
ਸਤੰਬਰ ਕਿਸਾਨ ਮੇਲੇ 2023
Kisan Mela 2023: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਪੀਏਯੂ (PAU) ਨੇ ਕਿਸਾਨੀ ਨਾਲ ਆਪਣੇ 60 ਸਾਲ ਪੁਰਾਣੇ ਖੇਤੀ ਸਬੰਧ ਨੂੰ ਕਾਇਮ ਰੱਖਦੇ ਹੋਏ ਹਾੜੀ 2023-24 ਦੀਆਂ ਫ਼ਸਲਾਂ ਲਈ ਸਤੰਬਰ ਕਿਸਾਨ ਮੇਲਿਆਂ ਦਾ ਆਯੋਜਨ ਕੀਤਾ ਹੈ, ਜਿਸ ਦੀ ਸ਼ੁਰੂਆਤ ਅੱਜ ਯਾਨੀ 5 ਸਤੰਬਰ 2023 ਤੋਂ ਅੰਮ੍ਰਿਤਸਰ ਦੇ ਨਾਗਕਲਾਂ ਤੋਂ ਹੋਈ ਹੈ।
ਪੀ.ਏ.ਯੂ. ਵਲੋਂ ਲਾਏ ਜਾ ਰਹੇ ਕਿਸਾਨ ਮੇਲਿਆਂ ਦੀ ਲੜੀ ਦੀ ਸ਼ੁਰੂਆਤ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਚ ਹਾੜ੍ਹੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਉਨ੍ਹਾਂ ਦੇ ਨਾਲ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਅਤੇ ਹੋਰ ਉੱਚ ਅਧਿਕਾਰੀ ਮੰਚ ਤੇ ਮੌਜੂਦ ਰਹੇ। ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਮੇਲੇ ਨਵੀਆਂ ਖੋਜ ਤਕਨੀਕਾਂ ਕਿਸਾਨਾਂ ਤਕ ਪੁਚਾਉਣ ਦੇ ਉਦੇਸ਼ ਨਾਲ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਹੀ ਪੀ ਏ ਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਿਲ ਕਰਨ ਯੋਗ ਬਣੀ ਹੈ। ਉਨ੍ਹਾਂ ਨੇ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ।
ਵਾਈਸ ਚਾਂਸਲਰ ਨੇ ਬਾਸਮਤੀ ਨੂੰ ਨਿਰਯਾਤ ਯੋਗ ਬਣਾਉਣ ਲਈ ਸਿਫਾਰਿਸ਼ ਅਨੁਸਾਰ ਛਿੜਕਾਅ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬਾਸਮਤੀ ਹੇਠ ਰਕਬਾ ਵਧਿਆ ਹੈ ਜੋ ਚੰਗਾ ਸ਼ਗਨ ਕਿਹਾ ਜਾ ਸਕਦਾ ਹੈ। ਸਰਕਾਰ ਵਲੋਂ ਬਾਸਮਤੀ ਦੀ ਖਰੀਦ ਲਈ ਦਿੱਤਾ ਭਰੋਸਾ ਬਾਸਮਤੀ ਲਈ ਚੰਗਾ ਹੁਲਾਰਾ ਸਾਬਿਤ ਹੋਵੇਗਾ। ਕਣਕ ਦੀ ਆ ਰਹੀ ਫ਼ਸਲ ਬਾਰੇ ਗੱਲ ਕਰਦਿਆਂ ਉਨ੍ਹਾਂ ਪੀ ਬੀ ਡਬਲਿਊ 826 ਨੂੰ ਜੰਮੂ ਨੂੰ ਕਲਕੱਤੇ ਤਕ ਰਿਲੀਜ਼ ਕੀਤੇ ਜਾਣ ਦਾ ਜ਼ਿਕਰ ਕੀਤਾ।
