
ਕ੍ਰਿਸ਼ੀ ਜਾਗਰਣ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Women's Day 2024: ਔਰਤਾਂ ਰਚਨਾ, ਸਿਰਜਣਾਤਮਕਤਾ ਅਤੇ ਸਰਗਰਮੀ ਦਾ ਪ੍ਰਤੀਕ ਹਨ। ਇਹ ਗੁਣ ਔਰਤਾਂ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ। ਭਾਰਤੀ ਸੰਸਕ੍ਰਿਤੀ ਵਿੱਚ ਔਰਤਾਂ ਨੂੰ ਇੱਜ਼ਤ ਅਤੇ ਸਤਿਕਾਰ ਦੀ ਭਾਵਨਾ ਨਾਲ ਦੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕੀ ਔਰਤਾਂ ਦੇ ਸਨਮਾਨ ਵਿੱਚ ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਮਨਾਇਆ ਜਾਂਦਾ ਹੈ। ਭਾਵੇਂ ਔਰਤਾਂ ਦੇ ਯੋਗਦਾਨ ਦੀ ਹਰ ਰੋਜ਼ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਪਰ ਫਿਰ ਵੀ ਉਨ੍ਹਾਂ ਦੇ ਯੋਗਦਾਨ ਅਤੇ ਸਨਮਾਨ ਲਈ ਇੱਕ ਵਿਸ਼ੇਸ਼ ਦਿਨ ਨਿਰਧਾਰਤ ਕੀਤਾ ਗਿਆ ਹੈ, ਉਹ ਹੈ 8 ਮਾਰਚ, ਜਿਸ ਨੂੰ ਪੂਰੀ ਦੁਨੀਆ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ।
ਇਸ ਲੜੀ ਵਿੱਚ, ਅੱਜ ਯਾਨੀ 8 ਮਾਰਚ 2024 ਨੂੰ, ਕ੍ਰਿਸ਼ੀ ਜਾਗਰਣ (Krishi Jagran) ਨੇ ਨਵੀਂ ਦਿੱਲੀ ਵਿੱਚ ਆਪਣੇ ਮੁੱਖ ਦਫਤਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਮਹਿਲਾ ਦਿਵਸ 'ਤੇ ਖ਼ਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਉੱਥੇ ਹੀ ਮਹਿਲਾ ਕਰਮਚਾਰੀਆਂ ਨੂੰ ਵਿਸ਼ੇਸ਼ ਤੋਹਫ਼ੇ ਵੀ ਦਿੱਤੇ ਗਏ।

ਕ੍ਰਿਸ਼ੀ ਜਾਗਰਣ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਖੇਤੀਬਾੜੀ ਪੱਤਰਕਾਰੀ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਕ੍ਰਿਸ਼ੀ ਜਾਗਰਣ ਪਿਛਲੇ 27 ਸਾਲਾਂ ਤੋਂ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਕ੍ਰਿਸ਼ੀ ਜਾਗਰਣ ਸਮੇਂ-ਸਮੇਂ 'ਤੇ ਕਿਸਾਨਾਂ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਹੈ। ਪਰ ਕਿਸਾਨਾਂ ਦੇ ਪ੍ਰਚਾਰ ਅਤੇ ਸਨਮਾਨ ਤੋਂ ਇਲਾਵਾ, ਕ੍ਰਿਸ਼ੀ ਜਾਗਰਣ ਇੱਕ ਹੋਰ ਮੁਹਿੰਮ ਲਈ ਵੀ ਖ਼ਾਸ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਕਿ ਇਸਦੇ ਮੀਡੀਆ ਹਾਊਸ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਹੈ। ਜੀ ਹਾਂ, ਅੱਜ ਕ੍ਰਿਸ਼ੀ ਜਾਗਰਣ ਇੱਕ ਅਜਿਹੇ ਮੀਡੀਆ ਹਾਊਸ ਵਜੋਂ ਉਭਰਿਆ ਹੈ ਜਿੱਥੇ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ। ਇੰਨਾ ਹੀ ਨਹੀਂ ਹਰ ਕੰਮ ਵਿੱਚ ਮਰਦ-ਔਰਤ ਮੁਲਾਜ਼ਮਾਂ ਦੀ ਬਰਾਬਰ ਹਿੱਸੇਦਾਰੀ ਦੇਖਣ ਨੂੰ ਮਿਲਦੀ ਹੈ। ਅੱਜ ਮਹਿਲਾ ਦਿਵਸ ਦੇ ਮੌਕੇ 'ਤੇ ਕ੍ਰਿਸ਼ੀ ਜਾਗਰਣ ਦੇ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਤੋਹਫੇ ਵੰਡੇ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਕ੍ਰਿਸ਼ੀ ਜਾਗਰਣ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਕਦੋਂ ਮਨਾਇਆ ਗਿਆ ਪਹਿਲਾ ਮਹਿਲਾ ਦਿਵਸ
