
ਰੂਸੀ ਵਿਧਾਇਕ ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਹੁੰਦਾ ਰਹਿੰਦਾ ਹੈ। ਇਨ੍ਹਾਂ `ਚ ਦੇਸ਼ ਤੇ ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਇਸ ਵਾਰ ਮੁੱਖ ਮਹਿਮਾਨ ਵਜੋਂ ਰੂਸ ਦੇ ਕੁਰਸਕ ਸੂਬੇ ਤੋਂ ਵਿਧਾਇਕ ਤੇ ਯੂਨਾਈਟਿਡ ਰੂਸ ਪਾਰਟੀ ਦੇ ਮੈਂਬਰ ਅਭੈ ਕੁਮਾਰ ਸਿੰਘ ਕੇ.ਜੇ.ਚੌਪਾਲ `ਚ ਸ਼ਾਮਲ ਹੋਏ। ਕ੍ਰਿਸ਼ੀ ਜਾਗਰਣ `ਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ

ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
ਦੱਸ ਦੇਈਏ ਕਿ ਅਭੈ ਕੁਮਾਰ ਸਿੰਘ ਬਿਹਾਰ ਵਿੱਚ ਜਨਮੇ ਹਨ। ਡਾਕਟਰੀ ਦੀ ਪੜ੍ਹਾਈ ਕਰਨ ਲਈ ਅਭੈ ਰੂਸ ਗਏ ਤੇ ਫਿਰ ਉੱਥੇ ਹੀ ਵਸ ਗਏ। ਆਪਣੇ ਸਿਆਸੀ ਅਤੇ ਵਪਾਰਕ ਸਬੰਧਾਂ ਕਾਰਨ, ਉਹ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਕੁਰਸਕ ਸੂਬੇ ਦੇ ਪ੍ਰਭਾਵਸ਼ਾਲੀ ਲੋਕਾਂ `ਚ ਗਿਣੇ ਜਾਂਦੇ ਸੀ। 2015 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਕੁਰਸਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਆਯੋਜਨ ਕੀਤਾ।

ਕ੍ਰਿਸ਼ੀ ਜਾਗਰਣ `ਚ ਅਭੈ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ

ਰੂਸੀ ਵਿਧਾਇਕ ਅਭੈ ਸਿੰਘ ਨੇ ਕੇਜੇ ਚੌਪਾਲ ਵਿਖੇ ਆਪਣੇ ਵਿਚਾਰ ਸਾਂਝੇ ਕੀਤੇ
ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਕੇਜੇ ਚੌਪਾਲ ਦੀ ਸਵਾਗਤੀ ਭਾਸ਼ਣ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇੱਕ ਮਹਾਨ ਸ਼ਖਸੀਅਤ ਸਾਡੇ ਵਿਚਕਾਰ ਮੌਜੂਦ ਹੈ। ਦੇਸ਼ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਰੂਸ ਜਾਣਾ ਅਤੇ ਉਥੋਂ ਦੀ ਰਾਜਨੀਤੀ ਵਿੱਚ ਥਾਂ ਬਣਾਉਣਾ ਵਾਕਈ ਸ਼ਲਾਘਾਯੋਗ ਹੈ। ਡਾਕਟਰ ਅਭੈ 70 ਫੀਸਦੀ ਤੋਂ ਵੱਧ ਵੋਟ ਹਾਸਲ ਕਰਕੇ ਕੁਰਸਕ ਸੂਬੇ ਦੇ ਵਿਧਾਇਕ ਬਣੇ ਹਨ।

ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
ਇਹ ਵੀ ਪੜ੍ਹੋ : ਭਾਰਤੀ ਡੇਅਰੀ ਉਦਯੋਗ ਅੱਜ ਗਲੋਬਲ ਪੱਧਰ `ਤੇ ਹੈ - ਸਬੈਸਟੀਅਨ ਡੇਟਸ ਕੇਜੇ ਚੌਪਾਲ ਵਿਖੇ
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ: ਅਭੈ ਨੇ ਕ੍ਰਿਸ਼ੀ ਜਾਗਰਣ ਟੀਮ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਰੂਸ ਵਿੱਚ ਖੇਤੀ ਬਹੁਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਰੂਸ ਅਨਾਜ ਪੈਦਾ ਕਰਨ ਵਾਲੀ ਸਭ ਤੋਂ ਵੱਡੀ ਖੇਤੀ ਸ਼ਕਤੀਆਂ `ਚੋਂ ਇੱਕ ਹੈ। ਰੂਸੀ ਕਿਸਾਨ ਤਕਨਾਲੋਜੀ ਅਤੇ ਖੇਤੀ ਮਸ਼ੀਨਰੀ ਦੇ ਆਧਾਰ 'ਤੇ ਖੇਤੀ ਕਰਦੇ ਹਨ।

ਡਾ: ਅਭੈ ਨੇ ਕ੍ਰਿਸ਼ੀ ਜਾਗਰਣ ਟੀਮ ਨਾਲ ਆਪਣੇ ਵਿਚਾਰ ਸਾਂਝੇ ਕੀਤੇ
ਉਨ੍ਹਾਂ ਅੱਗੇ ਦੱਸਿਆ ਕਿ ਇੱਥੋਂ ਦੇ ਕਿਸਾਨ ਦੁਨੀਆ ਦੇ ਕਈ ਦੇਸ਼ਾਂ ਨੂੰ ਭੋਜਨ ਦੇ ਰਹੇ ਹਨ। ਸਾਡੇ ਦੇਸ਼ ਵਿੱਚ ਖੇਤੀਬਾੜੀ ਇੱਕ ਵੱਡਾ ਕਾਰੋਬਾਰ ਹੈ। ਇੱਥੋਂ ਦੇ ਹਰ ਕਿਸਾਨ ਕੋਲ ਮਹਿੰਗੀਆਂ ਕਾਰਾਂ ਅਤੇ ਖੇਤੀ ਮਸ਼ੀਨਰੀ ਹੈ। ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਮਹਿਮਾਨਾਂ ਨੂੰ ਰੂਸ ਆਉਣ ਅਤੇ ਇੱਥੋਂ ਦੀ ਖੇਤੀ ਦੇਖਣ ਦਾ ਸੱਦਾ ਦਿੱਤਾ। ਕ੍ਰਿਸ਼ੀ ਜਾਗਰਣ ਦੇ ਸੰਚਾਲਨ ਮੁਖੀ ਡਾ.ਪੀ.ਕੇ.ਪੰਤ ਨੇ ਸਟੇਜ 'ਤੇ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ |
Summary in English: KJ Chaupal: Russian MLA Abhay Singh became part of KJ Chaupal