ਉਨ੍ਹਾਂ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਸਰਫੇਸ ਸੀਡਿੰਗ ਤਕਨੀਕ ਦੀ ਤਜਵੀਜ਼ ਕੀਤੀ। ਇਸ ਕਾਰਜ ਲਈ ਵਿਸ਼ੇਸ਼ ਬਿਜਾਈ ਮਸ਼ੀਨ ਦਾ ਜ਼ਿਕਰ ਕਰਦਿਆਂ ਡਾ ਗੋਸਲ ਨੇ ਸਰਕਾਰੀ ਸਬਸਿਡੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਰ੍ਹੋਂ ਦੀਆਂ ਕਨੋਲਾ ਕਿਸਮਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਕਿਹਾ। ਉਨ੍ਹਾਂ ਦੱਸਿਆ ਕਿ ਢਾਈ ਏਕੜ ਵਿਚ ਇਸ ਪ੍ਰਣਾਲੀ ਨੂੰ ਅਪਣਾ ਕੇ ਕਿਸਾਨ ਲਾਹਾ ਲੈ ਸਕਦੇ ਹਨ।
ਇਹ ਵੀ ਪੜ੍ਹੋ: Punjab Kisan Melas: ਉਭਰਦੇ ਉੱਦਮੀਆਂ ਲਈ ਕਾਮਯਾਬੀ ਦੀ ਚਾਬੀ "ਕਿਸਾਨ ਮੇਲੇ"
ਖਾਦਾਂ ਦੀ ਢੁਕਵੀਂ ਵਰਤੋਂ ਕਰਕੇ ਖਰਚੇ ਘਟਾਉਣ ਤੇ ਘਰੇਲੂ ਸਬਜ਼ੀ ਬਗੀਚੀ ਰਾਹੀਂ ਪਰਿਵਾਰਕ ਲੋੜਾਂ ਵੱਲ ਜੁੜਨ ਲਈ ਕਿਸਾਨਾਂ ਨੂੰ ਡਾ ਗੋਸਲ ਨੇ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖਰਚ ਘਟਾਉਣ ਲਈ ਕਿਰਾਏ ਤੇ ਸੰਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਤੁਰਨਾ ਚਾਹੀਦਾ ਹੈ। ਖੇਤੀ ਦੇ ਨਾਲ ਹੀ ਖੇਤੀ ਉੱਦਮ ਵੱਲ ਤੁਰਨ ਲਈ ਕਿਸਾਨਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਖੇਤੀ ਨੂੰ ਕਾਰੋਬਾਰ ਵੱਲ ਵਧਾਉਣਾ ਸਮੇਂ ਦੀ ਮੰਗ ਕਿਹਾ। ਡਾ ਗੋਸਲ ਨੇ ਨਾਗ ਕਲਾਂ ਕੇਂਦਰ ਦੀਆਂ ਖੇਤੀ ਵਿਚ ਵਿਸ਼ੇਸ਼ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ। ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਹੁਣ ਤਕ ਵੱਖ ਵੱਖ ਫ਼ਸਲਾਂ ਦੀਆਂ 930 ਕਿਸਮਾਂ ਦੀ ਖੋਜ ਕੀਤੀ ਹੈ ਜੋ ਪੰਜਾਬ ਅਤੇ ਕੌਮੀ ਪੱਧਰ ਤੇ ਕਾਸ਼ਤ ਲਈ ਪਛਾਣੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਯੂਨੀਵਰਸਿਟੀ ਖੋਜ ਦਾ ਧਿਆਨ ਝਾੜ ਦੇ ਨਾਲ ਪੌਸ਼ਟਿਕਤਾ ਉੱਪਰ ਵੀ ਹੈ। ਇਸ ਦਿਸ਼ਾ ਵਿਚ ਉਨ੍ਹਾਂ ਪੀ ਏ ਯੂ ਦੀ ਕਿਸਮ ਚਪਾਤੀ 1 ਦਾ ਜ਼ਿਕਰ ਕੀਤਾ। ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਸ਼ੂਗਰ ਦੇ ਮਰੀਜ਼ਾਂ ਲਈ ਢੁਕਵੀਂ ਕਣਕ ਦੀ ਕਿਸਮ ਪੀ ਏ ਯੂ ਆਰ ਐੱਸ ਬਾਰੇ ਗੱਲ ਕੀਤੀ। ਨਾਲ ਹੀ ਉਨ੍ਹਾਂ ਪੀ ਬੀ ਡਬਲਯੂ ਜ਼ਿੰਕ-2 ਦਾ ਜ਼ਿਕਰ ਕੀਤਾ ਜੋ ਜ਼ਿੰਕ ਦੇ ਭਰਵੇਂ ਤੱਤਾਂ ਵਾਲੀ ਹੈ।
