ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ੇ ਦਿੰਦੇ ਹੋਏ ਡਾਈ ਅਮੋਨੀਆ ਫਾਸਫੇਟ (DAP) ਖਾਦ ਦੇ ਇੱਕ ਥੈਲੇ ਦੀ ਕੀਮਤ ਨੂੰ ਘਟਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਅੱਧੀ ਕੀਮਤ 'ਤੇ ਮਿਲੇਗੀ ਖਾਦ (Fertilizer will be available at half the cost)
ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਸਰਕਾਰ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਇਸ ਲਈ, ਅੰਤਰ ਰਾਸ਼ਟਰੀ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਅਸੀਂ ਉਨ੍ਹਾਂ ਨੂੰ ਪੁਰਾਣੀਆਂ ਦਰਾਂ 'ਤੇ ਹੀ ਖਾਦ ਮੁਹੱਈਆ ਕਰਾਉਣ ਦਾ ਫੈਸਲਾ ਕੀਤਾ ਹੈ. ਅੱਜ ਦੇ ਫੈਸਲੇ ਤੋਂ ਬਾਅਦ DAP ਖਾਦ ਦਾ ਇੱਕ ਥੈਲਾ 2400 ਦੀ ਬਜਾਏ 1200 ਰੁਪਏ ਵਿੱਚ ਮਿਲੇਗਾ।
ਹੁਣ ਮਿਲੇਗੀ 140 ਪ੍ਰਤੀਸ਼ਤ ਸਬਸਿਡੀ (140 percent subsidy will now be available)
ਦਰਅਸਲ, ਸਰਕਾਰ ਨੇ ਡੀਏਪੀ (DAP) 'ਤੇ ਮਿਲਣ ਵਾਲੀ ਸਬਸਿਡੀ ਨੂੰ ਪ੍ਰਤੀ ਬੋਰੀ 500 ਰੁਪਏ ਤੋਂ ਵਧਾ ਕੇ 1200 ਰੁਪਏ ਕਰ ਦਿੱਤੀ ਹੈ। ਸਰਲ ਸ਼ਬਦਾਂ ਵਿੱਚ, ਕਹੀਏ ਤਾ ਸਬਸਿਡੀ ਨੂੰ 140 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ. ਇਸ ਨਾਲ, ਕਿਸਾਨਾਂ ਨੂੰ ਪ੍ਰਤੀ ਬੋਰੀ 2,400 ਰੁਪਏ ਦੀ ਬਜਾਏ 1200 ਰੁਪਏ ਦੇਣੇ ਪੈਣਗੇ. ਇਹ ਫੈਸਲਾ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ ਹੈ।
ਹਾਲ ਹੀ ਵਿੱਚ, 60-70% ਕੀਮਤਾਂ ਵਿੱਚ ਹੋਇਆ ਹੈ ਵਾਧਾ (Recently, prices have increased by 60-70%)
ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਡੀਏਪੀ ਦੀ ਅਸਲ ਕੀਮਤ ਪ੍ਰਤੀ ਬੈਗ 1,700 ਰੁਪਏ ਸੀ. ਇਸ 'ਤੇ ਕੇਂਦਰ ਸਰਕਾਰ 500 ਰੁਪਏ ਦੀ ਸਬਸਿਡੀ ਦਿੰਦੀ ਸੀ। ਇਸ ਤਰ੍ਹਾਂ, ਕਿਸਾਨਾਂ ਨੂੰ 1200 ਰੁਪਏ ਪ੍ਰਤੀ ਬੋਰੀ ਦਾ ਭੁਗਤਾਨ ਕਰਨਾ ਪੈਂਦਾ ਸੀ. ਹਾਲਾਂਕਿ, ਹਾਲ ਹੀ ਵਿੱਚ ਡੀਏਪੀ ਵਿੱਚ ਵਰਤੇ ਜਾਂਦੇ ਫਾਸਫੋਰਿਕ ਐਸਿਡ (PhosPhoric Acid),ਅਮੋਨੀਆ (Amonia) ਆਦਿ ਦੀਆਂ ਕੀਮਤਾਂ ਵਿੱਚ 60 ਤੋਂ 70 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਕਾਰਨ ਡੀਏਪੀ ਦੀ ਇੱਕ ਬੋਰੀ ਦੀ ਕੀਮਤ 2400 ਰੁਪਏ ਕੀਤੀ ਗਈ ਹੈ। ਸਬਸਿਡੀਆਂ ਘਟਾ ਕੇ ਖਾਦ ਕੰਪਨੀਆਂ ਨੂੰ ਇਸਦੀ ਵਿਕਰੀ ਪ੍ਰਤੀ ਬੋਰੀ 1900 ਰੁਪਏ ਵਿੱਚ ਕੀਤੀ ਜਾਂਦੀ ਹੈ
ਕੀ ਦੂਰ ਹੋਵੇਗਾ ਕਿਸਾਨਾਂ ਦਾ ਗੁੱਸਾ (Will the anger of the farmers go away?)
ਕੇਂਦਰ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਹਾਲ ਹੀ ਵਿੱਚ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਨੂੰ ਲੈ ਕੇ ਨਾਰਾਜ਼ਗੀ ਅਤੇ ਅੰਦੋਲਨ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਫੈਸਲੇ ਨੂੰ ਕਿਸਾਨਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਵਿੱਚ ਸੋਧ ਨੂੰ ਲੈ ਕੇ ਪਿਛਲੇ ਸਾਲ ਤੋਂ ਹੀ ਸਰਕਾਰ ਨੂੰ ਅੰਦੋਲਨ ਅਤੇ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਹਾਲ ਹੀ ਹੋਏ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ :- ਪੰਜਾਬ ਸਰਕਾਰ ਦਾ ਵੱਡਾ ਐਲਾਨ: 100% ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਨੂੰ ਮਿਲੇਗੀ 10 ਲੱਖ ਦੀ ਵਿਸ਼ੇਸ਼ ਸਹਾਇਤਾ
Summary in English: Modi gives gift to farmers, DAP fertilizer sack to be given for 1200 rupees