ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਮਿੱਟੀ ਪਰਖਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਤਹਿਤ ਹਰੇਕ ਬਲਾਕ ਦੇ 10 -10 ਪਿੰਡਾਂ ਦੇ ਮਿੱਟੀ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਜਾਣਗੇ।
ਤਾਂ ਜੋ ਲੋੜ ਅਨੁਸਾਰ ਕਦਮ ਚੁੱਕਦਿਆਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ।
ਸੁਲਤਾਨਪੁਰ ਲੋਧੀ ਦੇ ਬਲਾਕ ਖੇਤੀਬਾੜੀ ਅਧਿਕਾਰੀ ਡਾ: ਜਸਬੀਰ ਸਿੰਘ ਖਿੱੜਾ , ਖੇਤੀਬਾੜੀ ਅਧਿਕਾਰੀ ਪਰਮਿੰਦਰ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਡਾ: ਜਸਪਾਲ ਸਿੰਘ ਧੰਜੂ ਦੀ ਅਗਵਾਈ ਹੇਠ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡਾ: ਖਿੱੜਾ ਨੇ ਮਿੱਟੀ ਪਰੀਖਣ ਲਈ ਚੁਣੇ ਗਏ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਨੂੰ ਖੇਤਾਂ ਵਿਚੋਂ ਮਿੱਟੀ ਦੇ ਨਮੂਨੇ ਲੈਣ ਲਈ ਸਹਿਯੋਗ ਕਰਨ।
ਖੇਤੀਬਾੜੀ ਅਫਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਵਿੱਚ ਮਿੱਟੀ ਦੇ ਨਮੂਨੇ ਲੈਣ ਲਈ ਵੱਖਰੀਆਂ-ਵੱਖਰੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਖੇਤਾਂ ਵਿਚੋਂ ਨਮੂਨੇ ਲੈ ਕੇ ਮਿੱਟੀ ਦੀ ਪਰਖ ਲਈ ਲੈਬੋਰੇਟਰੀ ਵਿੱਚ ਭੇਜਣਗੇ। ਖੇਤੀਬਾੜੀ ਵਿਕਾਸ ਅਫਸਰ, ਡਾ: ਜਸਪਾਲ ਸਿੰਘ ਨੇ ਦੱਸਿਆ ਕਿ ਖਾਦਾਂ ਦੀ ਵਧੇਰੇ ਵਰਤੋਂ ਕਾਰਨ ਖੇਤਾਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਵਧੇਰੇ ਪੈਦਾ ਹੁੰਦੀਆਂ ਹਨ। ਇਸ ਦੇ ਲਈ, ਮਿੱਟੀ ਦੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਹੀ ਖਾਦ ਦੀ ਵਰਤੋਂ ਕੀਤੀ ਜਾਵੇਂ
ਸਹਾਇਕ ਟੈਕਨਾਲੋਜੀ ਮੈਨੇਜਰ ਮਨਜੀਦਰ ਸਿੰਘ ਅਤੇ ਏਟੀਐਮ ਹਰਜੋਧ ਸਿੰਘ ਨੇ ਦੱਸਿਆ ਕਿ ਮਿੱਟੀ ਪਰਖਣ ਦੇ ਸੈਂਪਲ ਲੈਣ ਵਾਲੀ ਟੀਮ ਸਬੰਧਤ ਪਿੰਡ ਵਿੱਚ ਇਕ ਦਿਨ ਪਹਿਲਾਂ ਗੁਰੂਦੁਆਰਾ ਸਾਹਿਬ ਤੋਂ ਘੋਸ਼ਣਾ ਕਰੇਗੀ ਤਾਂ ਜੋ ਕਿਸਾਨ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੂੰ ਮਿੱਟੀ ਦੇ ਸੈਂਪਲ ਲੈਣ ਵਿੱਚ ਮਦਦ ਕਰੇ। ਇਸ ਮੌਕੇ ਤੇ ਕਿਸਾਨ ਬਲਕਾਰ ਸਿੰਘ, ਸੁੱਚਾ ਸਿੰਘ, ਮਹਿੰਦਰ ਸਿੰਘ, ਗੁਰਦਿਆਲ ਸਿੰਘ, ਹਰਿਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ :- Punjab: ਮੋਹਾਲੀ ਵਿਚ ਪੰਜ ਏਕੜ ਜਮੀਨ ਵਿੱਚ ਬਣੇਗਾ ਵਾਇਰਲੌਜੀ ਇੰਸਟੀਚਿਉਟ
Summary in English: Launch of Soil Testing Campaign of Agriculture Department, Soil Samples will be taken from 10-10 villages of each block.