Latest Update: ਮਹਿੰਗਾਈ ਦੇ ਯੁੱਗ ਵਿੱਚ ਅੱਜ ਇੱਕ ਵਾਰ ਫਿਰ ਤੋਂ ਆਮ ਜਨਤਾ 'ਤੇ ਕਰਾਰੀ ਸੱਟ ਵੱਜੀ ਹੈ। ਦਰਅਸਲ, 14.2 ਕਿਲੋ ਅਤੇ 5 ਕਿਲੋ ਦੇ ਛੋਟੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਜ਼ਬਰਦਸਤ ਵਾਧਾ ਕੀਤਾ ਗਿਆ ਹੈ।
Domestic LPG: ਦੇਸ਼ ਦੇ ਆਮ ਲੋਕਾਂ 'ਤੇ ਮਹਿੰਗਾਈ ਦਾ ਅਸਰ ਇਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਨੂੰ ਐਲ.ਪੀ.ਜੀ. ਸਿਲੰਡਰ (LPG Cylinder) ਦੀ ਕੀਮਤ 'ਚ ਭਾਰੀ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ 14.2 ਕਿਲੋ ਦਾ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਕਰ ਦਿੱਤਾ ਹੈ। ਇਸ ਤੋਂ ਬਾਅਦ ਦਿੱਲੀ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1003 ਰੁਪਏ ਤੋਂ ਵਧ ਕੇ 1053 ਰੁਪਏ ਹੋ ਗਈ ਹੈ। ਨਵੀਆਂ ਕੀਮਤਾਂ ਵੀ ਬੁੱਧਵਾਰ ਤੋਂ ਹੀ ਲਾਗੂ ਹੋ ਗਈਆਂ ਹਨ। ਇਸ ਤੋਂ ਇਲਾਵਾ ਪੰਜ ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ 5 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ 18 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 8.50 ਰੁਪਏ ਦੀ ਕਮੀ ਆਈ ਹੈ। ਦੂਜੇ ਪਾਸੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਇੱਕ ਵਾਰ ਫਿਰ ਕਟੌਤੀ ਕੀਤੀ ਗਈ ਹੈ, ਕਮਰਸ਼ੀਅਲ ਸਿਲੰਡਰ ਦੀ ਕੀਮਤ 2021 ਤੋਂ ਘੱਟ ਕੇ 2012.50 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 19 ਮਈ ਨੂੰ ਆਖਰੀ ਵਾਰ ਬਦਲੀ ਗਈ ਸੀ। ਪਿਛਲੇ ਇੱਕ ਸਾਲ ਵਿੱਚ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 834.50 ਰੁਪਏ ਤੋਂ ਵਧ ਕੇ 1053 ਰੁਪਏ ਹੋ ਗਈ ਹੈ।
ਨਵਾਂ ਐਲਪੀਜੀ ਕੁਨੈਕਸ਼ਨ ਵੀ ਮਹਿੰਗਾ
ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਖ਼ਬਰ ਆਈ ਸੀ ਕਿ ਹੁਣ ਨਵਾਂ ਐਲਪੀਜੀ ਗੈਸ ਕੁਨੈਕਸ਼ਨ (Gas Connection) ਲੈਣਾ ਵੀ ਮਹਿੰਗਾ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਘਰੇਲੂ ਗੈਸ ਲਈ ਨਵੇਂ ਕੁਨੈਕਸ਼ਨਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਸੀ। ਜਿਸ ਤੋਂ ਬਾਅਦ ਨਵੇਂ ਗਾਹਕਾਂ ਨੂੰ ਗੈਸ ਕੁਨੈਕਸ਼ਨ ਲੈਣ ਲਈ 2200 ਰੁਪਏ ਖਰਚਣ ਦੀ ਗੱਲ ਸਾਹਮਣੇ ਆਈ। ਪਹਿਲਾਂ ਇਹ ਕੀਮਤ 1450 ਰੁਪਏ ਸੀ।
ਰੈਗੂਲੇਟਰ ਵੀ ਮਹਿੰਗਾ
ਗੈਸ ਸਿਲੰਡਰ ਵਾਂਗ ਇਸ ਦਾ ਰੈਗੂਲੇਟਰ ਵੀ ਮਹਿੰਗਾ ਹੋ ਗਿਆ ਹੈ। ਪਹਿਲਾਂ ਤੁਹਾਨੂੰ ਰੈਗੂਲੇਟਰ ਲਈ 150 ਰੁਪਏ ਦੇਣੇ ਪੈਂਦੇ ਸਨ, ਪਰ ਬਾਅਦ ਵਿੱਚ ਇਸ ਲਈ 250 ਰੁਪਏ ਦੇਣ ਦੀ ਗੱਲ ਹੋਈ।
ਇਹ ਵੀ ਪੜ੍ਹੋ: LPG Subsidy: ਹੁਣ ਉੱਜਵਲਾ ਸਕੀਮ ਤਹਿਤ ਗੈਸ ਸਿਲੰਡਰ 'ਤੇ ਮਿਲੇਗੀ 200 ਰੁਪਏ ਦੀ ਸਬਸਿਡੀ!
ਜਿਕਰਯੋਗ ਹੈ ਕਿ ਅਕਤੂਬਰ 2021 ਤੋਂ ਫਰਵਰੀ 2022 ਤੱਕ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ। ਫਿਰ ਦਿੱਲੀ 'ਚ ਇਸ ਦੀ ਕੀਮਤ 899.50 ਰੁਪਏ ਰਹੀ। 22 ਮਾਰਚ ਨੂੰ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਫਿਰ 7 ਮਈ ਨੂੰ ਇਸ ਦੀ ਕੀਮਤ 50 ਰੁਪਏ ਵਧਾ ਦਿੱਤੀ ਗਈ। 19 ਮਈ ਨੂੰ ਇਸ ਦੀ ਕੀਮਤ 'ਚ 4 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਦਿੱਲੀ 'ਚ ਇਸ ਦੀ ਕੀਮਤ 1003 ਰੁਪਏ ਤੱਕ ਪਹੁੰਚ ਗਈ।
Summary in English: LPG: LPG price hiked again from today! Get the new rate!