ਇਹ ਵੀ ਪੜ੍ਹੋ: ਕਿਸਾਨ ਵੀਰੋਂ Google Form Link ਅਤੇ QR Code ਰਾਹੀਂ Course ਲਈ ਅਪਲਾਈ ਕਰੋ

ਸਤੰਬਰ ਕਿਸਾਨ ਮੇਲੇ 2023
ਛੋਲਿਆਂ ਦੀ ਕਿਸਮ ਪੀ ਬੀ ਜੀ-10 ਅਤੇ ਪਕਾਵੇਂ ਮਟਰਾਂ ਦੀ ਕਿਸਮ ਆਈ ਪੀ ਐੱਫ ਡੀ-12 ਤੋਂ ਇਲਾਵਾ ਮੱਕੀ ਦੀ ਕਿਸਮ ਜੇ-1008 ਬਾਰੇ ਵੀ ਮਾਹਿਰਾਂ ਨੂੰ ਦੱਸਿਆ । ਇਸ ਤੋਂ ਇਲਾਵਾ ਨਿਰਦੇਸ਼ਕ ਖੋਜ ਨੇ ਸੌਂਫ ਦੀ ਕਿਸਮ ਅਜਮੇਰ ਫੈਨਲ-2 ਦਾ ਜ਼ਿਕਰ ਕੀਤਾ। ਉਤਪਾਦਨ ਤਕਨੀਕਾਂ ਵਿੱਚ ਸਰਫੇਸ ਸੀਡਿੰਗ ਲਈ ਕੰਬਾਇਨ ਨਾਲ ਵਾਢੀ ਤੋਂ ਬਾਅਦ ਕਣਕ ਦੇ ਬੀਜ ਅਤੇ ਖਾਦ ਦਾ ਛੱਟਾ ਦੇ ਕੇ ਕਟਰ-ਕਮ-ਸਪਰੈਡਰ ਚਲਾ ਕੇ ਪਾਣੀ ਲਾਉਣ ਅਤੇ ਕਣਕ ਵਿੱਚ ਬੀਜ ਦੀ ਸੋਧ ਬਾਰੇ ਗੱਲ ਕੀਤੀ । ਇਸ ਤੋਂ ਇਲਾਵਾ ਪੌਦ ਸੁਰੱਖਿਆ ਤਕਨੀਕਾਂ ਵਿਚ ਛੋਲਿਆਂ ਦੀ ਸੁੰਡੀ ਅਤੇ ਕਣਕ ਦੇ ਨਦੀਨਾਂ ਦੀ ਰੋਕਥਾਮ ਬਾਰੇ ਨਵੀਆਂ ਸਿਫਾਰਿਸ਼ਾਂ ਸਾਂਝੀਆਂ ਕਰਦਿਆਂ ਨਿਰਦੇਸ਼ਕ ਖੋਜ ਨੇ ਖੇਤੀ ਮਸ਼ੀਨਰੀ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ। ਕਿਸਾਨ ਮੇਲਿਆਂ ਦੀ ਰੂਪ-ਰੇਖਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜ ਮੇਲੇ ਬਾਹਰੀ ਕੇਂਦਰਾਂ ਤੇ ਇਕ ਮੇਲਾ ਲੁਧਿਆਣੇ ਵਿਖੇ ਦੋ ਦਿਨਾਂ ਲਈ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਵਿਗਿਆਨਕ ਤੇ ਤਕਨੀਕੀ ਖੇਤੀ ਦਾ ਹੈ ਤੇ ਮੇਲਿਆਂ ਦਾ ਉਦੇਸ਼ ਵਿਗਿਆਨਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਤਕ ਪੁਚਾਉਣਾ ਹੈ। ਉਨ੍ਹਾਂ ਕਿਸਾਨਾਂ ਨੂੰ ਗ਼ੈਰ ਸਿਫਾਰਸ਼ੀ ਰਸਾਇਣਾਂ ਦੇ ਛਿੜਕਾਅ ਤੋਂ ਗ਼ੁਰੇਜ਼ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਸਤੰਬਰ ਅਤੇ ਜਨਵਰੀ ਮਹੀਨੇ 'ਚ ਕਰੋ Hybrid Cucumber ਦੀ ਕਾਸ਼ਤ, ਝਾੜ 370 ਕੁਇੰਟਲ ਪ੍ਰਤੀ ਏਕੜ

ਸਤੰਬਰ ਕਿਸਾਨ ਮੇਲੇ 2023