ਕਿਹਾ ਜਾਂਦਾ ਹੈ ਕਿ ਸਾਲ 1908 ਵਿੱਚ ਇੱਕ ਮਹਿਲਾ ਮਜ਼ਦੂਰ ਅੰਦੋਲਨ ਕਾਰਨ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕਰੀਬ 15 ਹਜ਼ਾਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ, ਬਿਹਤਰ ਤਨਖਾਹ ਅਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਕੀਤੀ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਉਨ੍ਹਾਂ ਨੇ ਨਿਊਯਾਰਕ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਲਗਭਗ 1 ਸਾਲ ਬਾਅਦ 8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਵਜੋਂ ਘੋਸ਼ਿਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਭਾਵ 2022 ਵਿੱਚ, ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ ਸੀ 'ਜੈਂਡਰ ਇਕੁਆਇਲਿਟੀ ਫਾਰ ਏ ਸਟੇਨੇਬਲ ਟੁਮਾਰੋ' ਭਾਵ ਇੱਕ ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ।
ਇਸ ਤੋਂ ਬਾਅਦ 1910 ਵਿੱਚ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਅੰਤਰਰਾਸ਼ਟਰੀ ਕਾਨਫਰੰਸ ਹੋਈ। ਇਸ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੱਤਾ ਗਿਆ। ਇਸ ਤੋਂ ਬਾਅਦ ਅੰਤਰਰਾਸ਼ਟਰੀ ਮਹਿਲਾ ਦਿਵਸ ਪ੍ਰਸਿੱਧ ਹੋਣਾ ਸ਼ੁਰੂ ਹੋ ਗਿਆ। ਸਾਲ 1975 ਵਿੱਚ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ਇੱਕ ਥੀਮ ਨਾਲ ਮਨਾਉਣਾ ਸ਼ੁਰੂ ਕੀਤਾ। ਖਾਸ ਗੱਲ ਇਹ ਹੈ ਕਿ ਕਈ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਨੂੰ ਇਸ ਦਿਨ ਛੁੱਟੀ ਦਿੱਤੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਅਫਗਾਨਿਸਤਾਨ, ਕਿਊਬਾ, ਵੀਅਤਨਾਮ, ਯੂਗਾਂਡਾ, ਕੰਬੋਡੀਆ, ਰੂਸ, ਬੇਲਾਰੂਸ ਅਤੇ ਯੂਕਰੇਨ ਸ਼ਾਮਲ ਹਨ।
ਮਹਿਲਾ ਦਿਵਸ 2024 ਦੀ ਥੀਮ
ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮੁਹਿੰਮ ਦਾ ਵਿਸ਼ਾ ਇੰਸਪਾਇਰ ਇਨਕਲੂਸ਼ਨ ਹੈ। ਇੰਸਪਾਇਰ ਇਨਕਲੂਸ਼ਨ ਦਾ ਮਤਲਬ ਹੈ ਔਰਤਾਂ ਦੀ ਮਹੱਤਤਾ ਨੂੰ ਸਮਝਣ ਲਈ ਲੋਕਾਂ ਨੂੰ ਜਾਗਰੂਕ ਕਰਨਾ। ਇਸ ਥੀਮ ਦਾ ਅਰਥ ਔਰਤਾਂ ਲਈ ਇੱਕ ਸਮਾਜ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨਾ ਵੀ ਹੈ ਜਿੱਥੇ ਔਰਤਾਂ ਜੁੜੀਆਂ ਅਤੇ ਸਸ਼ਕਤ ਮਹਿਸੂਸ ਕਰ ਸਕਦੀਆਂ ਹਨ। ਜੇਕਰ ਕਿਸੇ ਖਾਸ ਖੇਤਰ, ਜਿਵੇਂ ਕਿ ਕੰਪਨੀ ਵਿੱਚ ਕੋਈ ਔਰਤਾਂ ਨਹੀਂ ਹਨ, ਤਾਂ ਇੰਸਪਾਇਰ ਇਨਕਲੂਸ਼ਨ ਮੁਹਿੰਮ ਦਾ ਉਦੇਸ਼ ਇਹ ਪੁੱਛਣਾ ਹੈ ਕਿ ਔਰਤਾਂ ਉੱਥੇ ਕਿਉਂ ਨਹੀਂ ਹਨ। ਜੇਕਰ ਔਰਤਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਹੁੰਦਾ ਹੈ ਤਾਂ ਉਸ ਵਿਤਕਰੇ ਨੂੰ ਖਤਮ ਕਰਨਾ ਜ਼ਰੂਰੀ ਹੈ। ਜੇਕਰ ਔਰਤਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਤਾਂ ਇਸ ਵਿਰੁੱਧ ਕਾਰਵਾਈ ਕਰਨੀ ਜ਼ਰੂਰੀ ਹੈ ਅਤੇ ਹਰ ਵਾਰ ਅਜਿਹਾ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ : Richest Farmer of India: ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਰਤਨਮਾ ਗੁੰਡਮੰਥਾ, ਆਪਣੀ ਮਿਹਨਤ ਅਤੇ ਸੂਝਬੂਝ ਸਦਕਾ ਕਮਾ ਰਹੀ ਹੈ ਕਰੋੜਾਂ ਰੁਪਏ

ਕ੍ਰਿਸ਼ੀ ਜਾਗਰਣ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
Summary in English: Krishi Jagran celebrated International Women's Day, Special Gifts given to female employees