਿੱਚ ਸ਼ੁਰੂ ਹੋਈ, ਇਸ ਕੰਪਨੀ ਨੇ 10 ਸਾਲ ਪੂਰੇ ਕਰ ਲਏ ਹਨ ਅਤੇ ਸ਼ਹਿਰੀ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : MoU Sign: ਏਐਫਸੀ ਇੰਡੀਆ ਅਤੇ ਕ੍ਰਿਸ਼ੀ ਜਾਗਰਣ ਨੇ ਕੀਤਾ ਐਮਓਯੂ ਸਾਈਨ!
Summary in English: MoU Sign between Krishi Jagran and Living Greens