ਕਣਕ ਦੀਆਂ ਪੀਏਯੂ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਕਰਦਿਆਂ ਡਾ ਬੁੱਟਰ ਨੇ 11 ਕਿਸਮਾਂ ਦੇ ਬੀਜ ਮੇਲੇ ਵਿਚ ਮੁਹਈਆ ਹੋਣ ਦੀ ਗੱਲ ਕੀਤੀ। ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਦੀ ਵਾਤਾਵਰਨ ਪੱਖੀ ਸੰਭਾਲ ਲਈ ਵੀ ਉਨ੍ਹਾਂ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਤੇ ਪਰਾਲੀ ਦੇ ਰਸਾਇਣਿਕ ਤੇ ਜੈਵਿਕ ਲਾਭਾਂ ਦਾ ਹਵਾਲਾ ਦਿੱਤਾ। ਡਾ ਬੁੱਟਰ ਨੇ ਬਾਸਮਤੀ ਦੀ ਫ਼ਸਲ ਉੱਪਰ ਵੀ ਸਿਫਾਰਿਸ਼ ਅਨੁਸਾਰ ਰਸਾਇਣਾਂ ਦੇ ਛਿੜਕਾਅ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਬਾਸਮਤੀ ਦਾ ਨਿਰਯਾਤ ਨਿਸ਼ਚਿਤ ਰਹਿ ਸਕੇ। ਨਾਲ ਹੀ ਉਨ੍ਹਾਂ ਖੇਤੀ ਨਾਲ ਸੰਬੰਧਿਤ ਹੋਰ ਕਿੱਤਿਆਂ ਉੱਪਰ ਨਿਰਭਰਤਾ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਕੁਲਦੀਪ ਸਿੰਘ ਨੇ ਕੀਤਾ। ਪਤਵੰਤਿਆਂ ਨੇ ਪੀ ਏ ਯੂ ਦੇ ਖੇਤੀ ਸਾਹਿਤ ਵਿਚ ਹਾੜ੍ਹੀ ਦੀਆਂ ਫ਼ਸਲਾਂ ਦੀ ਕਿਤਾਬ ਨੂੰ ਕਿਸਾਨਾਂ ਲਈ ਜਾਰੀ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ।
ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ। ਇਸ ਦੌਰਾਨ ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ। ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।
ਇਹ ਵੀ ਪੜ੍ਹੋ: Punjab ਦੇ ਕਿਸਾਨਾਂ ਲਈ ਵੱਡੀ ਖ਼ਬਰ, ਇਥੋਂ ਮਿਲਣਗੇ Rabi Season ਦੇ ਬੀਜ

ਸਤੰਬਰ ਕਿਸਾਨ ਮੇਲੇ 2023
ਆਉਣ ਵਾਲੇ ਕਿਸਾਨ ਮੇਲਿਆਂ ਦਾ ਵੇਰਵਾ:
ਇਹ ਮੇਲੇ 5 ਸਤੰਬਰ ਤੋਂ ਸ਼ੁਰੂ ਹੋ ਕੇ 27 ਸਤੰਬਰ ਤੱਕ ਚੱਲਣਗੇ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਨਾਗਕਲਾਂ ਤੋਂ ਹੋਈ ਹੈ। ਇਸ ਤੋਂ ਬਾਅਦ 8 ਸਤੰਬਰ ਨੂੰ ਬੱਲੋਵਾਲ ਸੌਂਖੜੀ ਵਿੱਚ ਕਿਸਾਨ ਮੇਲਾ ਆਯੋਜਿਤ ਕੀਤਾ ਜਾਵੇਗਾ। 12 ਸਤੰਬਰ ਨੂੰ ਗੁਰਦਾਸਪੁਰ ਵਿਖੇ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾਵੇਗਾ। 14 ਅਤੇ 15 ਸਤੰਬਰ ਨੂੰ ਲੁਧਿਆਣਾ ਵਿੱਚ ਦੋ ਰੋਜ਼ਾ ਕਿਸਾਨ ਮੇਲਾ ਕਰਵਾਇਆ ਜਾਵੇਗਾ। 19 ਸਤੰਬਰ ਨੂੰ ਫਰੀਦਕੋਟ ਵਿੱਚ ਕਿਸਾਨ ਮੇਲਾ ਆਯੋਜਿਤ ਕੀਤਾ ਜਾਵੇਗਾ। 22 ਸਤੰਬਰ ਨੂੰ ਰੌਣੀ (ਪਟਿਆਲਾ) ਵਿੱਚ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾਵੇਗਾ। 27 ਸਤੰਬਰ ਨੂੰ ਬਠਿੰਡਾ ਵਿੱਚ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ: Kisan Mela September 2023 ਦੌਰਾਨ ਹਾੜੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਮੁਹੱਈਆ

ਸਤੰਬਰ ਕਿਸਾਨ ਮੇਲੇ 2023
ਪੰਜਾਬ ਦੇ ਬੀਜ ਵਿਕਰੀ ਕੇਂਦਰਾਂ ਬਾਰੇ ਜਾਣਕਾਰੀ:
ਅੰਮ੍ਰਿਤਸਰ |
98723-54170 |
ਮੋਹਾਲੀ |
98722-18677 |
ਬਠਿੰਡਾ |
88722-00121, 94173-68994 |
ਮੁਕਤਸਰ |
98722-17368 |
ਬਰਨਾਲਾ |
81461-00796 |
ਮਾਨਸਾ |
88722-00121 |
ਫਿਰੋਜ਼ਪੁਰ |
95018-00488 |
ਜਲੰਧਰ (ਨੂਰਮਹਿਲ) |
99889-01590 |
ਫਤਿਹਗੜ੍ਹ ਸਾਹਿਬ |
81465-70699 |
ਜਲੰਧਰ (ਜੱਲੋਵਾਲ) |
81460-88488 |
ਫਰੀਦਕੋਟ |
81464-00248, 94171-75970 |
ਪਟਿਆਲਾ |
76968-09999, 94633-69063 |
ਫਾਜ਼ਿਲਕਾ |
81959-50560 |
ਪਠਾਨਕੋਟ |
98762-95717 |
ਗੁਰਦਾਸਪੁਰ |
78887-53919, 98555-56672 |
ਰੂਪਨਗਰ |
99882-27872 |
ਹੁਸ਼ਿਆਰਪੁਰ |
98157-51900 |
ਸਮਰਾਲਾ |
70534-00034, 70534-00034 |
ਦਸੂਹਾ (ਗਾਂਗੀਆਂ) |
94172-87920 |
ਸੰਗਰੂਰ |
99881-11757, 88721-75800 |
ਕਪੂਰਥਲਾ |
97800-90300, 98140-13044 |
ਐਸਬੀਐਸ ਨਗਰ |
98157-51900 |
ਲੁਧਿਆਣਾ |
81469-00244 |
ਤਰਨਤਾਰਨ |
81463-22553, 98770-85223 |
ਮੋਗਾ |
81465-00942 |
ਸ਼ੰਭੂ ਬੈਰੀਅਰ |
94631-10905 |
Summary in English: Kisan Mela starts from Nag kalan of Amritsar